Tokyo Olympics hockey semi-final 2020: ਨਵੀਂ ਦਿੱਲੀ: ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਸੈਮੀਫਾਈਨਲ ਵਿੱਚ ਬੈਲਜੀਅਮ ਤੋਂ ਹਾਰ ਗਈ ਹੈ। ਭਾਰਤ ਨੇ ਮੈਚ ਵਿੱਚ ਦੋ ਗੋਲ ਕੀਤੇ ਜਦੋਂ ਕਿ ਬੈਲਜੀਅਮ ਨੇ ਪੰਜ ਗੋਲ ਕੀਤੇ ਅਤੇ ਫਾਈਨਲ ਵਿੱਚ ਥਾਂ ਬਣਾਈ। ਇਸ ਹਾਰ ਨਾਲ ਭਾਰਤ ਭਾਵੇਂ ਸੋਨੇ ਅਤੇ ਚਾਂਦੀ ਦੀ ਦੌੜ ਤੋਂ ਬਾਹਰ ਹੋ ਗਿਆ ਹੋਵੇ, ਪਰ ਕਾਂਸੀ ਦੇ ਤਗਮੇ ਦੀ ਉਮੀਦ ਬਰਕਰਾਰ ਹੈ।


ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਫਾਈਨਲ ਵਿੱਚ ਖੇਡੇਗੀ, ਜਦੋਂ ਕਿ ਹਾਰਨ ਵਾਲੀ ਟੀਮ ਕਾਂਸੀ ਦੇ ਤਗਮੇ ਲਈ ਭਾਰਤ ਨਾਲ ਮੁਕਾਬਲਾ ਕਰੇਗੀ। ਮੈਚ ਦੇ ਪਹਿਲੇ ਕੁਆਰਟਰ ਵਿੱਚ ਭਾਰਤੀ ਟੀਮ ਨੇ ਬੈਲਜੀਅਮ ਦੇ ਇੱਕ ਗੋਲ ਦੇ ਮੁਕਾਬਲੇ ਦੋ ਗੋਲ ਨਾਲ ਬੜ੍ਹਤ ਬਣਾ ਲਈ। ਪਰ ਇਸ ਤੋਂ ਬਾਅਦ ਬੈਲਜੀਅਮ ਦੀ ਟੀਮ ਨੇ ਮੌਕਾ ਨਹੀਂ ਦਿੱਤਾ। ਬੈਲਜੀਅਮ ਨੂੰ ਪੂਰੇ ਮੈਚ ਵਿੱਚ 14 ਪੈਨਲਟੀ ਕਾਰਨਰ ਮਿਲੇ। ਇਸ ਵਿੱਚ, ਉਸਨੇ ਤਿੰਨ ਨੂੰ ਗੋਲ ਵਿੱਚ ਬਦਲ ਦਿੱਤਾ।


ਸੈਮੀਫਾਈਨਲ ਮੈਚ ਦਾ ਦੂਜਾ ਕੁਆਰਟਰ ਵੀ ਬਹੁਤ ਰੋਮਾਂਚਕ ਰਿਹਾ। ਇਸ ਵਿੱਚ ਦੋਵਾਂ ਟੀਮਾਂ ਨੂੰ ਪੈਨਲਟੀ ਕਾਰਨਰ ਮਿਲੇ। ਭਾਰਤ ਨੂੰ ਖੇਡ ਦੇ ਤੀਜੇ ਕੁਆਰਟਰ ਵਿੱਚ ਪੰਜਵਾਂ ਪੈਨਲਟੀ ਕਾਰਨਰ ਮਿਲਿਆ। ਹਾਲਾਂਕਿ ਟੀਮ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਬੈਲਜੀਅਮ ਨੂੰ ਮੈਚ ਦੇ ਚੌਥੇ ਕੁਆਰਟਰ ਵਿੱਚ ਪੈਨਲਟੀ ਸਟਰੋਕ ਮਿਲਿਆ ਅਤੇ ਹੈਂਡਰਿਕਸ ਨੇ ਇੱਕ ਹੋਰ ਗੋਲ ਕੀਤਾ। ਇਸ ਗੋਲ ਨਾਲ ਬੈਲਜੀਅਮ ਨੇ ਭਾਰਤ 'ਤੇ 5-2 ਦੀ ਬੜ੍ਹਤ ਬਣਾ ਲਈ।


ਹਾਕੀ 'ਚ ਪੁਰਸ਼ ਟੀਮ ਦੀ ਹਾਰ ਤੋਂ ਬਾਅਦ ਹੁਣ ਨਜ਼ਰ ਕੁਸ਼ਤੀ 'ਤੇ ਸੀ ਜਿਸ 'ਚ ਵੀ ਭਾਰਤ ਦੇ ਹੱਥ ਨਾਕਾਮੀ ਹੀ ਲੱਗੀ। ਭਾਰਤ ਦੀ ਸੋਨਮ ਮਲਿਕ ਮਹਿਲਾ ਫ੍ਰੀਸਟਾਈਲ ਈਵੈਂਟ ਵਿੱਚ ਹਾਰ ਗਈ ਹੈ। ਉਸ ਦਾ ਸਾਹਮਣਾ ਮੰਗੋਲੀਆ ਦੇ Bolortuya ਨਾਲ ਹੋਇਆ।


ਇਹ ਵੀ ਪੜ੍ਹੋ: Punjab elections 2022: ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ, 66000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇਗੀ ਕੈਪਟਨ ਸਰਕਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904