Elvish Yadav Controversy: ਹਾਲ ਹੀ ਵਿੱਚ ਐਲਵਿਸ਼ ਯਾਦਵ ਅਤੇ ਸਾਗਰ ਠਾਕੁਰ ਦੀ ਲੜਾਈ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਵਿੱਚ ਸੀ। 'ਬਿੱਗ ਬੌਸ ਓਟੀਟੀ 2' ਦੇ ਵਿਜੇਤਾ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਅਤੇ ਮੈਕਸਟਰਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਐਲਵਿਸ਼ ਯਾਦਵ ਕੁਝ ਲੋਕਾਂ ਦੇ ਨਾਲ ਸਾਗਰ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਸਨ। ਸਾਗਰ ਨੇ ਇਸ ਮਾਮਲੇ 'ਚ ਗੁਰੂਗ੍ਰਾਮ ਪੁਲਸ 'ਚ ਐਲਵਿਸ਼ ਯਾਦਵ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਸੀ।
'ਬਿੱਗ ਬੌਸ ਕਾਸਟਿੰਗ ਹੋਣ ਵਾਲੀ ਹੈ...'
ਹਾਲਾਂਕਿ ਹੁਣ ਦੋਵੇਂ ਇੱਕ ਵਾਰ ਫਿਰ ਦੋਸਤ ਬਣ ਗਏ ਹਨ ਪਰ ਸੋਸ਼ਲ ਮੀਡੀਆ 'ਤੇ ਇਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਹੁਣ ਇਸ ਮਾਮਲੇ 'ਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਰਾਹੁਲ ਵੈਦਿਆ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਰਾਹੁਲ ਨੇ ਇਕ ਇੰਟਰਵਿਊ ਦੌਰਾਨ ਕਿਹਾ, 'ਮੈਂ ਸਿਰਫ ਇਕ ਗੱਲ ਕਹਾਂਗਾ ਕਿ ਬਿੱਗ ਬੌਸ ਦੀ ਕਾਸਟਿੰਗ ਹੋਣ ਵਾਲੀ ਹੈ। ਲੜਨਾ ਹੈ ਤਾਂ ਆਪਸ 'ਚ ਲੜੋ, ਸੋਸ਼ਲ ਮੀਡੀਆ 'ਤੇ ਸਭ ਦੇ ਸਾਹਮਣੇ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ।
ਉਸਨੇ ਅੱਗੇ ਕਿਹਾ, 'ਆਪਸ ਵਿੱਚ ਗੱਲ ਕਰੋ, ਲੜੋ, ਜੋ ਮਰਜ਼ੀ ਕਰੋ, ਪਰ ਤੁਸੀਂ ਸੋਸ਼ਲ ਮੀਡੀਆ, ਯੂਟਿਊਬ 'ਤੇ ਕੀ ਦਿਖਾ ਰਹੇ ਹੋ। ਸੋਸ਼ਲ ਮੀਡੀਆ ਲੋਕਾਂ ਨਾਲ ਧੱਕੇਸ਼ਾਹੀ ਕਰਨ ਲਈ ਨਹੀਂ ਹੈ। ਰਾਹੁਲ ਨੇ ਅੱਗੇ ਕਿਹਾ, 'ਮੇਰਾ ਦੋਵਾਂ ਲਈ ਇਕ ਹੀ ਸਵਾਲ ਹੈ- ਜੇਕਰ ਤੁਸੀਂ ਆਪਸ ਵਿਚ ਲੜ ਰਹੇ ਹੋ ਤਾਂ ਤੁਸੀਂ ਦੁਨੀਆ ਨੂੰ ਇਹ ਕਿਉਂ ਦਿਖਾ ਰਹੇ ਹੋ, ਵਟਸਐਪ 'ਤੇ ਇਕ-ਦੂਜੇ ਨੂੰ ਰੱਜ ਕੇ ਗਾਲਾਂ ਕੱਢੋ।'
ਤੁਹਾਨੂੰ ਦੱਸ ਦੇਈਏ ਕਿ ਸਾਗਰ ਠਾਕੁਰ ਮੈਕਸਟਰਨ ਨਾਮ ਦਾ ਇੱਕ ਚੈਨਲ ਚਲਾਉਂਦੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਐਲਵਿਸ਼ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ। ਉਹ ਮਾਲ ਵਿਚ ਇਕ ਦੁਕਾਨ ਵਿਚ ਬੈਠਾ ਸੀ। ਉੱਥੇ ਐਲਵਿਸ਼ ਆਪਣੇ ਸਾਥੀਆਂ ਨਾਲ ਆਇਆ ਅਤੇ ਸਾਗਰ ਠਾਕੁਰ ਨਾਲ ਲੜਨ ਲੱਗਾ। ਇਸ ਦੌਰਾਨ ਸਾਗਰ ਨੇ ਇਸ ਸਾਰੀ ਘਟਨਾ ਨੂੰ ਮਾਲ 'ਚ ਲੁਕੇ ਕੈਮਰੇ 'ਚ ਕੈਦ ਕਰ ਲਿਆ।