ਨਵੀਂ ਦਿੱਲੀ: ਟੋਕੀਓ ਓਲੰਪਿਕਸ ਵਿੱਚ ਹੁਣ ਤੱਕ ਭਾਰਤ ਦੇ ਖਾਤੇ ਵਿੱਚ ਦੋ ਮੈਡਲ ਆਏ ਹਨ। ਪਹਿਲਾ ਤਗਮਾ ਮੀਰਾਬਾਈ ਚਾਨੂ ਨੇ ਚਾਂਦੀ ਅਤੇ ਦੂਜਾ ਪੀਵੀ ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤਿਆ। ਹੁਣ ਮੰਗਲਵਾਰ 3 ਅਗਸਤ ਨੂੰ ਭਾਰਤ ਦੇ ਖਾਤੇ ਵਿੱਚ ਤਮਗੇ ਆਉਣ ਦੀ ਉਮੀਦ ਹੈ। ਹਾਲਾਂਕਿ, ਹੁਣ ਤੱਕ ਅਮਰੀਕਾ ਨੇ 64 ਅਤੇ ਚੀਨ ਨੇ 62 ਮੈਡਲ ਜਿੱਤੇ ਹਨ।


ਮੰਗਲਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ਮੈਚ ਵਿੱਚ ਬੈਲਜੀਅਮ ਨਾਲ ਭਿੜੇਗੀ। ਇਸ ਮੈਚ ਵਿੱਚ ਕੜਾ ਮੁਕਾਬਲਾ ਵੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਅਨੂ ਰਾਣੀ ਸਵੇਰੇ 05.50 ਵਜੇ ਮਹਿਲਾ ਜੈਵਲਿਨ ਥ੍ਰੋਅ ਕੁਆਲੀਫਿਕੇਸ਼ਨ ਗਰੁੱਪ ਏ ਵਿੱਚ ਅਤੇ ਤੇਜਿੰਦਰਪਾਲ ਸਿੰਘ ਤੂਰ ਪੁਰਸ਼ਾਂ ਦੇ ਸ਼ਾਟ ਪੁਟ ਕੁਆਲੀਫਿਕੇਸ਼ਨ ਗਰੁੱਪ ਏ ਵਿੱਚ ਐਕਸ਼ਨ ਵਿੱਚ ਨਜ਼ਰ ਆਉਣਗੇ। ਕੁੱਲ ਮਿਲਾ ਕੇ ਟੋਕੀਓ ਓਲੰਪਿਕਸ ਦਾ 11 ਵਾਂ ਦਿਨ ਵੀ ਉਮੀਦਾਂ ਨਾਲ ਭਰਪੂਰ ਹੋਣ ਵਾਲਾ ਹੈ।


ਅਥਲੈਟਿਕਸ: ਅਨੂ ਰਾਣੀ, ਮਹਿਲਾ ਜੈਵਲਿਨ ਥ੍ਰੋ ਕੁਆਲੀਫਿਕੇਸ਼ਨ ਗਰੁੱਪ ਏ ਸਵੇਰੇ 05.50 ਵਜੇ ਤੇਜਿੰਦਰਪਾਲ ਸਿੰਘ ਤੂਰ ਪੁਰਸ਼ਾਂ ਦੀ ਸ਼ਾਟ ਥ੍ਰੋ ਕੁਆਲੀਫਿਕੇਸ਼ਨ ਗਰੁੱਪ ਏ 03:45 ਵਜੇ।


ਹਾਕੀ: ਭਾਰਤ ਬਨਾਮ ਬੈਲਜੀਅਮ, ਪੁਰਸ਼ ਹਾਕੀ ਸੈਮੀਫਾਈਨਲ ਸਵੇਰੇ 7 ਵਜੇ।


ਕੁਸ਼ਤੀ: ਸੋਨਮ ਮਲਿਕ ਬਾਨ ਬੋਲੋਰਟੁਆ ਖੁਰਾਲਖੂ (ਮੰਗੋਲੀਆ), ਸਵੇਰੇ 8:30 ਵਜੇ ਸ਼ੁਰੂ ਹੋਣ ਤੋਂ ਬਾਅਦ 7ਵਾਂ ਮੁਕਾਬਲਾ।


ਡਿਸਕਸ ਥ੍ਰੋ ਵਿੱਚ ਭਾਰਤ ਦੀਆਂ ਉਮੀਦਾਂ ਨੂੰ ਝਟਕਾ


ਦੇਸ਼ ਨੂੰ ਕਮਲਪ੍ਰੀਤ ਕੌਰ ਤੋਂ ਵੱਡੀਆਂ ਉਮੀਦਾਂ ਸੀ। ਪਰ ਉਹ ਫਾਈਨਲ ਵਿਚ ਛੇਵੇਂ ਸਥਾਨ 'ਤੇ ਰਹੀ ਅਤੇ ਉਸ ਦਾ ਤਮਗਾ ਹਾਸਲ ਕਰਨ ਦਾ ਸੁਪਨਾ ਚਕਨਾਚੂਰ ਹੋ ਗਿਆ। ਡਿਸਕਸ ਥ੍ਰੋ ਵਿੱਚ ਸੋਨ ਤਗਮਾ ਅਮਰੀਕਾ ਦੀ ਵੈਲੇਰੀ ਆਲਮੈਨ ਨੇ ਜਿੱਤਿਆ, ਜਦੋਂ ਕਿ ਚਾਂਦੀ ਦਾ ਤਗਮਾ ਜਰਮਨੀ ਦੀ ਕ੍ਰਿਸਟੀਨ ਪੁਡੇਂਜ਼ ਨੇ ਜਿੱਤਿਆ। ਕਾਂਸੀ ਦਾ ਤਗਮਾ ਕਿਊਬਾ ਦੇ ਯਾਈਮੇ ਪੇਰੇਜ਼ ਦੇ ਨਾਂ ਰਿਹਾ।


ਇਹ ਵੀ ਪੜ੍ਹੋ: e-rupi Voucher Update:: ਭਾਰਤ 'ਚ e-RUPI ਦੀ ਸ਼ੁਰੂਆਤ, ਜਾਣੋ ਕੀ ਹੈ e-RUPI ਅਤੇ ਇਹ ਕਿਵੇਂ ਕਰਦਾ ਹੈ ਕੰਮ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904