Raj Kundra Case: ਅਸ਼ਲੀਲ ਵੀਡੀਓ ਮਾਮਲੇ 'ਚ ਰਾਜ ਕੁੰਦਰਾ ਮਾਮਲੇ ਤੋਂ ਬਾਅਦ ਅਦਾਕਾਰਾ ਗਹਿਨਾ ਵਸ਼ਿਸ਼ਠ ਦੇ ਨਾਂ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਗਹਿਨਾ ਨੇ ਰਾਜ ਕੁੰਦਰਾ ਦਾ ਵੀ ਖੁੱਲ੍ਹ ਕੇ ਸਮਰਥਨ ਕੀਤਾ ਤੇ ਇੱਥੋਂ ਤੱਕ ਕਿਹਾ ਕਿ ਉਹ ਪੋਰਨ ਨਹੀਂ ਇਰੋਟਿਕਾ ਬਣਾਉਂਦੇ ਸਨ। ਹੁਣ ਗਹਿਨਾ ਇਸ ਗੱਲ ਦੀ ਵਿਆਖਿਆ ਕਰਨ ਲਈ ਆਪਣੇ ਇੰਸਟਾ ਲਾਈਵ 'ਤੇ ਨਿਊਡ ਹੋ ਕੇ ਪ੍ਰਸ਼ੰਸਕਾਂ ਦੇ ਸਾਹਮਣੇ ਆ ਗਈ।


ਨਿਊਡ ਹੋ ਕੇ ਗਹਿਨਾ ਦਾ ਇੰਸਟਾ ਲਾਈਵ
ਗਹਿਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਗਹਿਨਾ ਨੇ ਖੁਦ ਮੰਨਿਆ ਹੈ ਕਿ ਉਸ ਨੇ ਇਕ ਵੀ ਕੱਪੜਾ ਨਹੀਂ ਪਾਇਆ ਹੋਇਆ ਹੈ। ਉਸ ਨੇ ਲੋਕਾਂ ਨੂੰ ਪੁੱਛਿਆ, "ਕੀ ਮੈਂ ਵਲਗਰ ਲੱਗ ਰਹੀ ਹਾਂ? ਕੀ ਤੁਹਾਨੂੰ ਲੱਗਦਾ ਹੈ ਕਿ ਇਹ ਪੋਰਨ ਹੈ?

ਗਹਿਨਾ ਨੇ ਕਿਹਾ, "ਦੋਸਤੋ, ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਲਾਈਵ ਬੈਠੀ ਹਾਂ, ਮੈਨੂੰ ਦੱਸੋ ਕੀ ਮੈਂ ਵਲਗਰ ਲੱਗ ਰਹੀ ਹਾਂ ਜਾਂ ਚੀਪ ਲੱਗ ਰਹੀ ਹਾਂ। ਜਾਂ ਕੀ ਤੁਸੀਂ ਇਸ ਨੂੰ ਪੋਰਟ ਦੀ ਕੈਟਾਗਰੀ 'ਚ ਕਾਊਂਟ ਨਹੀਂ ਕਰ ਰਹੇ ਪਰ ਬਾਕੀ ਵੀਡੀਓ ਜਿੱਥੇ ਮੈਂ ਕੱਪੜੇ ਪਾਏ ਹੋਏ ਹਨ। ਸਾਰੇ ਲੋਕ ਕਹਿ ਰਹੇ ਹਨ ਪੋਰਨ ਸ਼ੂਟ ਕੀਤਾ ਤੇ ਹਾਲੇ ਮੈਂ ਕੁੱਝ ਨਹੀਂ ਪਾਇਆ। ਤਾਂ ਕੀ ਤੁਸੀਂ ਇਸ ਨੂੰ ਪੋਰਨ ਨਹੀਂ ਕਹਿ ਰਹੇ ਹੋ।" ਇਸ ਤੋਂ ਬਾਅਦ ਗਹਿਨਾ ਨੇ ਕਿਹਾ ਕਿ ਪਖੰਡ ਦੀ ਇੱਕ ਹੱਦ ਹੁੰਦੀ ਹੈ।

 



ਇਸ ਵੀਡੀਓ ਦੇ ਨਾਲ ਗਹਿਨਾ ਨੇ ਕੈਪਸ਼ਨ 'ਚ ਲਿਖਿਆ, "ਬਿਨਾਂ ਕੱਪੜਿਆਂ ਦੇ ਲਾਈਵ, ਮੈਂ ਇਸ ਵੀਡੀਓ 'ਚ ਬਿਨਾਂ ਕੱਪੜਿਆਂ ਦੇ ਲਾਈਵ ਹਾਂ, ਪਰ ਇਸ ਨੂੰ ਕੋਈ ਵੀ ਪੋਰਨ ਨਹੀਂ ਕਹਿ ਰਿਹਾ। ਪਰ ਜਦੋਂ ਮੈਂ ਕੱਪੜੇ ਪਾ ਰਹੀ ਹਾਂ, ਕੁਝ ਲੋਕ ਇਸ ਨੂੰ ਪੋਰਨ ਕਹਿ ਰਹੇ ਹਨ।"

ਮੁੰਬਈ ਪੁਲਿਸ 'ਤੇ ਗੰਭੀਰ ਦੋਸ਼ ਲਗਾਏ ਗਏ ਸੀ
ਦਰਅਸਲ, ਪੋਰਨ ਵੀਡੀਓ ਮਾਮਲੇ 'ਚ ਗਹਿਨਾ 'ਤੇ ਵੀ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਇਸ ਲਈ ਉਹ ਲਗਾਤਾਰ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਗਹਿਨਾ ਜ਼ਮਾਨਤ ਤੋਂ ਬਾਅਦ ਬਾਹਰ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਪੋਰਨ ਸ਼ੂਟ ਨਹੀਂ ਕੀਤਾ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਮੁੰਬਈ ਪੁਲਿਸ 'ਤੇ ਗੰਭੀਰ ਦੋਸ਼ ਵੀ ਲਗਾਏ ਸਨ।

ਗਹਿਨਾ ਨੇ ਦੱਸਿਆ ਕਿ ਫਰਵਰੀ ਦੇ ਮਹੀਨੇ 'ਚ ਮੁੰਬਈ ਪੁਲਿਸ ਨੇ ਉਨ੍ਹਾਂ ਉੱਤੇ ਏਕਤਾ ਕਪੂਰ ਅਤੇ ਰਾਜ ਕੁੰਦਰਾ ਦਾ ਨਾਂ ਲੈਣ ਦਾ ਦਬਾਅ ਪਾਇਆ ਸੀ। ਇੰਨਾ ਹੀ ਨਹੀਂ, ਇੰਡੀਆ ਟੂਡੇ ਨੂੰ ਦਿੱਤੀ ਇੰਟਰਵਿਊ 'ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਉਨ੍ਹਾਂ ਤੋਂ 15 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।