Raju Srivastav Death: ਭਾਰਤ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਉਨ੍ਹਾਂ ਨੇ ਬੁੱਧਵਾਰ ਨੂੰ ਦਿੱਲੀ ਦੇ ਏਮਜ਼ 'ਚ ਆਖਰੀ ਸਾਹ ਲਿਆ। 10 ਅਗਸਤ ਨੂੰ ਜਿੰਮ 'ਚ ਵਰਕਆਊਟ ਕਰਦੇ ਸਮੇਂ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜ਼ਿੰਦਗੀ ਅਤੇ ਮੌਤ ਵਿਚਕਾਰ 42 ਦਿਨਾਂ ਦੀ ਲੜਾਈ ਲੜਨ ਤੋਂ ਬਾਅਦ ਅੱਜ ਕਾਮੇਡੀਅਨ ਦਾ ਦੇਹਾਂਤ ਹੋ ਗਿਆ।
ਰਾਜੂ ਸ਼੍ਰੀਵਾਸਤਵ ਦੇ ਇਸ ਤਰ੍ਹਾਂ ਦੇਹਾਂਤ ਨੇ ਸਭ ਨੂੰ ਤੋੜ ਦਿੱਤਾ ਹੈ। ਪੂਰੇ ਦੇਸ਼ `ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦੇਹਾਂਤ ਤੇ ਫ਼ਿਲਮੀ ਹਸਤੀਆਂ ਤੋਂ ਲੈਕੇ ਸਿਆਸਤਦਾਨਾਂ ਤੱਕ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅਜੇ ਦੇਵਗਨ ਨੇ ਜਤਾਇਆ ਦੁੱਖ
ਅਦਾਕਾਰ ਅਜੇ ਦੇਵਗਨ ਨੇ ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਜੂ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ, "ਤੁਸੀਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਕ੍ਰੀਨ ਅਤੇ ਬਾਹਰ ਹੱਸਣ ਦਾ ਤੋਹਫਾ ਦਿੱਤਾ ਹੈ। ਮੈਂ ਤੁਹਾਡੇ ਬੇਵਕਤੀ ਦੇਹਾਂਤ ਤੋਂ ਬਹੁਤ ਦੁਖੀ ਹਾਂ। RIP ਰਾਜੂ। ਓਮ ਸ਼ਾਂਤੀ। ਪ੍ਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਤੁਹਾਡੇ ਪਰਿਵਾਰ ਨੂੰ ਬਲ ਬਖਸ਼ੇ। ਮੈਨੂੰ ਹਿੰਮਤ ਦਿਉ।"
ਅਖਿਲੇਸ਼ ਯਾਦਵ ਨੇ ਰਾਜੂ ਨੂੰ ਇਸ ਤਰ੍ਹਾਂ ਯਾਦ ਕੀਤਾ
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਰਾਜੂ ਦੇ ਦੇਹਾਂਤ 'ਤੇ ਸੋਗ ਜਤਾਇਆ ਹੈ। ਉਸ ਨੇ ਕਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਨਿਕਲਿਆ ਅਤੇ ਆਪਣੀ ਪ੍ਰਤਿਭਾ ਨਾਲ ਦੇਸ਼ ਅਤੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ। ਉਸ ਨੇ ਕਿਹਾ, "ਇੰਨੇ ਦਿਨਾਂ ਤੱਕ ਉਹ ਲਗਾਤਾਰ ਆਪਣੀ ਜ਼ਿੰਦਗੀ ਨਾਲ ਲੜਦਾ ਰਿਹਾ। ਇਹ ਡਾਕਟਰਾਂ ਦੀ ਕੋਸ਼ਿਸ਼ ਹੋਵੇਗੀ। ਉਸ ਦਾ ਸਭ ਤੋਂ ਵਧੀਆ ਇਲਾਜ ਕਰਵਾਇਆ ਗਿਆ ਜੋ ਦਿੱਤਾ ਜਾ ਸਕਦਾ ਸੀ। ਪਰ ਫਿਰ ਵੀ ਅਸੀਂ ਉਸ ਨੂੰ ਗੁਆ ਦਿੱਤਾ ਹੈ। ਅਜਿਹੇ ਕਾਮੇਡੀਅਨ ਅਤੇ ਪ੍ਰਤਿਭਾ ਲਈ। ਘੱਟ ਜੰਮਦੇ ਹਨ।"
ਸੋਨੂੰ ਸੂਦ ਨੇ ਜਤਾਇਆ ਦੁੱਖ
ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਰਾਜੂ ਸ਼੍ਰੀਵਾਸਤਵ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਦੱਸ ਦਈਏ ਕਿ ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ। ਉਹ 42 ਦਿਨਾਂ ਤੱਕ ਕੌਮਾ `ਚ ਰਹੇ। ਇਸ ਦੌਰਾਨ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸੀ। ਪਰ ਅੱਜ ਯਾਨਿ 21 ਸਤੰਬਰ ਨੂੰ ਉਹ ਮੌਤ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ।