ਅਮੈਲੀਆ ਪੰਜਾਬੀ ਦੀ ਰਿਪੋਰਟ
Mankirt Aulakh Anmol Kwatra: ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਗਾਇਕ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਅਕਸਰ ਹੀ ਚਰਚਾ 'ਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਗਾਇਕ ਆਪਣੀਆਂ ਕੁੱਝ ਸੋਸ਼ਲ ਮੀਡੀਆ ਪੋਸਟਾਂ ਕਰਕੇ ਸੁਰਖੀਆਂ 'ਚ ਰਿਹਾ। ਪਰ ਹੁਣ ਮਨਕੀਰਤ ਔਲਖ ਦਾ ਨਾਮ ਫਿਰ ਤੋਂ ਸੁਰਖੀਆਂ 'ਚ ਹੈ।
ਇਹ ਵੀ ਪੜ੍ਹੋ: ਇਸ ਖਾਸ ਦਿਨ 'ਤੇ ਹੋਵੇਗਾ ਸ਼ਾਹਰੁਖ ਖਾਨ ਦੀ 'ਡੰਕੀ' ਦਾ ਟੀਜ਼ਰ ਰਿਲੀਜ਼, ਫੈਨਜ਼ ਨਾਲ ਲਾਈਵ ਦੇਖਣਗੇ ਕਿੰਗ ਖਾਨ
ਇਸ ਦੀ ਵਜ੍ਹਾ ਇਹ ਹੈ ਕਿ ਹਾਲ ਹੀ 'ਚ ਮਨਕੀਰਤ ਔਲਖ ਲੁਧਿਆਣਾ ਗਿਆ ਸੀ, ਜਿੱਥੇ ਉਸ ਦੀ ਮੁਲਾਕਾਤ ਅਨਮੋਲ ਕਵਾਤਰਾ ਦੇ ਨਾਲ ਹੋਈ। ਇਸ ਦੌਰਾਨ ਉਹ ਅਨਮੋਲ ਕਵਾਤਰਾ ਦੇ ਨਾਲ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀਆ ਸਮੱਸਿਆਵਾਂ ਨੂੰ ਸੁਣਦਾ ਵੀ ਦਿਖਾਈ ਦਿੱਤਾ। ਇਸ ਦੌਰਾਨ ਗਾਇਕ ਨੇ ਅਜਿਹਾ ਐਲਾਨ ਕੀਤਾ ਕਿ ਚਾਰੇ ਪਾਸੇ ਉਸ ਦੀ ਪ੍ਰਸ਼ੰਸਾ ਹੋ ਰਹੀ ਹੈ। ਦਰਅਸਲ, ਮਨਕੀਰਤ ਔਲਖ ਨੇ ਅਨਮੋਲ ਕਵਾਤਰਾ ਦੀ ਐਨਜੀਓ ਨੂੰ 50 ਲੱਖ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਹੈ। ਗਾਇਕ ਦੇ ਇਸ ਐਲਾਨ ਤੋਂ ਬਾਅਦ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਹੁਣ ਤੱਕ ਦੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹਾਲ ਹੀ 'ਚ ਮਨਕੀਰਤ ਔਲਖ ਦਾ ਨਾਮ ਸੁਰਖੀਆਂ 'ਚ ਸੀ, ਕਿਉਂਕਿ ਉਸ ਦੀਆਂ 2-3 ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ, ਜਿਸ ਵਿੱਚ ਇਕ ਵੀਡੀਓ 'ਚ ਉਹ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਦੇ ਨਾਲ ਰੋਮਾਂਟਿਕ ਹੁੰਦਾ ਨਜ਼ਰ ਆਇਆ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋਇਆ ਸੀ। ਇਸ ਤੋਂ ਇਲਾਵਾ ਮਨਕੀਰਤ ਨੇ ਇੱਕ ਮਾਡਲ ਨੂੰ ਸ਼ਰੇਆਮ ਕਿੱਸ ਕੀਤੀ ਸੀ, ਉਸ ਦਾ ਇਹ ਵੀਡੀਓ ਵੀ ਖੂਬ ਚਰਚਾ 'ਚ ਰਿਹਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਦਾ ਗਾਣਾ ਇਨਾਮ ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਸ ਦੇ ਨਾਲ ਨਾਲ ਉਸ ਦੀ ਫਿਲਮ 'ਬਰਾਊਨ ਬੁਆਏਜ਼' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ।