ਅਮੈਲੀਆ ਪੰਜਾਬੀ ਦੀ ਰਿਪੋਰਟ


Shubh UK Controversy: ਪੰਜਾਬੀ ਗਾਇਕ ਸ਼ੁਭ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ 'ਚ ਸ਼ੁਭ ਨੇ ਜਦੋਂ ਭਾਰਤ ਦਾ ਵਿਵਾਦਤ ਨਕਸ਼ਾ ਸ਼ੇਅਰ ਕੀਤਾ ਸੀ ਤਾਂ ਉਸ ਤੋਂ ਬਾਅਦ ਗਾਇਕ ਦਾ ਮੁੰਬਈ ਲਾਈਵ ਸ਼ੋਅ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਹੁਣ ਫਿਰ ਤੋਂ ਸ਼ੁਭ ਦਾ ਨਾਮ ਨਵੇਂ ਵਿਵਾਦ ਨਾਲ ਜੁੜਦਾ ਨਜ਼ਰ ਆ ਰਿਹਾ ਹੈ। 


ਇਹ ਵੀ ਪੜ੍ਹੋ: ਕੰਗਨਾ ਰਣੌਤ ਦੀ ਫਿਲਮ 'ਤੇਜਸ' ਦਾ ਬੁਰਾ ਹਾਲ, 50 ਪਰਸੈਂਟ ਸ਼ੋਅ ਕੀਤੇ ਗਏ ਰੱਦ, 6 ਦਿਨਾਂ 'ਚ ਸ਼ਰਮਨਾਕ ਕਮਾਈ


ਸ਼ੁਭ 'ਤੇ ਇਹ ਇਲਜ਼ਾਮ ਲੱਗਿਆ ਹੈ ਕਿ ਉਸ ਨੇ ਹਾਲ ਹੀ 'ਚ ਆਂਪਣੇ ਲੰਡਨ ਸ਼ੋਅ ਦੌਰਾਨ ਇੰਦਰਾ ਗਾਂਧੀ ਦੇ ਕਤਲ ਦੀ ਤਸਵੀਰ ਵਾਲੀ ਹੁੱਡੀ ਦਾ ਪ੍ਰਚਾਰ ਕੀਤਾ ਸੀ। ਇਸ ਨਾਲ ਜੁੜਿਆ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਸ਼ੁਭ ਨੂੰ ਹੱਥ 'ਚ ਹੁੱਡੀ ਫੜੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਭਾਰਤ ਦੇ ਮੀਡੀਆ ਤੇ ਲੋਕਾਂ ਵੱਲੋਂ ਸ਼ੁਭ ਦੀ ਰੱਜ ਕੇ ਕਲਾਸ ਲਾਈ ਗਈ, ਪਰ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਹੈ ਕਿ ਸ਼ੁਭ ਨੇ ਇਸ ਹੁੱਡੀ ਦਾ ਪ੍ਰਚਾਰ ਨਹੀਂ ਕੀਤਾ ਸੀ। 


ਕੀ ਹੈ ਸਾਰਾ ਮਾਮਲਾ?
ਨਵੀਂ ਵੀਡੀਓ 'ਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਸ਼ੁਭ ਦੀ ਪਰਫਾਰਮੈਂਸ ਦੌਰਾਨ ਇੱਕ ਹੁੱਡੀ ਸਟੇਜ 'ਤੇ ਸੁੱਟੀ ਜਾਂਦੀ ਹੈ। ਇਹ ਉਹੀ ਹੁੱਡੀ ਹੈ, ਜਿਸ 'ਤੇ ਇੰਦਰਾ ਗਾਂਧੀ ਦੀ ਫੋਟੋ ਬਣੇ ਹੋਣ ਦਾ ਦਾਅਵਾ ਕੀਤਾ ਗਿਆ ਸੀ। ਪਰ ਹੁਣ ਇਸ ਵੀਡੀਓ ਤੋਂ ਇਹ ਸਾਹਮਣੇ ਆ ਗਿਆ ਹੈ ਕਿ ਉਸ ਹੁੱਡੀ 'ਤੇ ਉਹ ਤਸਵੀਰ ਬਣੀ ਹੀ ਨਹੀਂ ਸੀ। ਇਸ ਵੀਡੀਓ ਨੂੰ ਬਰਿੱਟ ਏਸ਼ੀਆ ਚੈਨਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। 









