Sunanda Sharma New Song: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਆਪਣੀ ਗਾਇਕੀ ਦੇ ਨਾਲ ਨਾਲ ਆਪਣੇ ਬਬਲੀ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਹੁਣ ਅਸੀਂ ਤੁਹਾਨੂੰ ਸੁਨੰਦਾ ਨਾਲ ਜੁੜੀ ਇੱਕ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ। ਸੁਨੰਦਾ ਸ਼ਰਮਾ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਲੰਬੇ ਸਮੇਂ ਬਾਅਦ ਸੁਨੰਦਾ ਸ਼ਰਮਾ ਆਪਣਾ ਕੋਈ ਗੀਤ ਲੈਕੇ ਆ ਰਹੀ ਹੈ। ਗੀਤ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਹੈ 'ਜੱਟ ਦਿਸਦਾ'। 


ਇਹ ਵੀ ਪੜ੍ਹੋ: ਰਣਬੀਰ ਕਪੂਰ ਨੇ ਸਭ ਦੇ ਸਾਹਮਣੇ ਕਰ ਦਿੱਤੀ ਅਜਿਹੀ ਹਰਕਤ, ਹੋਣਾ ਪਿਆ ਸ਼ਰਮਿੰਦਾ, ਦੇਖੋ ਵਾਇਰਲ ਵੀਡੀਓ


ਕਿਸ ਦਿਨ ਰਿਲੀਜ਼ ਹੋਵੇਗਾ ਗੀਤ?
ਦੱਸ ਦਈਏ ਕਿ 'ਜੱਟ ਦਿਸਦਾ' ਗੀਤ ਦੀ ਹਾਲੇ ਤੱਕ ਕੋਈ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ। ਸੁਨੰਦਾ ਨੇ ਆਪਣੇ ਇਸ ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਪੋਸਟਰ 'ਚ ਉਸ ਨੇ ਗੀਤ ਨਾਲ ਲਿਿਖਿਆ 'ਕਮਿੰਗ ਸੂਨ' ਯਾਨਿ ਕਿ ਜਲਦ ਆ ਰਿਹਾ ਹੈ। ਇਸ ਦੇ ਨਾਲ ਨਾਲ ਉਸ ਨੇ ਕੈਪਸ਼ਨ ਲਿਖੀ, 'ਕਲ-ਕਲ ਕਰਕੇ ਕਲਾ ਦੇ ਰੰਗਾਂ ਨਾਲ ਭਰਿਆ ਹੋਇਆ ਇੱਕ ਗੀਤ'। 


ਇਹ ਵੀ ਪੜ੍ਹੋ: ਪਾਖੀ ਨੇ ਬਰਬਾਦ ਕੀਤਾ ਵਨਰਾਜ-ਬਰਖਾ-ਮਾਇਆ ਦਾ ਪਲਾਨ, ਹੁਣ ਅਨੁਪਮਾ ਕੋਲ ਵਾਪਸ ਪਰਤੇਗਾ ਅਨੁਜ, ਦੇਖੋ ਤਾਜ਼ਾ ਐਪੀਸੋਡ









ਕਾਬਿਲੇਗ਼ੌਰ ਹੈ ਕਿ ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਨੇ ਕਾਫੀ ਥੋੜੇ ਸਮੇਂ 'ਚ ਵੱਡਾ ਨਾਮ ਕਮਾ ਲਿਆ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਸੁਨੰਦਾ 'ਤੇ ਹਾਲ ਹੀ 'ਚ ਦੁੱਖਾਂ ਦਾ ਪਹਾੜ ਟੁੱਟਿਆ ਸੀ, ਜਦੋਂ ਉਸ ਦੇ ਪਿਤਾ ਦੀ 1 ਮਾਰਚ 2023 ਨੂੰ ਮੌਤ ਹੋਈ ਸੀ। ਉਸ ਨੇ ਖੁਦ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਇਹ ਦੁੱਖਦਾਈ ਖਬਰ ਸਾਂਝੀ ਕੀਤੀ ਸੀ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ ਵਿਆਹ ਤੋਂ ਬਾਅਦ ਗੌਰੀ ਨੂੰ ਬੋਲਿਆ ਸੀ ਝੂਠ, ਪੈਰਿਸ ਕਹਿ ਕੇ ਹਨੀਮੂਨ ਲਈ ਲੈ ਗਏ ਦਾਰਜੀਲਿੰਗ