ਰੋਡੀਜ਼ ਫੇਮ ਰਘੂ ਨੇ ਵੀ ਗਰਲਫ੍ਰੈਂਡ ਨਤਾਲੀ ਨਾਲ ਗੋਆ ‘ਚ ਕੀਤਾ ਵਿਆਹ
ਏਬੀਪੀ ਸਾਂਝਾ | 13 Dec 2018 09:45 AM (IST)
ਮੁੰਬਈ: ਇਨ੍ਹਾਂ ਦਿਨੀਂ ਇੰਡਸਟਰੀ ‘ਚ ਵਿਆਹਾ ਦਾ ਸੀਜ਼ਨ ਚਲ ਰਿਹਾ ਹੈ। ਕਪਿਲ ਸ਼ਰਮਾ, ਪ੍ਰਿਅੰਕਾ, ਦੀਪਿਕਾ ਤੋਂ ਬਾਅਦ ਇੱਕ ਹੋਰ ਸਟਾਰ ਨੇ ਵਿਆਹ ਕਰ ਲਿਆ ਹੈ ਅਤੇ ਉਹ ਕੋਈ ਹੋਰ ਨਹੀਂ ਸਗੋਂ ਐਮਟੀਵੀ ਦੇ ਸ਼ੋਅ ਰੋਡੀਜ਼ ਫੇਮ ਰਘੂਰਾਮ ਹੈ। ਰਘੂ ਲੋਕਾਂ ‘ਚ ਆਪਣੇ ਅੜੀਅਲ ਸੁਭਾਅ ਕਰਕੇ ਜਾਣੇ ਜਾਂਦੇ ਹਨ। ਕੁਝ ਸਮਾਂ ਪਹਿਲਾਂ ਹੀ ਰਘੂ ਨੇ ਆਪਣੀ ਗਰਲਫ੍ਰੈਂਡ ਨਤਾਲੀ ਡੀ ਲੁਸੀਓ ਨਾਲ ਮੰਗਣੀ ਕੀਤੀ ਸੀ। ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਗਿਆ ਸੀ। ਰਘੂ ਨੇ ਇਸੇ ਸਾਲ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤਾ ਸੀ, ਜਿਸ ਤੋਂ ਬਾਅਦ ਯਕੀਨ ਨਹੀਂ ਸੀ ਉਹ ਇੰਨੀ ਜਲਦੀ ਦੂਜਾ ਵਿਆਹ ਕਰ ਲੈਣਗੇ। ਰਘੂ ਆਪਣੇ ਵਿਆਹ ਨੂੰ ਪਰਸਨਲ ਰੱਖਣਾ ਚਾਹੁੰਦੇ ਸੀ, ਜਿਸ ਲਈ ਉਨ੍ਹਾਂ ਨੇ ਆਪਣੇ ਵਿਆਹ ਬਾਰੇ ਤਾਂ ਦੱਸ ਦਿੱਤਾ ਸੀ ਪਰ ਇਹ ਨਹੀਂ ਸੀ ਦੱਸਿਆ ਕਿ ਉਹ ਦਸੰਬਰ ‘ਚ ਕਦੋਂ ਵਿਆਹ ਕਰਨਗੇ। ਟੀਵੀ ਦੀ ਦੁਨੀਆ ਦੇ ਫੇਮਸ ਚਹਿਰੇ ਅਤੇ ਐਕਟਰ ਰਣਵਿਜੈ ਨੇ ਕੁਝ ਸਮਾਂ ਪਹਿਲਾਂ ਹੀ ਰਘੂ ਦੇ ਵਿਆਹ ਦੀ ਪਹਿਲੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਜਿਸ ‘ਚ ਦੋਨਾਂ ਨੇ ਸਾਊਥ ਟ੍ਰੈਡਿਸ਼ਨ ਮੁਤਾਬਕ ਕਪੜੇ ਪਾਏ ਹੋਏ ਹਨ।