ਚੰਡੀਗੜ੍ਹ: ਫਿਲਮ 'ਕਿਸਮਤ-2' ਸ਼ੂਟ ਪੂਰਾ ਹੋ ਗਿਆ ਹੈ। ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨੀਆ ਸਟਾਰਰ 'ਕਿਸਮਤ 2' ਇਸ ਸਾਲ ਰਿਲੀਜ਼ ਹੋਣ ਵਾਲੀ ਸਭ ਤੋਂ ਮੋਸਟ ਅਵੇਟੇਡ ਫਿਲਮ ਹੈ। ਫਿਲਮ 'ਕਿਸਮਤ 2', 24 ਸਤੰਬਰ, 2021 ਨੂੰ ਰਿਲੀਜ਼ ਹੋਣੀ ਹੈ। ਫਿਲਮ ਦੀ ਸ਼ੂਟਿੰਗ 17 ਅਕਤੂਬਰ 2020 ਨੂੰ ਸ਼ੁਰੂ ਹੋਈ ਸੀ, ਤੇ ਹੁਣ ਜਾ ਕੇ ਇਸ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਈ ਹੈ।

 

ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਇੰਡੀਆ 'ਚ ਹੋਈ ਹੈ ਤੇ ਇਸ ਫਿਲਮ ਦੀ ਟੀਮ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਲਈ ਯੂਕੇ ਗਈ ਸੀ। ਯੂਕੇ 'ਚ ਵੀ COVID-19 ਪਾਬੰਦੀਆਂ ਕਾਰਨ ਸ਼ੂਟਿੰਗ 'ਚ ਦੇਰੀ ਹੋਈ।

 

ਸ਼ੂਟਿੰਗ ਦੇ ਕੰਪਲੀਟ ਹੋਣ ਬਾਰੇ ਜਗਦੀਪ ਸਿੱਧੂ ਦੇ ਇਸ ਫਿਲਮ ਲਈ ਸਾਥੀ ਡਾਇਰੈਕਟਰ ਸੁਖ ਸੰਘੇੜਾ ਨੇ ਦੱਸਿਆ। ਸੁਖ ਨੇ ਕਿਹਾ ਕਿ ਸਾਡੀ ਟੀਮ 10+1 'ਤੇ ਭਰੋਸਾ ਕਰਨ ਲਈ ਟੀਮ ਕਿਸਮਤ ਦਾ ਧੰਨਵਾਦ। ਯੂਕੇ 'ਚ ਅਸੀਂ ਪਹਿਲੀ ਵਾਰ ਕਿਸੇ ਫਿਲਮ ਦੀ ਪ੍ਰੋਡਕਸ਼ਨ ਕੀਤੀ ਤੇ ਇਹ ਬਹੁਤ ਵਧੀਆ ਐਕਸਪੀਰੀਐਂਸ ਰਿਹਾ।

 

ਫਿਲਮ 'ਕਿਸਮਤ 2' ਐਮੀ ਵਿਰਕ ਅਤੇ ਸਰਗੁਣ ਮਹਿਤਾ ਸਟਾਰਰ ਸਾਲ 2018 'ਚ ਫਿਲਮ ਕਿਸਮਤ ਦਾ ਸੀਕੁਅਲ ਹੈ। ਪੰਜਾਬੀ ਸਿਨੇਮਾ ਵਿੱਚ ਬਣੀਆਂ ਹੁਣ ਤਕ ਦੀਆਂ ਬੈਸਟ ਫ਼ਿਲਮਾਂ 'ਚੋਂ ਇਕ ਫਿਲਮ ਕਿਸਮਤ ਹੈ। ਇਸੇ ਕਰਕੇ, ਕਿਸਮਤ 2 ਤੋਂ ਉਮੀਦਾਂ ਹੋਰ ਵੀ ਵੱਧ ਹਨ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।