ਸ਼ੁਭ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸਫਾਈ, ਕਿਹਾ- 'ਨਫਰਤ ਤੇ ਨੈਗਟੀਵਿਟੀ ਫੈਲਾਉਣੀ ਬੰਦ ਕਰੋ'
ਸ਼ੁਭ ਨੇ ਇਸ ਸਭ ਤੋਂ ਬਾਅਦ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਨਾਲ ਹੀ ਵਾਇਰਲ ਹੋ ਰਹੀ ਵੀਡੀਓ ਦਾ ਸਬੂਤ ਵੀ ਪੇਸ਼ ਕੀਤਾ। ਸ਼ੁਭ ਨੇ ਦਿਖਾਇਆ ਕਿ ਜਿਹੜੀ ਹੁੱਡੀ ਉਸ ਦੇ ਹੱਥ 'ਚ ਫੜੀ ਸੀ, ਉਸ 'ਤੇ ਇੰਦਰਾ ਗਾਂਧੀ ਦਾ ਕੋਈ ਜ਼ਿਕਰ ਹੀ ਨਹੀਂ ਸੀ। ਸ਼ੁਭ ਨੇ ਲਿਿਖਿਆ, 'ਮੈਂ ਭਾਵੇਂ ਕੁੱਝ ਵੀ ਕਰਾਂ, ਪਰ ਕਈ ਲੋਕ ਮੇਰੇ 'ਚ ਖਾਮੀਆਂ ਲੱਭਣ ਦਾ ਮੌਕਾ ਤਲਾਸ਼ ਹੀ ਲੈਣਗੇ। ਮੇਰੇ ਲੰਡਨ ਦੇ ਪਹਿਲੇ ਸ਼ੋਅ ਦੌਰਾਨ ਆਡੀਅੰਸ 'ਚ ਬੈਠੇ ਲੋਕਾਂ ਨੇ ਸਟੇਜ 'ਤੇ ਗਹਿਣੇ ਤੇ ਕੱਪੜੇ ਲਾਹ ਕੇ ਸੁੱਟੇ। ਮੈਂ ਉੱਥੇ ਪਰਫਾਰਮ ਕਰ ਰਿਹਾ ਸੀ, ਇਹ ਨਹੀਂ ਚੈੱਕ ਕਰ ਰਿਹਾ ਸੀ ਕਿ ਸਟੇਜ 'ਤੇ ਲੋਕ ਕੀ ਸੁੱਟ ਰਹੇ ਹਨ। ਅਸੀਂ ਇਸ ਦਿਨ ਪਰਫਾਰਮ ਕਰਨ ਲਈ ਬਹੁਤ ਮੇਹਨਤ ਕੀਤੀ ਹੈ, ਕਿਰਪਾ ਕਰਕੇ ਨਫਰਤ ਤੇ ਨੈਗਟੀਵਿਟੀ ਨਾ ਫੈਲਾਓ।' ਦੇਖੋ ਸ਼ੁਭ ਦੀ ਪੋਸਟ:




ਇਸ ਦੇ ਨਾਲ ਨਾਲ ਸ਼ੁਭ ਨੇ ਉਹ ਤਸਵੀਰ ਵੀ ਦਿਖਾਈ ਜਿਸ ਵਿੱਚ ਉਹ ਹੱਥ 'ਚ ਹੁੱਡੀ ਫੜੇ ਨਜ਼ਰ ਆ ਰਿਹਾ ਹੈ। ਅਸਲ 'ਚ ਉਸ ਹੁੱਡੀ 'ਤੇ ਇੰਦਰਾ ਗਾਂਧੀ ਦਾ ਕੋਈ ਜ਼ਿਕਰ ਹੀ ਨਹੀਂ ਹੈ। ਦੇਖੋ ਇਹ ਤਸਵੀਰ:




ਕਾਬਿਲੇਗ਼ੌਰ ਹੈ ਕਿ ਇਸ ਨਵੇਂ ਵੀਡੀਓ ਤੋਂ ਇਹ ਤਾਂ ਸਾਬਤ ਹੋ ਰਿਹਾ ਹੈ ਕਿ ਪੰਜਾਬ ਤੇ ਪੰਜਾਬੀ ਕਲਾਕਾਰਾਂ ਖਿਲਾਫ ਕੋਈ ਸਾਜਸ਼ ਰਚੀ ਜਾ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਤੇ ਪੰਜਾਬ ਦੇ ਕਲਾਕਾਰ ਸਮਾਜ ਵਿਰੋਧੀ ਤਾਕਤਾਂ ਦੇ ਨਿਸ਼ਾਨੇ 'ਤੇ ਹਨ।  


ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਗਾਇਕ ਸ਼ੁਭ 'ਤੇ ਕੱਸੇ ਤਿੱਖੇ ਤੰਜ, ਇੰਦਰਾ ਗਾਂਧੀ ਬਾਰੇ ਕਹਿ ਦਿੱਤੀ ਇਹ ਗੱਲ, ਟਵੀਟ ਕਰ ਬੋਲੀ- 'ਸ਼ਰਮ ਕਰ'