Jasmine Sandlas New Post: ਪੰਜਾਬੀ ਗਾਇਕ ਤੇ ਰੈਪਰ ਜੈਸਮਿਨ ਸੈਂਡਲਾਸ ਇੰਨੀਂ ਦਿਨੀਂ ਪੰਜਾਬ `ਚ ਹੈ। ਉਹ ਤਕਰੀਬਨ 6 ਸਾਲ ਬਾਅਦ ਪੰਜਾਬ ਪਰਤੀ ਹੈ। ਜੈਸਮਿਨ ਨੇ ਪੰਜਾਬ ਆਉਂਦੇ ਸਾਰ ਪੁਰਾਣੇ ਦਰਦ ਨੂੰ ਯਾਦ ਕਰ ਗੈਰੀ ਸੰਧੂ ਤੇ ਜੰਮ ਕੇ ਨਿਸ਼ਾਨੇ ਸਾਧੇ ਸੀ। ਗਾਇਕਾ ਦੀ ਇਹ ਪੋਸਟ ਸੋਸ਼ਲ ਮੀਡੀਆ `ਤੇ ਕਾਫ਼ੀ ਵਾਇਰਲ ਵੀ ਹੋਈ ਸੀ। ਹੁਣ ਜੈਸਮਿਨ ਦੀ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।









ਜੈਸਮਿਨ ਸੈਂਡਲਾਸ ਨੇ ਇੱਕ ਫੋਟੋ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਸ਼ੇਅਰ ਕੀਤੀ ਹੈ। ਇਹ ਤਸਵੀਰ ਤਾਂ ਖਾਣੇ ਦੀ ਹੈ, ਪਰ ਇਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਚਰਚਾ ਦਾ ਕਾਰਨ ਹੈ ਫ਼ੋਟੋ ਦੀ ਕੈਪਸ਼ਨ। ਜੈਸਮਿਨ ਨੇ ਫੋਟੋ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਇਸ ਖਾਣੇ ਲਈ ਪ੍ਰਭੂ ਦਾ ਧੰਨਵਾਦ। ਜਿਸ ਸ਼ਖਸ ਨੇ ਇਸ ਖਾਣੇ ਨੂੰ ਬਣਾਇਆ ਉਸ ਦਾ ਵੀ ਧੰਨਵਾਦ। ਅੱਜ ਤੋਂ ਮੇਰੀ ਜ਼ਿੰਦਗੀ ਤੇ ਸੁਪਨਿਆਂ ਦਾ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ। ਉਹੀ ਜਗ੍ਹਾ, ਉਹੀ ਲੋਕ, ਪਰ ਬਿਲਕੁਲ ਅਲੱਗ ਜੈਸਮਿਨ। ਸਾਰੇ ਦੇਖਣਗੇ।"




ਜੈਸਮਿਨ ਦੀ ਇਸ ਪੋਸਟ ਨੇ ਚਰਚਾਵਾਂ ਨੂੰ ਇੱਕ ਵਾਰ ਫ਼ਿਰ ਤੋਂ ਹਵਾ ਦੇ ਦਿੱਤੀ ਹੈ । ਉਹ ਤਕਰੀਬਨ 6 ਸਾਲਾਂ ਬਾਅਦ ਪੰਜਾਬ ਪਰਤੀ ਹੈ । ਉਸ ਦੀਆਂ ਸੋਸ਼ਲ ਮੀਡਆ ਪੋਸਟਾਂ ਇਹ ਸਾਫ਼ ਬਿਆਨ ਕਰਦੀਆਂ ਹਨ ਕਿ ਉਹ ਗੈਰੀ ਸੰਧੂ ਦੇ ਧੋਖੇ ਨੂੰ ਹਾਲੇ ਤੱਕ ਭੁੱਲ ਨਹੀਂ ਸਕੀ ਹੈ ।