ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅਚਨਚੇਤ ਮੌਤ ਨਾਲ ਉਨ੍ਹਾਂ ਦਾ ਪਰਿਵਾਰ ਸਾਰੀ ਉਮਰ ਲਈ ਦੁੱਖਾਂ ਵਿੱਚ ਡੁੱਬ ਗਿਆ ਹੈ। ਇੱਕ ਪਾਸੇ ਉਨ੍ਹਾਂ ਦੇ ਜਾਣ ਨਾਲ ਜਿੱਥੇ ਪੰਜਾਬੀ ਇੰਡਸਟਰੀ ਵਿੱਚ ਉਨ੍ਹਾਂ ਦੀ ਜਗ੍ਹਾ ਨੂੰ ਕੋਈ ਪੂਰਾ ਨਹੀਂ ਕਰ ਸਕਦਾ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰ ਲਈ ਤਾਂ ਉਨ੍ਹਾਂ ਨੂੰ ਭੁੱਲਣਾ ਬਹੁਤ ਹੀ ਔਖਾ ਹੈ।
ਦੱਸ ਦਈਏ ਕਿ ਉਨ੍ਹਾਂ ਦੇ ਪਰਿਵਾਰ ‘ਤੇ ਇਹ ਸਾਰੀ ਉਮਰ ਦੇ ਜ਼ਖ਼ਮ ਹਨ, ਜਿਨ੍ਹਾਂ ਨੂੰ ਕਦੇ ਭਰਿਆ ਨਹੀਂ ਜਾ ਸਕਦਾ ਹੈ। ਇਸ ਦੇ ਨਾਲ ਹੀ ਰਾਜਵੀਰ ਜਵੰਦਾ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਪਾਈ ਹੈ, ਜਿਸ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਅੱਜ ਇੱਕ ਰੁੱਤ ਹੋ ਗਈ ਹੈ ਰਾਜਵੀਰ ਜਵੰਦਾ ਨੂੰ ਇਸ ਦੁਨੀਆ ਤੋਂ ਗਏ ਹੋਏ ਪਰ ਸਾਨੂੰ ਅੱਜ ਵੀ ਉਨ੍ਹਾਂ ਦੀ ਉਡੀਕ ਹੈ। ਬੱਚੇ ਅੱਜ ਵੀ ਆਪਣੇ ਪਾਪਾ ਦੀ ਉਡੀਕ ਕਰ ਰਹੇ ਹਨ, ਬਹੁਤ ਹੌਂਸਲਾ ਕਰਕੇ ਅੱਜ ਇਹ ਪੋਸਟ ਪਾਉਣ ਲੱਗੀ ਹਾਂ, ਕਿਉਂਕਿ ਜ਼ਿੰਦਗੀ ਚੱਲਦੀ ਜਾ ਰਹੀ ਹੈ ਤੇ ਅਸੀਂ ਉੱਥੇ ਹੀ ਕਿਤੇ ਗੁਆਚ ਗਏ ਹਾਂ। ਮੈਂ ਸਾਰੇ ਲੋਕਾਂ ਦਾ ਜੋ ਰਾਜਵੀਰ ਨੂੰ ਦਿਲੋਂ ਪਿਆਰ ਕਰਦੇ ਹਨ ਅਤੇ ਸਾਡਾ ਔਖਾ ਵੇਲੇ ਸਾਥ ਦਿੱਤਾ,
ਉਨ੍ਹਾਂ ਦਾ ਧੰਨਵਾਦ ਕਰਦੀ ਹਾਂ ਅਤੇ ਇਹ ਬੇਨਤੀ ਵੀ ਕਰਦੀ ਹਾਂ ਕਿ ਅੱਗੇ ਵੀ ਸਾਡਾ ਸਾਥ ਦਿਓ। ਮੈਨੂੰ ਨਹੀਂ ਪਤਾ ਕਿ ਮੈਂ ਰਾਜਵੀਰ ਵਾਂਗ ਕੁਝ ਵੱਖਰਾ ਤੇ ਕੁਝ ਚੰਗਾ ਕਰ ਸਕਾਂਗੀ ਜਾਂ ਨਹੀਂ, ਪਰ ਮੈਂ ਉਨ੍ਹਾਂ ਦੀ ਦਿੱਤੀ ਹੋਈ Positivity ਤੇ ਚੱਲਣ ਦੀ ਕੋਸ਼ਿਸ਼ ਕਰਾਂਗੀ। ਉਨ੍ਹਾਂ ਨੂੰ ਆਪਣੇ ਵਿਚਾਰਾਂ ਵਿੱਚ ਅਤੇ ਉਨ੍ਹਾਂ ਦੇ ਗੀਤ ਰਾਹੀਂ ਜਿਉਂਦਾ ਰੱਖਾਂਗੀ। ਬੱਸ ਤੁਸੀਂ ਸਾਡਾ ਸਾਥ ਨਿਭਾਉਂਦੇ ਰਹਿਓ, ਅਰਸ਼ਦੀਪ ਕੌਰ ਜਵੰਦਾ।
