Wamiqa Gabbi On Casting Couch: ਅਦਾਕਾਰਾ ਵਾਮਿਕਾ ਗੱਬੀ ਆਪਣੀ ਨਵੀਂ ਸੀਰੀਜ਼ ਜੁਬਲੀ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਇਸ ਦੀ ਕਹਾਣੀ ਸਿਨੇਮਾ ਦੇ ਗੋਲਡਨ ਏਜ 'ਤੇ ਆਧਾਰਿਤ ਹੈ। ਵੈੱਬ ਸੀਰੀਜ਼ ਦੇ ਪੰਜ ਐਪੀਸੋਡ ਰਿਲੀਜ਼ ਹੋ ਚੁੱਕੇ ਹਨ ਅਤੇ ਬਾਕੀ ਦੇ 10 ਐਪੀਸੋਡ ਜਲਦੀ ਹੀ ਰਿਲੀਜ਼ ਕੀਤੇ ਜਾਣਗੇ। ਸ਼ੋਅ ਵਿੱਚ ਵਾਮਿਕਾ ਦਾ ਇੱਕ ਡਾਇਲਾਗ ਹੈ, ‘ਫਿਲਮ ਬਣਾਉਣ ਲਈ ਕਿਸੇ ਦੇ ਨਾਲ ਸੌਣਾ ਪੈਂਦਾ ਹੈ। ਸਰੀਰ ਨਾਲ ਜਾਂ ਇਮਾਨ ਨਾਲ।
ਇਸ ਬਾਰੇ ਦਰਸ਼ਕਾਂ ਦਾ ਮੰਨਣਾ ਹੈ ਕਿ ਅਦਾਕਾਰਾ ਨੇ ਬਾਲੀਵੁੱਡ ਵਿੱਚ ਕਾਸਟਿੰਗ ਕਾਊਚ ਵੱਲ ਇਸ਼ਾਰਾ ਕੀਤਾ ਹੈ। ਹੁਣ ਵਾਮਿਕਾ ਨੇ ਇਸ ਮਾਮਲੇ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਇੱਕ ਇੰਟਰਵਿਊ ਦੌਰਾਨ ਵਾਮਿਕਾ ਗੱਬੀ ਨੇ ਦੱਸਿਆ ਕਿ ਉਸ ਨੇ ਕਦੇ ਵੀ ਕਾਸਟਿੰਗ ਕਾਊਚ ਦਾ ਸਾਹਮਣਾ ਨਹੀਂ ਕੀਤਾ ਹੈ ਪਰ ਅਜਿਹਾ ਨਹੀਂ ਹੈ ਕਿ ਅਜਿਹਾ ਸਿਰਫ਼ ਔਰਤਾਂ ਨਾਲ ਹੀ ਹੁੰਦਾ ਹੈ।
ਇਹ ਵੀ ਪੜ੍ਹੋ: Kapil Sharma: ਕੌਣ ਹੈ ਕਪਿਲ ਸ਼ਰਮਾ ਸ਼ੋਅ ਦਾ ਮਾਲਕ? ਕਪਿਲ ਦੇ ਡੁੱਬਦੇ ਕਰੀਅਰ ਨੂੰ ਬਚਾਇਆ ਸੀ ਇਸ ਬਾਲੀਵੁੱਡ ਸਟਾਰ ਨੇ
ਮੈਂ ਕਦੇ ਕਾਸਟਿੰਗ ਕਾਊਚ ਦਾ ਸਾਹਮਣਾ ਨਹੀਂ ਕੀਤਾ
Indianexpress.com ਨਾਲ ਗੱਲਬਾਤ 'ਚ ਵਾਮਿਕਾ ਨੇ ਕਿਹਾ, 'ਮੈਂ ਨਿੱਜੀ ਤੌਰ 'ਤੇ ਇਸ ਦਾ ਸਾਹਮਣਾ ਨਹੀਂ ਕੀਤਾ ਹੈ। ਇਸ ਦੇ ਲਈ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ। ਮੈਂ ਬਹੁਤ ਸੁਰੱਖਿਅਤ ਮਾਹੌਲ ਵਿੱਚ ਵੱਡੀ ਹੋਈ ਹਾਂ ਅਤੇ ਮੈਨੂੰ ਹਮੇਸ਼ਾ ਮੇਰੇ ਪਰਿਵਾਰ ਦਾ ਸਪੋਰਟ ਮਿਲਿਆ ਹੈ। ਮੇਰਾ ਫਿਲਮ ਇੰਡਸਟਰੀ ਨਾਲ ਕੋਈ ਸਬੰਧ ਨਹੀਂ ਹੈ। ਮੇਰੇ ਪਿਤਾ ਹਮੇਸ਼ਾ ਕਹਿੰਦੇ ਹਨ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਚੰਗੀ ਨੌਕਰੀ ਮਿਲੀ। ਇਮਾਨਦਾਰੀ ਨਾਲ ਕਹਾਂ ਤਾਂ ਅਸੀਂ ਸਾਰੇ ਇਨ੍ਹਾਂ ਗੱਲਾਂ ਬਾਰੇ ਸੁਣਦੇ ਹਾਂ ਅਤੇ ਮੈਂ ਇਹ ਵੀ ਸੋਚਦੀ ਹਾਂ ਕਿ ਜੇਕਰ ਮੇਰੇ ਨਾਲ ਅਜਿਹਾ ਹੋਇਆ ਤਾਂ ਮੈਂ ਕਿਵੇਂ ਰਿਐਕਟ ਕਰਾਂਗੀ।
ਹਰ ਇੰਡਸਟਰੀ ਵਿੱਚ ਹੁੰਦਾ ਹੈ ਕਾਸਟਿੰਗ ਕਾਊਚ
ਵਾਮਿਕਾ ਗੱਬੀ (Wamiqa Gabbi) ਨੇ ਅੱਗੇ ਕਿਹਾ ਕਿ ਕਾਸਟਿੰਗ ਕਾਊਚ ਹਰ ਇੰਡਸਟਰੀ 'ਚ ਹੁੰਦਾ ਹੈ, ਪਰ ਇਸ ਬਾਰੇ ਕਦੇ ਕੋਈ ਗੱਲ ਨਹੀਂ ਕਰਦਾ। ਉਨ੍ਹਾਂ ਨੇ ਦੱਸਿਆ, 'ਇਹ ਹਰ ਥਾਂ ਹੁੰਦਾ ਹੈ, ਪਰ ਕਿਸੇ ਨੂੰ ਪਤਾ ਨਹੀਂ ਲੱਗਦਾ। ਅਦਾਕਾਰਾ ਦੇ ਤੌਰ 'ਤੇ, ਅਸੀਂ ਇਸ ਬਾਰੇ ਸਾਰੇ ਪਲੇਟਫਾਰਮਾਂ 'ਤੇ ਸਾਂਝਾ ਕਰਦੇ ਹਾਂ ਤਾਂ ਜੋ ਲੋਕ ਜਾਣ ਸਕਣ ਕਿ ਅਜਿਹਾ ਹੁੰਦਾ ਹੈ। ਮੈਂ ਆਪਣੇ ਦੋਸਤਾਂ ਬਾਰੇ ਜਾਣਦੀ ਹਾਂ ਜੋ ਕਿ ਕਾਰਪੋਰੇਟਸ ਵਿੱਚ ਹਨ ਅਤੇ ਉਨ੍ਹਾਂ ਨੇ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕੀਤਾ ਹੈ। ਬਾਲੀਵੁੱਡ ਇਦਾਂ ਹੀ ਬਦਨਾਮ ਹੈ, ਜ਼ਬਰਦਸਤੀ ਕੋਈ ਨਹੀਂ ਸੌਂ ਸਕਦਾ। ਅਦਾਕਾਰਾ ਦਾ ਕਹਿਣਾ ਹੈ ਕਿ ਤੁਹਾਨੂੰ ਅਜਿਹਾ ਕਰਨ ਲਈ ਕੋਈ ਮਜਬੂਰ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ: Neeru Bajwa: ਨੀਰੂ ਬਾਜਵਾ ਨੇ 'ਚੱਲ ਜਿੰਦੀਏ 2' ਦਾ ਕੀਤਾ ਐਲਾਨ, ਅਗਲੇ ਸਾਲ ਹੋਵੇਗੀ ਰਿਲੀਜ਼, ਇੱਥੇ ਚੈੱਕ ਕਰੋ ਡੇਟ