Christmas Wishes 2023: ਕ੍ਰਿਸਮਸ ਦੇ ਜਸ਼ਨ ਦੀਆਂ ਤਿਆਰੀਆਂ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਹਰ ਕੋਈ ਆਪਣੇ ਘਰਾਂ ਅਤੇ ਕ੍ਰਿਸਮਸ ਟ੍ਰੀ ਨੂੰ ਸਜਾ ਰਿਹਾ ਹੈ, ਕੇਕ ਕੱਟਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਵਿਦੇਸ਼ਾਂ ਦੇ ਵਿੱਚ ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਕ੍ਰਿਸਮਸ ਦੇ ਸੈਲੀਬ੍ਰੇਸ਼ਨ ਨੂੰ ਲੈ ਕੇ ਕੰਮ ਸ਼ੁਰੂ ਹੋ ਜਾਂਦਾ ਹੈ। ਬਾਹਲੇ ਮੁਲਕਾਂ ਦੇ ਵਿੱਚ ਕਈ ਸ਼ਾਨਦਾਰ ਜਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਲੋਕ ਇਸ ਤਿਉਹਾਰ ਨੂੰ ਲੈ ਕੇ ਕਾਫੀ ਉਤਸੁਕ ਹੁੰਦੇ ਹਨ। ਬੱਚੇ ਵਿੱਚ ਵੀ ਇਸ ਤਿਉਹਾਰ ਦਾ ਕਾਫੀ ਚਾਅ ਹੁੰਦਾ ਹੈ, ਉਨ੍ਹਾਂ ਨੂੰ ਸਾਂਤਾ ਕਲਾਜ਼ ਤੋਂ ਜਾਦੂਈ ਤੋਹਫਿਆਂ ਦਾ ਇੰਤਜ਼ਾਰ ਰਹਿੰਦਾ ਹੈ। ਇਸ ਤਿਉਹਾਰ ਨੂੰ ਖਾਸ ਬਣਾਉਣ ਲਈ ਇਸ ਵਾਰ ਕਈ ਨਵੀਆਂ ਚੀਜ਼ਾਂ ਕੀਤੀਆਂ ਜਾਣਗੀਆਂ। ਅਜਿਹੀ ਸਥਿਤੀ ਵਿੱਚ, ਤੁਸੀਂ ਕ੍ਰਿਸਮਿਸ (Christmas 2023) ਦੇ ਵਿਸ਼ੇਸ਼ ਮੌਕੇ 'ਤੇ ਆਪਣੇ ਦੋਸਤਾਂ, ਨਜ਼ਦੀਕੀਆਂ ਅਤੇ ਰਿਸ਼ਤੇਦਾਰਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਸੰਦੇਸ਼ ਭੇਜ ਸਕਦੇ ਹੋ। ਜਾਣੋ ਕੁੱਝ ਸ਼ਾਨਦਾਰ ਸੰਦੇਸ਼ ਜੋ ਤੁਸੀਂ ਕ੍ਰਿਸਮਸ 'ਤੇ ਆਪਣੇ ਅਜ਼ੀਜ਼ਾਂ ਨੂੰ ਭੇਜ ਸਕਦੇ ਹੋ...


ਹੋਰ ਪੜ੍ਹੋ : ਭਾਰਤ ਦੀਆਂ ਇਨ੍ਹਾਂ ਥਾਵਾਂ 'ਤੇ ਬਹੁਤ ਖਾਸ ਹੁੰਦਾ ਕ੍ਰਿਸਮਸ ਦਾ ਜਸ਼ਨ, ਤੁਸੀਂ ਵੀ ਹੋ ਸਕਦੇ ਹੋ ਸ਼ਾਮਲ


ਇਹਨਾਂ ਸੁਨੇਹਿਆਂ ਨਾਲ ਦੇਵੋ ਕ੍ਰਿਸਮਿਸ ਦੀਆਂ ਸ਼ੁਭਕਾਮਨਾਵਾਂ
 
 
1-ਹਰ ਦਿਲ ਵਿੱਚ ਸਭ ਲਈ ਪਿਆਰ ਹੋਣਾ ਚਾਹੀਦਾ ਹੈ।
ਆਉਣ ਵਾਲੇ ਦਿਨ ਹਜ਼ਾਰਾਂ ਖੁਸ਼ੀਆਂ ਲੈ ਕੇ ਆਉਣ,
ਇਸ ਆਸ ਨਾਲ ਆਓ, ਹਰ ਦੁੱਖ ਭੁਲਾ ਦਿਓ,
ਕ੍ਰਿਸਮਸ ਦਾ ਸਵਾਗਤ ਕਰਦੇ ਹਾਂ!


