ਅਮੈਲੀਆ ਪੰਜਾਬੀ ਦੀ ਰਿਪੋਰਟ
Shubh Tribute To Sidhu Moose Wala: ਪੰਜਾਬੀ ਗਾਇਕ ਸ਼ੁਭ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਸ਼ੁਭ ਦਾ ਨਾਮ ਕਾਫੀ ਵਿਵਾਦਾਂ 'ਚ ਰਿਹਾ ਸੀ, ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਭਾਰਤ ਦਾ ਅਜਿਹਾ ਨਕਸ਼ਾ ਸ਼ੇਅਰ ਕੀਤਾ ਸੀ, ਜਿਸ ਵਿੱਚੋਂ ਪੰਜਾਬੀ ਤੇ ਜੰਮੂ ਕਸ਼ਮੀਰ ਗਾਇਬ ਸਨ। ਇਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਹੋਇਆ ਸੀ ਅਤੇ ਇਸ ਦੇ ਚਲਦਿਆਂ ਸ਼ੁਭ ਦਾ ਭਾਰਤ 'ਚ ਹੋਣ ਵਾਲਾ ਲਾਈਵ ਕੰਸਰਟ ਵੀ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਮਨਕੀਰਤ ਔਲਖ ਦਾ ਵੱਡਾ ਐਲਾਨ, ਅਨਮੋਲ ਕਵਾਤਰਾ ਦੀ NGO ਨੂੰ ਦਾਨ ਕਰੇਗਾ 50 ਲੱਖ ਰੁਪਏ
ਹੁਣ ਸ਼ੁਭ ਇੰਗਲੈਂਡ 'ਚ ਲਾਈਵ ਸ਼ੋਅ ਲਗਾ ਰਿਹਾ ਹੈ ਅਤੇ ਉਸ ਦੇ ਸ਼ੋਅ ਖੂਬ ਧਮਾਲਾਂ ਵੀ ਪਾ ਰਹੇ ਹਨ। ਹਾਲ ਹੀ 'ਚ ਸ਼ੁਭ ਦਾ ਸ਼ੋਅ ਸੋਲਡ ਆਊਟ ਹੋਇਆ ਸੀ। ਹੁਣ ਗਾਇਕ ਦੇ ਇੰਗਲੈਂਡ ਸ਼ੋਅ ਤੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਲੰਡਨ ਕੰਸਰਟ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਾ ਨਜ਼ਰ ਆ ਰਿਹਾ ਹੈ। ਉਸ ਨੇ ਮੂਸੇਵਾਲਾ ਦਾ ਗਾਣਾ ਗਾ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਭੀੜ 'ਚ ਮੌਜੂਦ ਫੈਨਜ਼ ਨੇ ਵੀ ਮੂਸੇਵਾਲਾ ਦਾ ਗਾਣਾ ਨਾਲ ਨਾਲ ਗਾਇਆ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਤੋਂ ਹੀ ਪਰਿਵਾਰ ਤੇ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਇਨਸਾਫ ਨਹੀਂ ਮਿਿਲਿਆ ਹੈ। ਦੂਜੇ ਪਾਸੇ, ਸ਼ੁਭ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਸ ਦਾ ਵਿਵਾਦ ਹੋਣ ਤੋਂ ਬਾਅਦ ਭਾਰਤ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਇਸ ਖਾਸ ਦਿਨ 'ਤੇ ਹੋਵੇਗਾ ਸ਼ਾਹਰੁਖ ਖਾਨ ਦੀ 'ਡੰਕੀ' ਦਾ ਟੀਜ਼ਰ ਰਿਲੀਜ਼, ਫੈਨਜ਼ ਨਾਲ ਲਾਈਵ ਦੇਖਣਗੇ ਕਿੰਗ ਖਾਨ