Punjabi Singer Sunanda Sharma: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ `ਚ ਬਣੀ ਰਹਿੰਦੀ ਹੈ। ਇਸ ਦੇ ਨਾਲ ਨਾਲ ਉਹ ਪੰਜਾਬੀ ਇੰਡਸਟਰੀ ਦੀਆਂ ਟੌਪ ਫ਼ੀਮੇਲ ਸਿੰਗਰਾਂ `ਚੋਂ ਇੱਕ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਸੁਨੰਦਾ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਸੁਨੰਦਾ ਸ਼ਰਮਾ ਚੰਡੀਗੜ੍ਹ ਦੀਆਂ ਸੜਕਾਂ ਤੇ ਬੁਲੇਟ ਮੋਟਰਸਾਈਕਲ ਚਲਾਉਂਦੀ ਹੋਈ ਨਜ਼ਰ ਆਈ ਸੀ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਗਿਆ ਸੀ।









ਹੁਣ ਸੁਨੰਦਾ ਸ਼ਰਮਾ ਨੇ ਆਪਣੀ ਭਤੀਜੀ ਤੇ ਪਾਲਤੂ ਕੁੱਤੇ ਚੀਚੀ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਸੋਸ਼ਲ ਮੀਡੀਆ `ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਿਊਟ ਜਿਹੀ ਤਸਵੀਰ ਸ਼ੇਅਰ ਕਰਦਿਆਂ ਸੁਨੰਦਾ ਨੇ ਕੈਪਸ਼ਨ `ਚ ਲਿਖਿਆ, "ਭੂਆ ਭਤੀਜੀ ਤੇ ਚੀਚੀ।" ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਕਿਊਟ ਜਿਹੀ ਤਸਵੀਰ `ਚ ਸੁਨੰਦਾ ਦੀ ਭਤੀਜੀ ਉਨ੍ਹਾਂ ਨੂੰ ਚੁੰਮਦੀ ਹੋਈ ਦੇਖੀ ਜਾ ਸਕਦੀ ਹੈ।




ਦਸ ਦਈਏ ਕਿ ਸੁਨੰਦਾ ਸ਼ਰਮਾ ਦੀ ਸੋਸ਼ਲ ਮੀਡੀਆ ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਦੇ ਇਕੱਲੇ ਇੰਸਟਾਗ੍ਰਾਮ ਤੇ 6.5 ਮਿਲੀਅਨ ਯਾਨਿ 65 ਲੱਖ ਫ਼ਾਲੋਅਰ ਹਨ। ਉਨ੍ਹਾਂ ਦੇ ਹਰ ਵੀਡੀਓ ਤੇ ਫ਼ੋਟੋ ਉੱਪਰ ਲੱਖਾਂ ਦੀ ਗਿਣਤੀ `ਚ ਲਾਈਕ ਹੁੰਦੇ ਹਨ। ਹਾਲ ਹੀ ਸੁਨੰਦਾ ਦੀ ਬੁਲੇਟ ਮੋਟਰਸਾਈਕਲ ਵਾਲੀ ਪੋਸਟ ਨੂੰ ਉਨ੍ਹਾਂ ਦੇ ਫ਼ੈਨਜ਼ ਨੇ ਖੂਬ ਪਿਆਰ ਦਿੱਤਾ ਸੀ।