Christmas 2023 Celebration: ਦਸੰਬਰ ਜੋ ਕਿ ਸਾਲ ਦਾ ਅਖੀਰਲਾ ਮਹੀਨਾ ਹੁੰਦਾ ਹੈ। ਸਾਲ 2023 ਵੀ ਆਪਣੇ ਅਖਰੀਲੇ ਪਲਾਂ ਦੇ ਵਿੱਚ ਹੈ ਅਤੇ ਜਲਦ ਹੀ ਨਵਾਂ ਸਾਲ ਵੀ ਆ ਜਾਣਾ ਹੈ। ਇੰਡੀਆ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕ੍ਰਿਸਮਿਸ ਤੋਂ ਲੈ ਕੇ ਨਵੇਂ ਸਾਲ ਤੱਕ ਛੁੱਟੀਆਂ ਹੁੰਦੀਆਂ ਹਨ। ਜੇਕਰ ਤੁਸੀਂ ਉਨ੍ਹਾਂ ਲੋਕਾਂ 'ਚੋਂ ਇੱਕ ਹੋ, ਜਿਨ੍ਹਾਂ ਨੂੰ ਇੱਕ ਦਿਨ ਦੀ ਵੀ ਛੁੱਟੀ ਮਿਲਣੀ ਔਖੀ ਲੱਗਦੀ ਹੈ, ਤਾਂ ਇਸ ਵਾਰ ਤੁਹਾਨੂੰ 25 ਦਸੰਬਰ ਯਾਨੀ ਕ੍ਰਿਸਮਸ (Christmas)'ਤੇ ਤਿੰਨ ਦਿਨ ਦੀ ਛੁੱਟੀ ਮਿਲ ਰਹੀ ਹੈ। ਕ੍ਰਿਸਮਸ ਸੋਮਵਾਰ ਨੂੰ ਆ ਰਹੀ ਹੈ, ਜੋ ਕਿ ਇੱਕ ਲੰਬਾ ਵੀਕਐਂਡ ਹੈ। ਇਸ ਦਾ ਮਤਲਬ ਯਾਤਰੀਆਂ ਲਈ ਬਹੁਤ ਵਧੀਆ ਸਮਾਂ ਹੈ। ਆਓ ਜਾਣਦੇ ਹਾਂ ਕਿ ਕਿੱਥੇ ਕ੍ਰਿਸਮਸ ਖਾਸ ਤਰੀਕੇ ਨਾਲ ਮਨਾਈ ਜਾਂਦੀ ਹੈ।



ਹੋਰ ਪੜ੍ਹੋ : ਦੁਨੀਆ ਦੀ ਸਭ ਤੋਂ ਰੋਮਾਂਟਿਕ ਜਗ੍ਹਾ, ਇੱਥੇ ਪਹੁੰਚ ਆਪਣੇ ਲਵ ਪਾਰਟਨਰ ਨਾਲ ਮਜ਼ਬੂਤ ਕਰੋ ਰਿਸ਼ਤੇ


ਗੋਆ (Goa)
ਗੋਆ ਵਿੱਚ ਹਮੇਸ਼ਾ ਕੋਈ ਨਾ ਕੋਈ ਤਿਉਹਾਰ ਹੁੰਦਾ ਰਹਿੰਦਾ ਹੈ। ਪਰ ਦਸੰਬਰ ਗੋਆ ਲਈ ਕਾਫੀ ਅਹਿਮ ਰਹਿੰਦਾ ਹੈ। ਸੈਲਾਨੀ ਇਸ ਮਹੀਨੇ ਦੇ ਸ਼ੁਰੂ ਵਿੱਚ ਦੂਰ-ਦੂਰ ਤੋਂ ਇੱਥੇ ਆਉਂਦੇ ਹਨ ਅਤੇ ਨਵੇਂ ਸਾਲ ਤੋਂ ਬਾਅਦ ਚਲੇ ਜਾਂਦੇ ਹਨ। ਗੋਆ ਵਿੱਚ ਨਾਈਟ ਲਾਈਫ ਵੱਖਰੀ ਹੈ, ਪਰ ਇੱਥੇ ਕ੍ਰਿਸਮਸ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕ੍ਰਿਸਮਸ ਦੇ ਦੌਰਾਨ, ਸਿਰਫ ਚਰਚ ਹੀ ਨਹੀਂ ਬਲਕਿ ਗਲੀਆਂ ਅਤੇ ਇਮਾਰਤਾਂ ਵੀ ਰੰਗੀਨ ਰੋਸ਼ਨੀਆਂ ਨਾਲ ਦਿਖਾਈ ਦਿੰਦੀਆਂ ਹਨ।


