ਅਮੈਲੀਆ ਪੰਜਾਬੀ ਦੀ ਰਿਪੋਰਟ


Satwinder Bugga Controversy: ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ (Satwinder Bugga) ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ, ਗਾਇਕ ਦਾ ਆਪਣੇ ਭਰਾ ਨਾਲ ਜ਼ਮੀਨ ਨੂੰ ਲੈਕੇ ਵਿਵਾਦ ਚੱਲ ਰਿਹਾ ਹੈ। ਇਸ ਨਾਲ ਜੁੜਿਆ ਇੱਕ ਵੀਡੀਓ ਵੀ ਹਾਲ ਹੀ 'ਚ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗਾਇਕ ਨੂੰ ਲਾਈਵ ਹੋ ਕੇ ਆਪਣੇ ਭਰਾ ਦੇ ਨਾਲ ਕੁੱਟਮਾਰ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਹੁਣ ਗਾਇਕ ਲਈ ਇੱਕ ਹੋਰ ਬੁਰੀ ਖਬਰ ਆ ਰਹੀ ਹੈ। ਉਹ ਇਹ ਹੈ ਕਿ ਉਸ ਦੇ ਭਰਾ ਦੀ ਪਤਨੀ ਯਾਨਿ ਸਤਵਿੰਦਰ ਬੁੱਗਾ ਦੀ ਭਰਜਾਈ ਦੀ ਅਚਾਨਕ ਮੌਤ ਹੋ ਗਈ ਹੈ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਡੰਕੀ' ਨੇ ਚਾਰੇ ਪਾਸੇ ਕਰਵਾਈ ਬੱਲੇ-ਬੱਲੇ, ਹੁਣ ਰਾਸ਼ਟਰਪਤੀ ਭਵਨ 'ਚ ਹੋਵੇਗੀ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ





ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਉਤੇ ਗੰਭੀਰ ਇਲਜ਼ਾਮ ਲੱਗੇ ਹਨ। ਬੁੱਗਾ ਉਤੇ ਆਪਣੀ ਭਰਜਾਈ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਇਹ ਦੋਸ਼ ਬੁੱਗਾ ਦੇ ਭਰਾ ਨੇ ਲਾਏ ਹਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਬੁੱਗਾ ਨੇ ਲੜਾਈ ਦੌਰਾਨ ਆਪਣੀ ਭਾਬੀ ਨੂੰ ਧੱਕਾ ਮਾਰਿਆ ਸੀ, ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਪੀਜੀਆਈ ਲਿਜਾਂਦੇ ਹੋਏ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ। ਹੁਣ ਇਸ ਮਾਮਲੇ 'ਚ ਬੁੱਗਾ ਦਾ ਨਾਮ ਸਾਹਮਣੇ ਆ ਰਿਹਾ ਹੈ। ਗਾਇਕ ਦੇ ਭਰਾ ਨੇ ਉਸ 'ਤੇ ਦੋਸ਼ ਲਗਾਏ ਹਨ ਕਿ ਬੁੱਗੇ ਨੇ ਹੀ ਉਸ ਦੀ ਪਤਨੀ ਨੂੰ ਧੱਕਾ ਮਾਰਿਆ ਹੈ, ਇਸ ਲਈ ਉਸ ਦਾ ਜ਼ਿੰਮੇਵਾਰ ਬੁੱਗਾ ਹੀ ਹੈ।


ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਸਫਰ ਵਿੱਚ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ। ਉਨ੍ਹਾਂ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਵਿਚਾਲੇ ਖੂਬ ਵਾਹੋ-ਵਾਹੀ ਖੱਟੀ। ਇਨ੍ਹੀਂ ਦਿਨੀਂ ਗਾਇਕ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਲੰਮੇ ਸਮੇਂ ਤੋਂ ਗਾਇਕ ਦਾ ਆਪਣੇ ਭਰਾ ਦੇ ਨਾਲ ਸੰਪਤੀ ਨੂੰ ਲੈ ਕਲੈਸ਼ ਚੱਲ ਰਿਹਾ ਹੈ। ਜੋ ਕਿ ਸਮੇਂ ਦੇ ਨਾਲ ਵੱਧਦਾ ਜਾ ਰਿਹਾ ਹੈ।  


ਇਹ ਵੀ ਪੜ੍ਹੋ: ਜ਼ਬਰਦਸਤ ਕਮਾਈ ਵਿਚਾਲੇ ਇਸ ਬਾਲੀਵੁੱਡ ਐਕਟਰ ਨੇ 'ਸਾਲਾਰ' ਨੂੰ ਦੱਸਿਆ ਬੇਕਾਰ ਫਿਲਮ, ਕਿਹਾ- 'ਪ੍ਰਭਾਸ ਨੂੰ ਐਕਟਿੰਗ ਨਹੀਂ ਆਉਂਦੀ'