Offices Declared Holiday On Jailer Release: ਰਜਨੀਕਾਂਤ ਦੀ ਫਿਲਮ ਹੋਵੇ ਤੇ ਫੈਨਜ਼ ਸੁਪਰ ਐਕਸਾਇਟਡ ਨਾ ਹੋਣ, ਇਹ ਤਾਂ ਨਾਮੁਮਕਿਨ ਹੈ। ਥਲਾਈਵਾ ਦੀ ਆਉਣ ਵਾਲੀ ਫਿਲਮ 'ਜੇਲਰ' ਲੋਕਾਂ ਨੂੰ ਦੀਵਾਨਾ ਬਣਾ ਰਹੀ ਹੈ। ਵੈਸੇ ਤਾਂ ਸਾਊਥ 'ਚ ਰਜਨੀਕਾਂਤ ਨੂੰ ਰੱਬ ਵਾਂਗ ਪੂਜਿਆ ਜਾਂਦਾ ਹੈ। ਉਨ੍ਹਾਂ ਦੀ ਫਿਲਮ ਦੀ ਰਿਲੀਜ਼ ਵਾਲੇ ਦਿਨ ਸਾਊਥ 'ਚ ਤਿਓਹਾਰ ਵਰਗਾ ਮਾਹੌਲ ਹੋ ਜਾਂਦਾ ਹੈ। ਇੱਕ ਵਾਰ ਫਿਰ ਤੋਂ ਇਹੀ ਮਾਹੌਲ ਦੱਖਣ ਭਾਰਤ 'ਚ ਦੇਖਣ ਨੂੰ ਮਿਲ ਰਿਹਾ ਹੈ। ਰਜਨੀਕਾਂਤ ਦੀ  ਫਿਲਮ 'ਜੇਲਰ' 10 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਅਜਿਹੇ 'ਚ ਚੇਨਈ ਅਤੇ ਬੈਂਗਲੁਰੂ ਸਥਿਤ ਦਫਤਰਾਂ ਨੇ ਆਪਣੇ ਕਰਮਚਾਰੀਆਂ ਨੂੰ ਇਕ ਸ਼ਾਨਦਾਰ ਤੋਹਫਾ ਦਿੱਤਾ ਹੈ।


ਇਹ ਵੀ ਪੜ੍ਹੋ: ਪ੍ਰਸਿੱਧ ਅਦਾਕਾਰਾ ਅੰਕਿਤਾ ਲੋਖੰਡੇ ਨੇ ਕਰਵਾ ਲਿਆ ਦੂਜਾ ਵਿਆਹ, ਇਸ ਸ਼ਖਸ ਨਾਲ ਲਿੱਪ ਕਿਸ ਕਰਦਿਆਂ ਤਸਵੀਰ ਵਾਇਰਲ


ਦਰਅਸਲ, ਚੇਨਈ ਅਤੇ ਬੈਂਗਲੁਰੂ ਦੇ ਕਈ ਦਫਤਰਾਂ ਨੇ 10 ਅਗਸਤ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇੰਨਾ ਹੀ ਨਹੀਂ ਕਈ ਦਫ਼ਤਰਾਂ ਵਿੱਚ ਸਟਾਫ਼ ਨੂੰ ਫਿਲਮ ਦੀਆਂ ਟਿਕਟਾਂ ਵੀ ਮੁਫ਼ਤ ਦਿੱਤੀਆਂ ਗਈਆਂ ਹਨ। ਰਜਨੀਕਾਂਤ 2 ਸਾਲ ਬਾਅਦ ਪਰਦੇ 'ਤੇ ਧਮਾਕੇਦਾਰ ਐਂਟਰੀ ਕਰ ਰਹੇ ਹਨ। ਫਿਲਮ 'ਜੇਲਰ' 'ਚ ਉਹ ਪੂਰੇ ਐਕਸ਼ਨ ਮੋਡ 'ਚ ਨਜ਼ਰ ਆਉਣਗੇ। ਥਲਾਈਵਾ ਦੀ ਇਸ ਐਕਸ਼ਨ ਨਾਲ ਭਰਪੂਰ ਫਿਲਮ ਨੂੰ ਦੇਖਣ ਲਈ ਚੇਨਈ ਅਤੇ ਬੈਂਗਲੁਰੂ ਦੇ ਕਈ ਦਫਤਰਾਂ 'ਚ ਸਟਾਫ ਨੂੰ ਛੁੱਟੀ ਦੇ ਦਿੱਤੀ ਗਈ ਹੈ।


ਸੋਸ਼ਲ ਮੀਡੀਆ 'ਤੇ ਵਾਇਰਲ ਕੰਪਨੀ ਦਾ ਸਰਕੂਲਰ
ਸੋਸ਼ਲ ਮੀਡੀਆ 'ਤੇ ਕੁਝ ਕੰਪਨੀਆਂ ਦੇ ਨੋਟਿਸ ਵਾਇਰਲ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਐਚਆਰ ਨੇ ਛੁੱਟੀਆਂ ਦੀ ਅਰਜ਼ੀ ਦੇਣ ਤੋਂ ਬਚਣ ਲਈ 'ਜੇਲਰ' ਦੀ ਰਿਲੀਜ਼ ਵਾਲੇ ਦਿਨ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਟਾਫ ਨੂੰ ਫਿਲਮ ਦੀਆਂ ਮੁਫਤ ਟਿਕਟਾਂ ਵੀ ਦਿੱਤੀਆਂ ਜਾਣਗੀਆਂ। ਹਾਲਾਂਕਿ ਇਹ ਨੋਟਿਸ ਕਿੰਨੇ ਸਹੀ ਹਨ, ਕੰਪਨੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।









ਇਕਨਾਮਿਕਸ ਟਾਈਮ ਦੇ ਅਨੁਸਾਰ, ਯੂਨੋ ਐਕਵਾ ਕੇਅਰ ਕੰਪਨੀ ਨੇ ਆਪਣੇ ਸਰਕੂਲਰ ਵਿੱਚ ਲਿਖਿਆ, "ਸੁਪਰ ਸਟਾਰ ਰਜਨੀ ਦੀ ਫਿਲਮ "ਜੇਲਰ" ਦੇ ਰਿਲੀਜ਼ ਹੋਣ ਕਾਰਨ ਅਸੀਂ ਐਚਆਰ ਵਿਭਾਗ ਵਿੱਚ ਛੁੱਟੀਆਂ ਦੀਆਂ ਅਰਜ਼ੀਆਂ ਦੇ ਢੇਰ ਤੋਂ ਬਚਣ ਲਈ 10 ਅਗਸਤ 2023 ਨੂੰ ਛੁੱਟੀ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ। " 



ਰਜਨੀਕਾਂਤ ਦੀ 169ਵੀਂ ਫਿਲਮ ਹੈ ਜੇਲਰ
ਸਰਕੂਲਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਅਸੀਂ 'UNO AQUA' ਦੇ ਕਰਮਚਾਰੀਆਂ ਲਈ ਮੁਫਤ ਟਿਕਟਾਂ ਵੀ ਦੇਵਾਂਗੇ। ਰਜਨੀਕਾਂਤ ਸਾਡੇ ਦਾਦਾ, ਸਾਡੇ ਪਿਤਾ, ਸਾਡੀ ਪੀੜ੍ਹੀ, ਸਾਡੇ ਪੁੱਤਰ ਅਤੇ ਇੱਥੋਂ ਤੱਕ ਕਿ ਸਾਡੇ ਪੋਤੇ ਦੀ ਪੀੜ੍ਹੀ ਦਾ ਇੱਕੋ ਇੱਕ 'ਸੁਪਰਸਟਾਰ' ਹੈ। ਦੱਸ ਦੇਈਏ ਕਿ ਆਉਣ ਵਾਲੀ ਫਿਲਮ 'ਜੇਲਰ' ਰਜਨੀਕਾਂਤ ਦੀ 169ਵੀਂ ਫਿਲਮ ਹੈ। ਇਸ ਕਾਰਨ ਫਿਲਮ ਦਾ ਨਾਂ ਪਹਿਲਾਂ 'ਥਲਾਈਵਾ 169' ਰੱਖਿਆ ਗਿਆ ਸੀ। ਬਾਅਦ ਵਿੱਚ ਫਿਲਮ ਦਾ ਨਾਂ ਬਦਲ ਕੇ 'ਜੇਲਰ' ਕਰ ਦਿੱਤਾ ਗਿਆ।


ਇਹ ਵੀ ਪੜ੍ਹੋ: ਸੰਨੀ ਦਿਓਲ ਹਨ ਫਲੌਪ ਫਿਲਮਾਂ ਦੇ ਬਾਦਸ਼ਾਹ, ਕੀ 'ਗਦਰ 2' ਨਾਲ ਬਚੇਗੀ 'ਤਾਰਾ ਸਿੰਘ' ਦੀ ਇੱਜ਼ਤ?