ਪੁਡੂਚੇਰੀ (Puducherry)
ਪੁਡੂਚੇਰੀ ਨੂੰ ਭਾਰਤ ਦਾ "ਛੋਟਾ ਫਰਾਂਸ" ਵੀ ਕਿਹਾ ਜਾਂਦਾ ਹੈ। ਫਰਾਂਸੀਸੀ ਲੋਕਾਂ ਨੇ ਇੱਥੇ ਲੰਮਾ ਸਮਾਂ ਰਾਜ ਕੀਤਾ। ਇੱਥੇ ਵੱਡੀ ਗਿਣਤੀ 'ਚ ਈਸਾਈ ਲੋਕ ਰਹਿੰਦੇ ਹਨ, ਜਿਸ ਕਾਰਨ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤੁਸੀਂ ਕ੍ਰਿਸਮਸ ਦੇ ਲੰਬੇ ਵੀਕਐਂਡ ਦੌਰਾਨ ਇੱਥੇ ਆਉਣ ਦੀ ਯੋਜਨਾ ਬਣਾ ਸਕਦੇ ਹੋ। ਇੱਥੇ ਘੁੰਮਣ ਲਈ ਬਹੁਤ ਸਾਰੀਆਂ ਸ਼ਾਨਦਾਰ ਥਾਵਾਂ ਹਨ।


ਸਿੱਕਮ (Sikkim)
ਤੁਸੀਂ ਨਾਰਥ ਈਸਟ ਸਿੱਕਮ ਆ ਕੇ ਕ੍ਰਿਸਮਸ ਦਾ ਆਨੰਦ ਲੈ ਸਕਦੇ ਹੋ। ਦਸੰਬਰ ਦੇ ਮਹੀਨੇ ਸਿੱਕਮ ਵਿੱਚ ਬਹੁਤ ਠੰਢ ਹੁੰਦੀ ਹੈ, ਇੱਥੇ ਕ੍ਰਿਸਮਿਸ ਦਾ ਤਿਉਹਾਰ ਬਹੁਤ ਵਧੀਆ ਢੰਗ ਨਾਲ ਮਨਾਇਆ ਜਾਂਦਾ ਹੈ।


ਕੇਰਲ (Kerala)
ਕੇਰਲ ਭਾਰਤੀਆਂ ਦਾ ਸਭ ਤੋਂ ਪਸੰਦੀਦਾ ਸ਼ਹਿਰ ਹੈ। ਲੋਕ ਇੱਥੇ ਆਉਂਦੇ ਰਹਿੰਦੇ ਹਨ। ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਇੱਥੇ ਆਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕ੍ਰਿਸਮਸ ਸਭ ਤੋਂ ਵਧੀਆ ਮੌਕਾ ਹੈ। ਇੱਥੇ ਵੱਡੀ ਗਿਣਤੀ ਵਿੱਚ ਈਸਾਈ ਧਰਮ ਦੇ ਲੋਕ ਰਹਿੰਦੇ ਹਨ। ਜਿਸ ਕਾਰਨ ਤੁਸੀਂ ਇੱਥੇ ਮੌਜੂਦ ਹਰ ਚਰਚ 'ਚ ਇਸ ਤਿਉਹਾਰ ਦੀ ਸ਼ਾਨ ਨੂੰ ਦੇਖ ਸਕੋਗੇ। ਸਰਦੀਆਂ ਦੇ ਵਿੱਚ ਇਹ ਘੁੰਮਣ ਲਈ ਵੀ ਇੱਕ ਵਧੀਆ ਜਗ੍ਹਾ ਹੈ।