ਅਮੈਲੀਆ ਪੰਜਾਬੀ ਦੀ ਰਿਪੋਰਟ


Sharry Mann Wedding Anniversary: ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਰਿਹਾ ਹੈ। ਇਸ ਦੇ ਨਾਲ ਨਾਲ ਉਹ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਅਮੀਰ ਕਲਾਕਾਰ ਵੀ ਹੈ। ਉਸ ਦੀ ਅਮੀਰੀ ਦਾ ਮੁਕਾਬਲਾ ਹਾਲੇ ਕੋਈ ਪੰਜਾਬੀ ਕਲਾਕਾਰ ਨਹੀਂ ਕਰ ਸਕਿਆ ਹੈ। ਇਸ ਦਰਮਿਆਨ ਅੱਜ ਸ਼ੈਰੀ ਮਾਨ ਆਪਣੇ ਵਿਆਹ ਦੀ ਵਰ੍ਹੇਗੰਢ ਯਾਨਿ ਮੈਰਿਜ ਐਨੀਵਰਸਰੀ ਮਨਾ ਰਿਹਾ ਹੈ। ਇਸ ਮੌਕੇ ਸ਼ੈਰੀ ਆਪਣੀ ਪਤਨੀ ਪਰੀਜ਼ਾਦ ਮਾਨ ਨੂੰ ਡੇਟ 'ਤੇ ਲੈਕੇ ਗਿਆ, ਜਿੱਥੇ ਦੋਵਾਂ ਨੇ ਫਾਸਟ ਫੂਡ ਖਾਸ ਕਰਕੇ ਗੋਲ ਗੱਪਿਆਂ ਦਾ ਅਨੰਦ ਮਾਣਿਆ, ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੀਤੀਆ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਿਹਾ ਹੈ। ਦੇਖੋ ਇਹ ਤਸਵੀਰਾਂ: 


ਇਹ ਵੀ ਪੜ੍ਹੋ: 'ਬਿੱਗ ਬੌਸ 17' ਦੇ ਘਰ 'ਚ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਨੇ ਲੈ ਲਿਆ ਤਲਾਕ ਦਾ ਫੈਸਲਾ? ਸ਼ੋਅ 'ਤੇ ਹੀ ਕਰਨਗੇ ਐਲਾਨ!









ਸ਼ੈਰੀ ਨੇ ਮੈਰਿਜ ਐਨੀਵਰਸਰੀ ;'ਤੇ ਪਤਨੀ ਨੂੰ ਕੀ ਵਾਅਦਾ ਕੀਤਾ
ਸ਼ੈਰੀ ਨੇ ਆਪਣੀ ਪਤਨੀ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਹੈੱਪੀ ਐਨੀਵਰਸਰੀ ਡੀਅਰ ਬੇਗਮ ਡਾਰਲੰਿਗ...ਮੇਰੀ ਜ਼ਿੰਦਗੀ 'ਚ ਆਉਣ ਲਈ ਸ਼ੁਕਰੀਆ......ਡਿਨਰ ਡੇਟ ਬਹੁਤ ਵਧੀਆ ਰਹੀ......ਤੁਹਾਡੀ ਭਾਬੀ ਨੂੰ ਇੱਕ ਵਾਅਦਾ ਕੀਤਾ ਅੱਜ, ਮੰਡੇ ਸ਼ੇਅਰ ਕਰਦਾ ਤੁਹਾਡੇ ਨਾਲ....ਲਵ ਯੂ ਆਲ...' 






ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਡੇਢ ਦਹਾਕੇ ਤੋਂ ਪੰਜਾਬੀ ਇੰਡਸਟਰੀ 'ਚ ਐਕਟਿਵ ਹੈ। ਉਹ ਆਪਣੀ ਪਹਿਲੀ ਹੀ ਐਲਬਮ 'ਆਟੇ ਦੀ ਚਿੜੀ' ਤੋਂ ਸਟਾਰ ਬਣ ਗਿਆ ਸੀ। ਇਸ ਦੇ ਨਾਲ ਨਾਲ ਉਹ ਪਰਮੀਸ਼ ਵਰਮਾ ਨਾਲ ਵਿਵਾਦ ਨੂੰ ਲੈਕੇ ਵੀ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ। ਦੋ ਸਾਲ ਪਹਿਲਾਂ ਸ਼ੈਰੀ ਤੇ ਪਰਮੀਸ਼ ਦੋਵਾਂ ਨੇ ਆਨਲਾਈਨ ਇੱਕ ਦੂਜੇ ਨੂੰ ਕਾਫੀ ਕੁੱਝ ਬੋਲਿਆ ਸੀ। ਖੈਰ ਹੁਣ ਦੋਵੇਂ ਗਾਇਕ ਸਭ ਕੁੱਝ ਭੁੱਲ ਕੇ ਆਪੋ ਆਪਣੀ ਲਾਈਫ 'ਚ ਬਿਜ਼ੀ ਹਨ। 


ਇਹ ਵੀ ਪੜ੍ਹੋ: ਗਾਇਕਾ ਮਿਸ ਪੂਜਾ ਦਾ ਨਵਾਂ ਗਾਣਾ 'ਡਾਇਮੰਡ ਕੋਕਾ' ਹੋਇਆ ਰਿਲੀਜ਼, ਗੀਤ ਸੁਣ ਫੈਨਜ਼ ਬੋਲੇ- 'ਧਮਾਕਾ ਕਰਤਾ'