Sukshinder Shinda New Song Jaago Aaiya Out Now: ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸੁਖਸ਼ਿੰਦਰ ਸ਼ਿੰਦਾ ਆਪਣੇ ਸਮੇਂ 'ਚ ਟੌਪ ਦੇ ਪੰਜਾਬੀ ਗਾਇਕ ਰਹੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਹਾਲ ਹੀ 'ਚ ਸੁਖਸ਼ਿੰਦਰ ਸ਼ਿੰਦਾ ਕਾਫੀ ਸੁਰਖੀਆਂ 'ਚ ਰਹੇ ਸੀ। ਸ਼ਿੰਦਾ ਦੀ ਐਲਬਮ 'ਮੁੰਡਾ ਟਰਬਨ ਵਾਲਾ' ਹਾਲ ਹੀ 'ਚ ਰਿਲੀਜ਼ ਹੋਈ ਸੀ। ਇਸ ਐਲਬਮ 'ਚ ਸੁਖਸ਼ਿੰਦਰ ਸ਼ਿੰਦਾ ਤੇ ਬਲਵੀਰ ਬੋਪਾਰਾਏ ਦੀ ਜੋੜੀ ਇਕੱਠੀ ਨਜ਼ਰ ਆਈ ਸੀ।

Continues below advertisement


ਇਹ ਵੀ ਪੜ੍ਹੋ: ਦਿਲੀਪ ਕੁਮਾਰ-ਮਧੂਬਾਲਾ ਦੇ ਰਿਸ਼ਤੇ 'ਚ ਵਿਲਨ ਬਣੇ ਸੀ BR ਚੋਪੜਾ ਤੇ ਮਧੂਬਾਲਾ ਦੇ ਪਿਤਾ, ਇੰਜ ਹੋਇਆ ਸੀ ਦੋਵਾਂ ਦਾ ਬ੍ਰੇਕਅੱਪ


ਹੁਣ ਸੁਖਸ਼ਿੰਦਰ ਸ਼ਿੰਦਾ ਦੀ ਐਲਬਮ 'ਮੁੰਡਾ ਟਰਬਨ ਵਾਲਾ' ਦਾ ਇੱਕ ਹੋਰ ਨਵਾਂ ਗਾਣਾ 'ਜਾਗੋ ਆਈਆਂ' ਰਿਲੀਜ਼ ਹੋਇਆ ਹੈ। ਇਹ ਬੇਹੱਦ ਖੂਬਸੂਰਤ ਗਾਣਾ ਹੈ, ਜੋ ਵਿਆਹਾਂ ਦੇ ਫੰਕਸ਼ਨਾਂ ਲਈ ਬਿਲਕੁੱਲ ਫਿੱਟ ਬੈਠਦਾ ਹੈ। ਇਸ ਗਾਣੇ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ ਜਸਵਿੰਦਰ ਭੱਲਾ ਵੀ ਸ਼ਿੰਦਾ ਦੇ ਨਾਲ ਨਜ਼ਰ ਆਏ ਹਨ। ਭੱਲਾ ਇਸ ਗਾਣੇ 'ਚ ਚਾਚਾ ਚਤਰਾ ਬਣੇ ਨਜ਼ਰ ਆ ਰਹੇ ਹਨ। ਇਹ ਗਾਣਾ ਦੇਖ ਕੇ ਫੈਨਜ਼ ਨੂੰ 'ਛਣਕਾਟੇ' ਦੀ ਯਾਦ ਆ ਰਹੀ ਹੈ। ਦੇਖੋ ਇਹ ਵੀਡੀਓ:









ਗਾਣੇ ਬਾਰੇ ਗੱਲ ਕਰੀਏ ਤਾਂ ਇ ਗੀਤ ਨੂੰ ਸ਼ਿੰਦਾ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਲਾਲ ਆਹਲੂਵਾਲੀਆ ਨੇ ਲਿਖੇ ਹਨ। ਗਾਣੇ 'ਚ ਮਿਊਜ਼ਿਕ ਸੁਖਸ਼ਿੰਦਰ ਸ਼ਿੰਦਾ ਦਾ ਹੀ ਹੈ। ਇਸ ਗਾਣੇ ਨੂੰ ਸੁਖਸ਼ਿੰਦਰ ਸ਼ਿੰਦਾ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਸੁਖਸ਼ਿੰਦਰ ਸ਼ਿੰਦਾ ਪਿਛਲੇ ਕਰੀਬ 33 ਸਾਲਾਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਆਪਣੀ ਗਾਇਕੀ ਦੇ ਕਰੀਅਰ 'ਚ ਸ਼ਿੰਦਾ ਨੇ ਇੰਡਸਟਰੀ ਨੂੰ ਅਨੇਕਾਂ ਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਦੇ ਗਾਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਖਾਸ ਕਰਕੇ ਉਨ੍ਹਾਂ ਦੀ ਬੋਪਾਰਾਏ ਨਾਲ ਜੋੜੀ ਨੂੰ ਕਾਫੀ ਪਿਆਰ ਮਿਲਦਾ ਰਿਹਾ ਹੈ। ਹੁਣ ਫਿਰ ਤੋਂ ਇਹ ਜੋੜੀ ਤੁਹਾਡਾ ਮਨੋਰੰਜਨ ਕਰਨ ਜਾ ਰਹੀ ਹੈ। ਫੈਨਜ਼ ਬੇਸਵਰੀ ਨਾਲ ਸ਼ਿੰਦਾ ਦੀ ਈਪੀ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।


ਇਹ ਵੀ ਪੜ੍ਹੋ: ਸਲਮਾਨ ਖਾਨ ਸਮੇਤ ਇਨ੍ਹਾਂ ਦਿੱਗਜ ਸਿਤਾਰਿਆਂ ਵੱਲੋਂ ਓਡੀਸ਼ਾ ਦੇ ਭਿਆਨਕ ਰੇਲ ਹਾਦਸੇ 'ਤੇ ਡੂੰਘੇ ਸੋਗ ਦਾ ਪ੍ਰਗਟਾਵਾ, ਦਿੱਤੀ ਸ਼ਰਧਾਂਜਲੀ