Distance between couples: ਜਦੋਂ ਦੋ ਲੋਕ ਵਿਆਹ ਕਰਵਾਉਂਦੇ ਨੇ ਤਾਂ ਉਹ ਨਵੇਂ ਰਿਸ਼ਤੇ ਵਿੱਚ ਜੁੜਦੇ ਨੇ। ਪਤੀ-ਪਤਨੀ ਪਿਆਰ 'ਚ ਹੁੰਦੇ ਨੇ ਤੇ ਉਹ ਇੱਕ ਦੂਜੇ ਨੂੰ ਸਤਿਕਾਰ ਦਿੰਦੇ ਹਨ। ਵਿਆਹ ਤੋਂ ਬਾਅਦ ਕੁਝ ਸਮਾਂ ਤਾਂ ਰਿਸ਼ਤਾ ਠੀਕ ਚੱਲਦਾ ਹੈ ਪਰ ਕਈ ਜੋੜਿਆਂ (couples) ਵਿਚ ਲੜਾਈ-ਝਗੜੇ ਸ਼ੁਰੂ ਹੋ ਜਾਂਦੇ ਹਨ। ਅਕਸਰ ਇਹ ਛੋਟੇ ਝਗੜੇ ਵੱਡੇ ਝਗੜੇ ਦਾ ਰੂਪ ਧਾਰ ਲੈਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਪਿਆਰ ਭਰਿਆ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਜਾਂਦਾ ਹੈ।



ਪਿਆਰ ਦੇ ਰਿਸ਼ਤੇ 'ਚ ਦੋਵੇਂ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਪਾਰਟਨਰ ਉਨ੍ਹਾਂ ਦੀ ਇੱਜ਼ਤ ਕਰੇ ਪਰ ਜੇਕਰ ਦੋਵਾਂ 'ਚੋਂ ਕੋਈ ਅਜਿਹਾ ਨਹੀਂ ਕਰਦਾ ਤਾਂ ਇਸ ਛੋਟੀ ਜਿਹੀ ਗੱਲ 'ਤੇ ਲੜਾਈ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਆਪਣੇ ਸਾਥੀ ਦੀ ਇੱਜ਼ਤ ਕਰੋ, ਉਸ ਦੀਆਂ ਗੱਲਾਂ ਸੁਣੋ, ਸਮਝੋ। ਹਰ ਕੋਈ ਜਾਣਦਾ ਹੈ ਕਿ ਔਰਤਾਂ ਸ਼ਾਪਿੰਗ ਕਰਨ ਦੀਆਂ ਸ਼ੌਕੀਨ ਹੁੰਦੀਆਂ ਹਨ ਪਰ ਜੇਕਰ ਪੁਰਸ਼ ਅਜਿਹਾ ਨਹੀਂ ਕਰਦੇ ਤਾਂ ਇਸ ਛੋਟੀ ਜਿਹੀ ਗੱਲ 'ਤੇ ਵੀ ਉਨ੍ਹਾਂ ਵਿਚਕਾਰ ਲੜਾਈ ਹੋ ਸਕਦੀ ਹੈ। ਇਸ ਤੋਂ ਬਚਣ ਲਈ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਕੁਝ ਸਮਾਂ ਕੱਢ ਕੇ ਆਪਣੇ ਪਾਰਟਨਰ ਨੂੰ ਸ਼ਾਪਿੰਗ 'ਤੇ ਲੈ ਸਕਦੇ ਹੋ।


ਹੋਰ ਪੜ੍ਹੋ : ਇਨ੍ਹਾਂ ਖਾਸ ਸੰਦੇਸ਼ਾਂ ਨਾਲ ਆਪਣੇ ਪਿਆਰਿਆਂ ਨੂੰ ਦਿਓ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ


ਆਦਰ ਕਰਨਾ ਚਾਹੀਦਾ ਹੈ
ਜੋੜੇ ਉਮੀਦ ਕਰਦੇ ਹਨ ਕਿ ਉਨ੍ਹਾਂ ਦਾ ਸਾਥੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਆਦਰ ਕਰੇਗਾ। ਅਜਿਹਾ ਨਾ ਹੋਣ 'ਤੇ ਪਤੀ-ਪਤਨੀ ਵਿਚਕਾਰ ਬਹਿਸ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇਸ ਤੋਂ ਬਚਣ ਲਈ ਪਤੀ-ਪਤਨੀ ਨੂੰ ਇਕ ਦੂਜੇ ਦੇ ਪਰਿਵਾਰਕ ਮੈਂਬਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।


ਇੱਕ ਦੂਜੇ ਨੂੰ ਸਮਾਂ ਦਿਓ
ਜਦੋਂ ਕੋਈ ਨਵਾਂ ਰਿਸ਼ਤਾ ਸ਼ੁਰੂ ਹੁੰਦਾ ਹੈ ਤਾਂ ਉਹ ਪਹਿਲਾਂ ਤਾਂ ਆਪਣੇ ਪਾਰਟਨਰ ਨੂੰ ਸਮਾਂ ਦਿੰਦੇ ਹਨ ਪਰ ਹੌਲੀ-ਹੌਲੀ ਇਹ ਘੱਟ ਹੋ ਜਾਂਦਾ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਕੰਮ ਦੇ ਰੁਝੇਵੇਂ, ਕਿਸੇ ਤਰ੍ਹਾਂ ਦੀ ਚਿੰਤਾ। ਇਸ ਤਰ੍ਹਾਂ ਦੀ ਸਥਿਤੀ ਵਿਚ ਛੋਟੀਆਂ-ਛੋਟੀਆਂ ਗੱਲਾਂ 'ਤੇ ਵੀ ਝਗੜੇ ਹੋ ਸਕਦੇ ਹਨ। ਆਪਣੇ ਸਾਥੀ ਨੂੰ ਜ਼ਰੂਰ ਸਮਾਂ ਦਿਓ। ਤੁਸੀਂ ਉਹਨਾਂ ਨਾਲ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਇਸ ਨਾਲ ਰਿਸ਼ਤਿਆਂ ਵਿੱਚ ਸੁਧਾਰ ਹੋ ਸਕਦਾ ਹੈ।