Sanjay Dutt In Pushpa 2: ਪ੍ਰਸ਼ੰਸਕ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦਾ ਪਹਿਲਾ ਪਾਰਟ ਇੰਨਾ ਹਿੱਟ ਰਿਹਾ ਸੀ ਕਿ ਹੁਣ ਹਰ ਕੋਈ ਇਸ ਦੇ ਦੂਜੇ ਪਾਰਟ ਦਾ ਇੰਤਜ਼ਾਰ ਕਰ ਰਿਹਾ ਹੈ। ਫਿਲਮ 'ਚ ਅੱਲੂ ਅਰਜੁਨ ਨਾਲ ਰਸ਼ਮਿਕਾ ਮੰਡਾਨਾ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਹੁਣ ਇਸ 'ਚ ਬਾਲੀਵੁੱਡ ਦੇ ਇਕ ਸੁਪਰਸਟਾਰ ਦੀ ਐਂਟਰੀ ਹੋਣ ਜਾ ਰਹੀ ਹੈ। ਨਿਰਮਾਤਾਵਾਂ ਨੇ ਇਸ ਬਾਲੀਵੁੱਡ ਸਟਾਰ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ। ਜੀ ਹਾਂ, ਬਾਲੀਵੁੱਡ ਦਾ ਸੰਜੂ ਬਾਬਾ ਪੁਸ਼ਪਾ 2 ਵਿੱਚ ਨਜ਼ਰ ਆਉਣ ਵਾਲਾ ਹੈ।
ਇਹ ਵੀ ਪੜ੍ਹੋ: ਅਯੁੱਧਿਆ 'ਚ ਹੋਟਲ ਬੁੱਕ ਕਰਨ ਦੇ ਨਾਮ 'ਤੇ ਟੀਵੀ ਅਦਾਕਾਰਾ ਨਾਲ ਧੋਖਾਧੜੀ, ਲੱਗਿਆ ਹਜ਼ਾਰਾਂ ਦਾ ਚੂਨਾ
ਸਿਆਸਤ ਦੀ ਰਿਪੋਰਟ ਮੁਤਾਬਕ ਸੰਜੇ ਦੱਤ ਪੁਸ਼ਪਾ 2 'ਚ ਕੈਮਿਓ ਕਰਨ ਜਾ ਰਹੇ ਹਨ। ਰਿਪੋਰਟ ਮੁਤਾਬਕ ਸੰਜੇ ਦੱਤ ਦਾ ਕਿਰਦਾਰ ਇਕ ਪ੍ਰਭਾਵਕ ਯਾਨਿ ਇਨਫਲੂਐਂਸਰ ਦਾ ਹੋਣ ਜਾ ਰਿਹਾ ਹੈ। ਜੋ ਸਟੋਰੀ ਲਾਈਨ ਵਿੱਚ ਇੱਕ ਨਵੀਂ ਕੜੀ ਜੋੜੇਗਾ। ਹਾਲਾਂਕਿ ਮੇਕਰਸ ਨੇ ਅਜੇ ਤੱਕ ਸੰਜੇ ਦੱਤ ਦੇ ਕਿਰਦਾਰ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਮਨੋਜ ਬਾਜਪਾਈ ਤੱਕ ਪਹੁੰਚ ਕੀਤੀ ਗਈ ਸੀ?
ETimes ਦੀ ਰਿਪੋਰਟ ਮੁਤਾਬਕ ਇੱਕ ਮਹੀਨਾ ਪਹਿਲਾਂ ਪੁਸ਼ਪਾ ਦੇ ਨਿਰਦੇਸ਼ਕ ਸੁਕੁਮਾਰ ਨੇ ਫਿਲਮ ਵਿੱਚ ਬਾਲੀਵੁੱਡ ਦੇ ਇੱਕ ਵੱਡੇ ਸਟਾਰ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ। ਇਸ ਰਿਪੋਰਟ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਪੁਸ਼ਪਾ 2 ਲਈ ਮਨੋਜ ਬਾਜਪਾਈ ਨੂੰ ਅਪ੍ਰੋਚ ਕੀਤਾ ਗਿਆ ਹੈ। ਹਾਲਾਂਕਿ ਬਾਅਦ 'ਚ ਮਨੋਜ ਵਾਜਪਾਈ ਨੇ ਖੁਦ ਇਸ ਖਬਰ ਨੂੰ ਗਲਤ ਕਰਾਰ ਦਿੱਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਪੁਸ਼ਪਾ ਦ ਰਾਈਜ਼ 2021 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਨਿਰਦੇਸ਼ਕ ਸੁਕੁਮਾਰ ਨੇ ਖੁਦ ਲਿਖਿਆ ਸੀ। ਇਹ ਫਿਲਮ ਬਲਾਕਬਸਟਰ ਸਾਬਤ ਹੋਈ ਅਤੇ ਬਾਕਸ ਆਫਿਸ 'ਤੇ ਲੰਬੇ ਸਮੇਂ ਤੱਕ ਚੱਲੀ। ਹੁਣ ਇਸ ਦੇ ਦੂਜੇ ਭਾਗ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੁਸ਼ਪਾ 2 ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਇਹ ਫਿਲਮ 15 ਅਗਸਤ 2024 ਨੂੰ ਰਿਲੀਜ਼ ਹੋਵੇਗੀ।
ਅੱਲੂ ਅਰਜੁਨ ਦਾ ਲੁੱਕ ਹੋਇਆ ਸੀ ਵਾਇਰਲ
ਪੁਸ਼ਪਾ 2 ਤੋਂ ਅੱਲੂ ਅਰਜੁਨ ਦਾ ਲੁੱਕ ਸਾਹਮਣੇ ਆਇਆ ਹੈ। ਇਸ 'ਚ ਉਹ ਸਾੜ੍ਹੀ ਪਾਈ ਨਜ਼ਰ ਆ ਰਿਹਾ ਸੀ ਅਤੇ ਉਸ ਨੇ ਆਪਣੇ ਚਿਹਰੇ ਨੂੰ ਨੀਲੇ-ਲਾਲ ਰੰਗ ਨਾਲ ਪੇਂਟ ਕੀਤਾ ਸੀ। ਪੁਸ਼ਪਾ 2 ਤੋਂ ਫਹਾਦ ਫਾਸਿਲ ਦਾ ਲੁੱਕ ਵੀ ਸਾਹਮਣੇ ਆਇਆ ਹੈ। ਹੁਣ ਪ੍ਰਸ਼ੰਸਕ ਰਸ਼ਮਿਕਾ ਮੰਡਾਨਾ ਦੇ ਲੁੱਕ ਦਾ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕ ਦੇਖਣਾ ਚਾਹੁੰਦੇ ਹਨ ਕਿ ਰਸ਼ਮਿਕਾ ਫਿਲਮ 'ਚ ਕਿਸ ਤਰ੍ਹਾਂ ਦੀ ਨਜ਼ਰ ਆਵੇਗੀ।