ਸਾਲ 2018 ਦੀ ਸੁਪਰਹਿੱਟ ਪੰਜਾਬੀ ਫਿਲਮ 'ਕਿਸਮਤ' ਕਿਸ ਨੂੰ ਨਹੀਂ ਯਾਦ। ਇਹ ਫਿਲਮ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਕਰੀਅਰ ਦੀ ਸਭ ਤੋਂ ਵੱਡੀ ਤੇ ਹਿੱਟ ਫਿਲਮ ਸੀ। ਇਸ ਫਿਲਮ ਨੇ ਦਰਸ਼ਕਾਂ ਨੂੰ ਹਸਾਇਆ ਵੀ ਤੇ ਰਵਾਇਆ ਵੀ। ਫਿਲਮ ਦੀ ਸਕਸੈਸ ਤੋਂ ਬਾਅਦ ਇਸ ਫਿਲਮ ਦੇ ਸੀਕੁਅਲ ਦੀ ਅਨਾਊਸਮੈਂਟ ਕਰ ਦਿੱਤੀ ਗਈ। ਤਕਰੀਬਨ 2 ਸਾਲ ਦਾ ਇੰਤਜ਼ਾਰ ਕਰਵਾਉਣ ਤੋਂ ਬਾਅਦ ਹੁਣ 'ਕਿਸਮਤ-2' ਦੀ ਫਾਇਨਲੀ ਰਿਲੀਜ਼ਿੰਗ ਦੀ ਅਨਾਊਸਮੈਂਟ ਕੀਤੀ ਗਈ ਹੈ। 

Continues below advertisement


 


ਕਿਸਮਤ-2, 24 ਸਤੰਬਰ 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕਿਸਮਤ ਪਾਰਟ 1 ਵੀ ਸਤੰਬਰ ਦੇ ਮਹੀਨੇ ਰਿਲੀਜ਼ ਕੀਤਾ ਗਿਆ ਸੀ। ਓਦੋਂ ਇਹ ਫਿਲਮ 21 ਸਤੰਬਰ ਨੂੰ ਰਿਲੀਜ਼ ਹੋਈ ਸੀ। ਹੁਣ ਫਿਲਮ ਦੀ ਕਾਸਟ ਨੇ ਕਿਸਮਤ -2 ਦੇ ਪੋਸਟਰ ਨੂੰ ਸ਼ੇਅਰ ਕਰ ਰਿਲੀਜ਼ਿੰਗ ਦੀ ਅਨਾਊਸਮੈਂਟ ਕੀਤੀ ਹੈ। ਐਮੀ ਵਿਰਕ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ "ਜਿੰਨਾ ਸੋਚ ਨਾ ਸਕੇ ਤੂੰ, ਉੰਨਾ ਪਿਆਰ ਕਰਦੇ ਹਾਂ, ਕਿਸਮਤ 2, 24 ਸਤੰਬਰ 2021 ਨੂੰ ਸਿਨੇਮਾ ਘਰ 'ਚ। 




ਜੇਕਰ ਫਿਲਮ ਦੀ ਕਾਸਟ ਦੀ ਗੱਲ ਕਰੀਏ ਤਾਂ ਪੁਰਾਣੀ ਕਾਸਟ ਦੇ ਨਾਲ ਹੀ ਕਿਸਮਤ -2 ਕੰਟੀਨਿਊ ਹੋਵੇਗੀ। ਉਮੀਦ ਹੈ ਇਸ ਸੀਕੁਅਲ 'ਚ ਅਦਾਕਾਰਾ ਤਾਨੀਆ ਦਾ ਪਾਰਟ ਇਸ ਵਾਰੀ ਵੱਧ ਹੋਵੇਗਾ। ਜੀ ਸਟੂਡੀਓਜ਼ ਤੇ ਸ਼੍ਰੀ ਨਰੋਤਮ ਜੀ ਸਟੂਡੀਓਜ਼ ਇਸ ਫਿਲਮ ਨੂੰ ਪ੍ਰੇਸੇਂਟ ਕਰ ਰਹੇ ਹਨ। ਕਿਸਮਤ 2  ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ ਤੇ ਡਾਇਰੈਕਟ ਵੀ ਜਗਦੀਪ ਸਿੱਧੂ ਨੇ ਹੀ ਕੀਤਾ ਹੈ। 


 


ਕਿਸਮਤ -2 ਦੇ ਨਾਲ ਨਾਲ ਜੇਕਰ ਦਰਸ਼ਕਾਂ ਨੂੰ ਕਿਸੇ ਹੋਰ ਚੀਜ਼ ਦਾ ਇੰਤਜ਼ਾਰ ਹੈ ਤਾਂ ਉਹ ਹੈ ਇਸ ਫਿਲਮ ਦੇ ਮਿਊਜ਼ਿਕ ਦਾ। ਫਿਲਮ ਕਿਸਮਤ -2 ਦੇ ਮਿਊਜ਼ਿਕ ਬਾਰੇ ਗੱਲ ਕਰੀਏ ਤਾਂ ਪਿਛਲੀ ਫਿਲਮ ਦੇ ਵਾਂਗ ਹੀ ਇਸ ਫਿਲਮ ਦਾ ਮਿਊਜ਼ਿਕ ਵੀ ਜਾਨੀ ਤੇ ਬੀ ਪ੍ਰੈਕ ਦੀ ਜੋੜੀ ਕਰ ਰਹੀ ਹੈ। ਫਿਲਮ ਕਿਸਮਤ ਦਾ ਮਿਊਜ਼ਿਕ ਇਨ੍ਹਾਂ ਕੁ ਹਿੱਟ ਹੋਇਆ ਸੀ ਕਿ ਲੋਕ ਅੱਜ ਵੀ ਇਸ ਫਿਲਮ ਦੇ ਮਿਊਜ਼ਿਕ ਨੂੰ ਯਾਦ ਕਰਦੇ ਹਨ। 


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904