2. ਯਿਸੂ ਹੋਵੇ ਤੁਹਾਡੇ ਨਾਲ 
ਯਿਸੂ ਦਾ ਹੋਵੇ ਹੱਥ
ਯਿਸੂ ਕਰੇ ਘਰ ਵਿੱਚ ਨਿਵਾਸ
ਤੁਹਾਡੇ ਜੀਵਨ ਵਿੱਚ ਸਿਰਫ ਰੋਸ਼ਨੀ ਹੋਵੇ
Merry Christmas


3. ਕ੍ਰਿਸਮਸ 'ਤੇ ਤੁਹਾਡਾ ਜੀਵਨ ਕ੍ਰਿਸਮਸ ਦੇ Christmas Tree ਵਰਗਾ ਹੋਵੇ,
ਭਵਿੱਖ ਹਰਿਆ ਭਰਿਆ ਹੋਵੇ ਅਤੇ ਤਾਰਿਆਂ ਵਾਂਗ ਚਮਕਦਾ ਰਹੇ
ਮੇਰੀ ਕ੍ਰਿਸਮਸ 2023


4. ਇਹ ਕ੍ਰਿਸਮਸ ਬਹੁਤ ਸਾਰੇ ਤੋਹਫ਼ੇ ਲੈ ਕੇ ਆਵੇ
ਤੁਹਾਨੂੰ ਖੁਸ਼ੀਆਂ ਅਤੇ ਤੁਹਾਡੇ ਪਿਆਰਿਆਂ ਤੋਂ ਪਿਆਰ ਦੀ ਬਖਸ਼ਿਸ਼ ਹੋਵੇ,
ਤੁਹਾਡਾ ਨਵਾਂ ਸਾਲ ਬਹੁਤ ਵਧੀਆ ਹੋਵੇ
ਤੁਹਾਨੂੰ ਕ੍ਰਿਸਮਸ ਦਾ ਤਿਉਹਾਰ ਮੁਬਾਰਕ ਹੋਵੇ।
Merry Christmas 2023


5. ਜਿਸਦੀ ਉਡੀਕ ਕਰ ਰਿਹਾ ਸੀ ਉਹ ਆ ਗਿਆ 
ਦਸੰਬਰ ਕ੍ਰਿਸਮਸ ਦੀ ਬਸੰਤ ਲਿਆਇਆ,
ਮੇਰੇ ਸਾਰੇ ਦੋਸਤੋ ਤੁਹਾਨੂੰ ਕ੍ਰਿਸਮਸ ਦੀਆਂ ਮੁਬਾਰਕਾਂ।
ਮੇਰੀ ਕ੍ਰਿਸਮਸ


6. ਕ੍ਰਿਸਮਸ ਆਵੇ ਅਤੇ ਤੁਹਾਡੇ ਜੀਵਨ 'ਚ ਰੌਸ਼ਨੀ ਹੋਵੇ,
ਤੁਹਾਡੀ ਕਿਸਮਤ ਦਾ ਤਾਲਾ ਖੁੱਲ ਜਾਵੇ,
ਪ੍ਰਮਾਤਮਾ ਹਮੇਸ਼ਾ ਤੁਹਾਡੇ 'ਤੇ ਮਿਹਰਬਾਨ ਰਹੇ,
ਤੁਹਾਡਾ ਲਈ ਬਹੁਤ ਦੁਆਵਾਂ ਅਤੇ ਸ਼ੁਭਕਾਮਨਾਵਾਂ ਕਰਦਾ ਹੈ
Merry Christmas



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।