Bigg Boss OTT: ਬਿਗ ਬੌਸ ਓਟੀਟੀ 'ਚ ਸ਼ਮਿਤਾ ਸ਼ੈਟੀ ਤੇ ਰਾਕੇਸ਼ ਬਾਪਟ ਇਕ ਦੂਜੇ ਦੇ ਕਰੀਬ ਜਾਂਦੇ ਦਿਖ ਰਹੇ ਹਨ। ਦੋਵਾਂ ਦੀ ਕੈਮਿਸਟਰੀ ਕਈ ਤਰ੍ਹਾਂ ਦੀਆਂ ਗੱਲਾਂ ਨੂੰ ਹਵਾ ਦੇ ਰਹੀ ਹੈ। ਖੁਦ ਸ਼ਮਿਤਾ ਜਾਂ ਰਾਕੇਸ਼ ਵੀ ਇਨ੍ਹਾਂ ਗੱਲਾਂ ਨੂੰ ਪਰਦੇ ਪਿੱਛੇ ਨਹੀਂ ਰੱਖਣਾ ਚਾਹੁੰਦੇ। ਬਿੱਗ ਬੌਸ ਦੇ ਪ੍ਰੋਮੋ ਤੋਂ ਸਾਫ਼ ਹੈ ਕਿ ਆਉਣ ਵਾਲੇ ਐਪੀਸੋਡ 'ਚ ਇਸ 'ਚ ਹੋਰ ਵੀ ਗਰਮਜੋਸ਼ੀ ਦੇਖਣ ਨੂੰ ਮਿਲੇਗੀ।


ਇਨ੍ਹਾਂ ਪ੍ਰੋਮੋ ਚ ਦਿਖਾਇਆ ਗਿਆ ਕਿ ਸ਼ਮਿਤਾ ਸ਼ੈਟੀ ਡਾਇਨਿੰਗ ਏਰੀਆ 'ਚ ਖਾਣਾ ਖਾ ਰਹੀ ਹੈ। ਰਾਕੇਸ਼ ਬਾਪਟ ਮਾਇਕ੍ਰੋਵੇਵ 'ਚ ਖਾਣਾ ਗਰਮ ਕਰਨ ਜਾ ਰਹੇ ਹਨ ਤਾਂ ਸ਼ਮਿਤਾ ਉਨ੍ਹਾਂ ਨੂੰ ਕਹਿੰਦੀ ਹੈ ਕਿ ਉਸ ਨੂੰ ਜ਼ਿਆਦਾ ਗਰਮ ਨਾ ਕਰਨਾ ਨਹੀਂ ਤਾਂ ਇਹ ਹਾਰਡ ਹੋ ਜਾਏਗਾ। ਇਸ 'ਤੇ ਰਾਕੇਸ਼ ਉਨ੍ਹਾਂ ਨੂੰ ਪੁੱਛਦੇ ਹਨ ਹੋਰ ਕੁਝ।


ਇਸ ਤੋਂ ਬਾਅਦ ਸ਼ਮਿਤਾ ਥੋੜੀ ਦੇਰ ਲਈ ਰੁਕਦੀ ਹੈ ਤੇ ਫਿਰ ਕਹਿੰਦੀ ਹੈ ਕਿ ਜੇਕਰ ਤੈਨੂੰ ਕੋਈ ਪ੍ਰੌਬਲਮ ਹੈ ਤਾਂ ਮੈਂ ਖੁਦ ਕਰ ਲਵਾਂਗੀ। ਇਸ 'ਤੇ ਰਾਕੇਸ਼ ਕਹਿੰਦੇ ਹਨ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਮੈਂ ਸਿਰਫ਼ ਪੁੱਛ ਰਿਹਾ ਸੀ ਕਿ ਹੋਰ ਕੁਝ। ਇਸ 'ਤੇ ਸ਼ਮਿਤਾ ਥੋੜਾ ਮੁਸਕੁਰਾਉਂਦੀ ਹੈ ਤੇ ਕਹਿੰਦੀ ਹੈ ਮੇਰੇ ਕੋਲ ਆਓ ਤੇ ਮੈਨੂੰ ਕਿੱਸ ਕਰੋ। ਇਸ ਮਗਰੋਂ ਰਾਕੇਸ਼ ਤੁਰੰਤ ਉਨ੍ਹਾਂ ਨੂੰ ਕਿੱਸ ਕਰ ਲੈਂਦੇ ਹਨ। ਜਿਸ ਤੋਂ ਬਾਅਦ ਸਿੰਗ ਨੇਹਾ ਭਾਸੀਨ ਉਨ੍ਹਾਂ ਨੂੰ ਸੋ ਸਵੀਟ ਕਹਿੰਦੀ ਹੈ।






 


ਇਸ ਤੋਂ ਪਹਿਲਾਂ ਵੀ ਰਾਕੇਸ਼ ਸ਼ਮਿਤਾ ਨੂੰ ਕਈ ਵਾਰ ਇਕ ਦੂਜੇ ਨਾਲ ਫਲਰਟ ਕਰਦੇ ਦੇਖਿਆ ਗਿਆ ਹੈ। ਜਦੋਂ ਉਹ ਸ਼ਮਿਤਾ ਨੂੰ ਕਿੱਸ ਕਰਕੇ ਚੁੱਕਦੇ ਹਨ। ਇਕ ਵਾਰ ਤਾਂ ਉਹ ਉਨ੍ਹਾਂ ਦੇ ਬੈੱਡ 'ਤੇ ਕੁੱਦ ਗਏ ਸਨ ਤੇ ਉਨ੍ਹਾਂ ਨਾਲ ਸਾਉਣ ਲਈ ਕਹਿ ਦਿੱਤਾ ਸੀ। ਦੋਵਾਂ ਨੂੰ ਇਕ ਦੂਜੇ ਨਾਲ ਇਮੋਸ਼ਨਲ ਟਾਇਮ ਬਿਤਾਉਂਦੇ ਵੀ ਦੇਖਿਆ ਗਿਆ ਜਦੋਂ ਰਾਕੇਸ਼ ਨੇ ਸ਼ਮਿਤਾ ਨਾਲ ਆਪਣੇ ਤਲਾਕ ਦੀ ਗੱਲ ਕੀਤੀ।