Inderjit Nikku On Sidhu Moose Wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ ਕਦੋਂ ਮਿਲੇਗਾ-ਇਹ ਸਵਾਲ ਸਿਰਫ ਸਿੱਧੂ ਦੇ ਮਾਪਿਆਂ ਦਾ ਹਨ ਨਹੀਂ ਬਲਕਿ ਉਸਦੇ ਹਰ ਚਾਹੁਣ ਵਾਲੇ ਦਾ ਹੈ। ਇਨਸਾਫ ਮਿਲਣ 'ਚ ਹੋ ਰਹੀ ਦੇਰੀ ਨੇ ਹਰ ਕਿਸੇ ਨੂੰ ਨਿਰਾਸ ਤੇ ਨਾਰਾਜ਼ ਕੀਤਾ ਹੈ। ਤੇ ਅਜੇਹੀ ਹੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ। ਜਿਸਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਰਕਾਰਾਂ ਤੇ ਖ਼ਾਸ ਕਰ ਮਾਨ ਸਰਕਾਰ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।


ਇਹ ਵੀ ਪੜ੍ਹੋ: ਵਨਰਾਜ ਦੇ ਸੁਪਨਿਆਂ 'ਤੇ ਅਨੁਪਮਾ ਨੇ ਫੇਰਿਆ ਪਾਣੀ, ਅਨੁਜ ਦੇ ਖਿਲਾਫ ਮਾਇਆ-ਬਰਖਾ ਨੇ ਰਚੀ ਇਹ ਸਾਜਸ਼


ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਸ਼ੁਭਦੀਪ ਸਿੰਘ ਸਿੱਧੂ ਨੂੰ ਕਦੋਂ ਇੰਨਸਾਫ਼ ਮਿਲੂ, ਮਿਲੂ ਵੀ ਜਾਂ ਸਿੱਧੂ ਦੇ ਮਾਪੇ ਤੇ ਓਹਨੂੰ ਚਾਹੁੰਣ ਵਾਲੇ ਐਦਾਂ ਈ ਤੜਫ਼ਦੇ ਰਹਿਣਗੇ…????? ਮੈਂ 25 ਸਾਲਾਂ ਤੋ ਆਪਣੇ ਪੰਜਾਬ ਵਿੱਚ ਰਹਿਕੇ, ਪੰਜਾਬੀ ਮਾਂ ਬੋਲੀ ਰਾਂਹੀਂ, ਗੁਰੂਆਂ  ਦੀ ਬਖ਼ਸ਼ੀ ਦਸਤਾਰ ਕਰ ਕੇ, ਤੇ ਪੰਜਾਬੀ ਗੀਤਾਂ ਨਾਲ ਲੋਕਾਂ ਦੀ ਸੇਵਾ ਕਰ ਰਿਹਾਂ, ਸਿੱਧੂ ਵਾਂਗੂੰ ਕਦੇ ਆਪਣਾਂ ਪਿੰਡ ਨੀ ਛੱਡਿਆ, ਪਰ ਹੁਣ ਜੀਅ ਨੀ ਲੱਗਦਾ, ਸ਼ਗੋਂ ਬੱਚਿਆਂ ਦੇ ਫ਼ਿਊਚਰ ਨੂੰ ਲੈਕੇ ਫ਼ਿਕਰ ਹੋ ਰਹੀ ਆ, ਜਿਹੜੇ ਸਿੱਧੂ ਨੇ ਕਾਲੇ ਗੋਰਿਆਂ ਨੂੰ ਪੰਜਾਬੀ ਸੁਣਨ ਤੇ ਗਾਉਣ ਲਾ ਦਿੱਤਾ, ਮਰਨ ਤੋਂ ਬਾਅਦ ਵੀ ਕਰੋੜਾਂ ਰੁਪਏ ਟੈਕਸ ਪੇ ਕਰਦਾ ਸਰਕਾਰ ਨੂੰ, ਜੇ ਸਰਕਾਰਾਂ ਓਹਨੂੰ ਇੰਨਸਾਫ਼ ਨੀ ਦਵਾ ਸਕਦੀਆਂ, ਆਮ ਲੋਕਾਂ ਦਾ ਤਾਂ ਫ਼ਿਰ ਰੱਬ ਹੀ ਰਾਖਾ…..ਮੈਂ ਖ਼ੁਦ ਹਰ ਸਰਕਾਰ ਲਈ ਪਤਾ ਨੀ ਕਿੰਨੀ ਕ ਫ਼ਰੀ ਸੇਵਾ ਕੀਤੀ, ਹੁਣ ਵਾਲੀ ਸਰਕਾਰ ਲਈ ਤਾਂ ਦਿਨ ਰਾਤ ਇੱਕ ਕਰਤੇ ਸੀ, ਪਰ ਬੁਰੇ ਵਕਤ ਚ’ ਹੈਲਪ ਤਾਂ ਦੂਰ ਦੀ ਗੱਲ, ਹਲੇ ਤੱਕ ਹਾਲ ਵੀ ਨੀ ਪੁਛਿਆ.ਲੱਗਦੈ ਹੁਣ ਮਜਬੂਰੀ ਚ’ ਆਪਣਾਂ ਵਤਨ ਛੱਡਣਾਂ ਪੈਣਾ ਜੋ ਮੈਂ ਤੇ ਮੇਰਾ ਪਰੀਵਾਰ ਕਦੇ ਨੀ ਚਾਉਦੇ ਸੀ 😭ਲ਼ੋਕਾਂ ਲਈ ਗਾਉਣ ਵਾਲੇ ਨਾਲ, ਲ਼ੋਕ ਤਾਂ ਪੂਰੀ ਦੁਨੀਆਂ ਲੈਕੇ ਖੜ ਗਏ, ਇੰਨਸਾਫ਼ ਦਿਵਾਉਣ ਵਾਲੇ ਪਤਾ ਨੀ ਕਿਉਂ ਸੁਤੇ ਪਏ ਨੇ। ਜੀਹਦੇ ਇੰਨਸਾਫ਼ ਲਈ ਪੂਰੀ ਦੁਨੀਆਂ ਗੁਹਾਰ ਲਾ ਰਹੀ ਆ, ਜੇ ਪੰਜਾਬ ਦੇ ਇਸ ਪੁੱਤ ਨੂੰ ਇੰਨਸਾਫ਼ ਨਹੀ ਦਿਵਾ ਸਕਦੀ ਸਰਕਾਰ ਤਾਂ ਸਰਕਾਰ ਨੂੰ ਪੰਜਾਬ ਦੀ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ ….





ਗਾਇਕ ਦੀ ਇਸ ਪੋਸਟ ਤੋਂ ਜਿਥੇ ਗਾਇਕ ਦੀ ਸਰਕਾਰਾਂ ਪ੍ਰਤੀ ਨਾਰਾਜ਼ਗੀ ਜ਼ਾਹਿਰ ਹੋ ਰਹੀ ਹੈ-ਉਥੇ ਹੀ ਗਾਇਕ ਦੇ ਦਿਲ 'ਚ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਪ੍ਰਤੀ ਬੇਵਿਸ਼ਵਾਸੀ ਤੇ ਡਰ ਵੀ ਝਲਕ ਰਿਹਾ ਹੈ | ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਗਾਇਕ ਨਿੱਕੂ ਜਲਦ ਹੀ ਆਪਣੇ ਪਰਿਵਾਰ ਦੇ ਨਾਲ ਪੰਜਾਬ ਛੱਡਣ ਵਾਲੇ ਹਨ।


ਇਹ ਵੀ ਪੜ੍ਹੋ: 'ਹਮਸਫਰ' ਤੋਂ 'ਜ਼ਿੰਦਗੀ ਗੁਲਜ਼ਾਰ ਹੈ' ਤੱਕ, ਓਟੀਟੀ 'ਤੇ ਦੇਖੋ ਪਾਕਿਸਤਾਨ ਦੇ ਇਹ ਸੁਪਰਹਿੱਟ ਸੀਰੀਅਲ