Sharry Maan Comeback: ਪੰਜਾਬੀ ਸਿੰਗਰ ਸ਼ੈਰੀ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਉਹ ਆਪਣੀਆਂ ਸੋਸ਼ਲ ਮੀਡੀਅਤ ਪੋਸਟਾਂ ਨੂੰ ਲੈਕੇ ਚਰਚਾ ਵਿੱਚ ਰਹਿੰਦੇ ਹਨ। ਕਿਉਂਕਿ ਗਾਇਕ ਦੀਆਂ ਪੋਸਟਾਂ ਉਨ੍ਹਾਂ ਦੇ ਲਈ ਕਈ ਵਾਰ ਮੁਸੀਬਤ ਬਣ ਚੁੱਕੀਆਂ ਹਨ। ਹਾਲ ਹੀ `ਚ ਮਾਨ ਸ਼ਰਾਬ ਦੇ ਨਸ਼ੇ `ਚ ਟੱਲੀ ਹੋ ਕੇ ਸੋਸ਼ਲ ਮੀਡੀਆ ਤੇ ਲਾਈਵ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਆਪਣੇ ਪੁਰਾਣੇ ਦੋਸਤ ਪਰਮੀਸ਼ ਵਰਮਾ ਨੂੰ ਖਰੀਆਂ ਖਰੀਆਂ ਸੁਣਾਈਆਂ, ਬਲਕਿ ਉਨ੍ਹਾਂ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ।
ਇਸ ਤੋਂ ਬਾਅਦ ਦੋਵਾਂ ਵਿਚਾਲੇ ਵਿਵਾਦ ਫ਼ਿਰ ਤੋਂ ਭਖ ਗਿਆ। ਆਪਣੇ ਤੇ ਹੁੰਦੇ ਹਮਲੇ ਦੇਖ ਪਰਮੀਸ਼ ਵਰਮਾ ਵੀ ਚੁੱਪ ਨਹੀਂ ਬੈਠੇ। ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਪੋਸਟਾਂ ਆਪਣੇ ਅਕਾਊਂਟ ਤੇ ਸ਼ੇਅਰ ਕੀਤੀਆਂ। ਇੱਕ ਪੋਸਟ `ਚ ਤਾਂ ਪਰਮੀਸ਼ ਨੇ ਸ਼ੈਰੀ ਨੂੰ ਗਧਾ ਤੱਕ ਕਹਿ ਦਿਤਾ। ਇਸ ਤੋਂ ਬਾਅਦ ਜਦੋਂ ਸ਼ੈਰੀ ਨੂੰ ਅਹਿਸਾਸ ਹੋਇਆ ਕਿ ਗ਼ਲਤੀ ਉਨ੍ਹਾਂ ਦੀ ਹੈ ਤਾਂ ਉਨ੍ਹਾਂ ਸੋਸ਼ਲ ਮੀਡੀਆ ਤੇ ਸਭ ਦੇ ਸਾਹਮਣੇ ਮੁਆਫ਼ੀ ਮੰਗੀ ਤੇ ਨਾਲ ਹੀ ਭਵਿੱਖ `ਚ ਅਜਿਹੀ ਗ਼ਲਤੀ ਨਾ ਦੋਹਰਾਉਣ ਦੀ ਕਸਮ ਖਾਧੀ।
ਸ਼ੈਰੀ ਮਾਨ ਨੇ ਕੀਤਾ ਕੰਮਬੈਕ ਦਾ ਐਲਾਨ?
ਹਾਲ ਹੀ `ਚ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਦੋਸਤ ਰਵੀ ਰਾਜ ਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ। ਜਨਮਦਿਨ ਦੀ ਵਧਾਈ ਦਿੰਦਿਆਂ ਉਨ੍ਹਾਂ ਨੇ ਲਿਖਿਆ, "ਭਾਜੀ ਚੱਲੋ ਹੋਰ ਸੁਪਰਹਿੱਟ ਗਾਣੇ ਬਣਾਈਏ।" ਇਸ ਪੋਸਟ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ੈਰੀ ਮਾਨ ਹੁਣ ਇੰਡਸਟਰੀ `ਚ ਵਾਪਸੀ ਕਰਨ ਲਈ ਤਿਆਰ ਹਨ। ਦਸ ਦਈਏ ਕਿ ਸ਼ੈਰੀ ਮਾਨ ਦਾ ਆਖਰੀ ਗੀਤ `ਦਰਦਾਂ ਦੀ ਡੋਜ਼` 14 ਜੁਲਾਈ ਨੂੰ ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਕੋਈ ਗੀਤ ਨਹੀਂ ਆਇਆ।
ਡਿਪਰੈਸ਼ਨ ਵਿੱਚੋਂ ਲੰਘ ਰਹੇ ਸ਼ੈਰੀ ਮਾਨ
ਹਾਲ ਹੀ `ਚ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਸ਼ੈਰੀ ਮਾਨ ਨੇ ਦੱਸਿਆ ਸੀ ਕਿ ਉਹ ਇੰਨੀਂ ਡਿਪਰੈਸ਼ਨ ਯਾਨਿ ਤਣਾਅ ਦਾ ਸ਼ਿਕਾਰ ਹਨ। ਉਹ ਜਦੋਂ ਦੇ ਆਪਣੀ ਮਾਂ ਤੋਂ ਟੁੱਟੇ ਹਨ, ਹਾਲੇ ਤੱਕ ਜੁੜ ਨਹੀਂ ਸਕੇ ਹਨ। ਉਨ੍ਹਾਂ ਦੀ ਮਾਂ ਦੇ ਦੇਹਾਂਤ ਨੇ ਉਨ੍ਹਾਂ ਨੂੰ ਤੋੜ ਦਿੱਤਾ ਹੈ। ਪਰ ਜਲਦ ਹੀ ਉਹ ਧਮਾਕੇਦਾਰ ਵਾਪਸੀ ਕਰਨਗੇ।