ਮੁੰਬਈ: ਸੁਪਰਸਟਾਰ ਰਜਨੀਕਾਂਤ ਨੇ ਆਪਣੀਆਂ ਫ਼ਿਲਮਾਂ ਤੇ ਆਪਣੇ ਅੰਦਾਜ਼ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤ ਚੁੱਕੇ ਹਨ। ਫ਼ਿਲਮਾਂ 'ਚ ਆਪਣੀ ਜ਼ਬਰਦਸਤ ਐਕਟਿੰਗ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਰਜਨੀਕਾਂਤ ਜਲਦੀ ਹੀ ਐਡਵੈਂਚਰ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੇ ਹਨ। ਰਜਨੀਕਾਂਤ ਨੇ ਬੇਅਰ ਗ੍ਰੀਲਜ਼ ਨਾਲ ਆਪਣੀ ਡਾਕੂਮੈਂਟਰੀ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਕਰਨਾਟਕ ਦੇ ਜੰਗਲਾਤ ਵਿਭਾਗ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਅਗਲੇ ਦੋ ਦਿਨਾਂ ਲਈ ਰਜਨੀਕਾਂਤ ਇੱਥੇ ਚਾਰ ਵੱਖ-ਵੱਖ ਥਾਵਾਂ ‘ਤੇ ਸ਼ੂਟਿੰਗ ਕਰਨਗੇ। ਜਦਕਿ, ਉਨ੍ਹਾਂ ਨੂੰ ਤਿੰਨ ਦਿਨਾਂ ਲਈ ਸ਼ੂਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਬੇਅਰ ਗ੍ਰੀਲਜ਼ ਦੇ ਨਾਲ ਟੀਮ ‘ਚ 18 ਮੈਂਬਰ ਹਨ।
ਸ਼ੂਟ ਕਰਨ ਵਾਲੀ ਕੰਪਨੀ ਤੇ ਕਰਨਾਟਕ ਦੇ ਜੰਗਲਾਤ ਵਿਭਾਗ ਦਰਮਿਆਨ ਸਮਝੌਤਾ ਪੱਤਰ 'ਤੇ ਵੀ ਦਸਤਖ਼ਤ ਕੀਤੇ ਗਏ ਹਨ। ਰਜਨੀਕਾਂਤ ਦੀਆਂ ਫ਼ਿਲਮਾਂ ਦੇ ਕ੍ਰੇਜ਼ ਦੇ ਨਾਲ-ਨਾਲ ਇਸ ਐਡਵੈਂਚਰ ਸ਼ੋਅ ਦੀ ਉਡੀਕ ਉਨ੍ਹਾਂ ਦੇ ਫੈਨਸ ਨੂੰ ਹੈ।
ਸੁਪਰਸਟਾਰ ਰਜਨੀਕਾਂਤ ਦੀ ਫੈਨ ਫਾਲੌਇੰਗ ਕੈਫੀ ਜ਼ਿਆਦਾ ਹੈ। ਅਜਿਹੇ 'ਚ ਉਸ ਦੇ ਫੈਨਸ ਹੁਣ ਉਸ ਦੇ ਐਡਵੈਂਚਰ ਸ਼ੋਅ 'ਮੈਨ ਵਰਸਿਜ਼ ਵਾਈਲਡ' ਲਈ ਬਹੁਤ ਉਤਸ਼ਾਹਤ ਨਜ਼ਰ ਆ ਰਹੇ ਹਨ।
ਮੋਦੀ ਮਗਰੋਂ ਹੁਣ ਥਲਾਈਵਾ ਦੇ ਚਰਚੇ, ਰਜਨੀਕਾਂਤ ਵੀ ਕਰਨਗੇ ਪ੍ਰਧਾਨ ਮੰਤਰੀ ਵਾਲਾ ਕੰਮ
ਏਬੀਪੀ ਸਾਂਝਾ
Updated at:
28 Jan 2020 05:55 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰ੍ਹਾਂ ਸੁਪਰਸਟਾਰ ਰਜਨੀਕਾਂਤ ਵੀ ਬੇਅਰ ਗ੍ਰੀਲਜ਼ ਦੇ ਐਡਵੈਂਚਰ ਸ਼ੋਅ 'ਮੈਨ ਵਰਸਿਜ਼ ਵਾਈਲਡ' 'ਚ ਨਜ਼ਰ ਆਉਣਗੇ। ਰਜਨੀਕਾਂਤ ਇਸ ਖਾਸ ਕਿੱਸੇ ਲਈ ਸੋਮਵਾਰ ਨੂੰ ਮੈਸੂਰ ਤੋਂ ਚੇਨਈ ਲਈ ਰਵਾਨਾ ਹੋਏ। ਦੱਸ ਦੇਈਏ ਕਿ ਰਜਨੀਕਾਂਤ ਦੇ ਨਾਲ 'ਮੈਨ ਵਰਸਿਜ਼ ਵਾਈਲਡ' ਦੇ ਇਸ ਸ਼ੋਅ ਦੀ ਸ਼ੂਟਿੰਗ ਕਰਨਾਟਕ ਦੇ ਬਾਂਦੀਪੁਰ 'ਚ ਕੀਤੀ ਜਾਣੀ ਹੈ।
- - - - - - - - - Advertisement - - - - - - - - -