ਮੁੰਬਈ: ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ 'ਤੇ ਤਿੱਖਾ ਹਮਲਾ ਕੀਤਾ ਹੈ। ਦਰਅਸਲ, ਰਾਖੀ ਸਾਵੰਤ ਇਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਨਾਂਅ ਨਾਲ ਦਿੱਤੇ ਰਾਘਵ ਚੱਢਾ ਦੇ ਤਾਅਨੇ ਤੋਂ ਬਹੁਤ ਨਾਰਾਜ਼ ਹਨ। ਏਬੀਪੀ ਨਿਊਜ਼ ਨੂੰ ਦਿੱਤੀ ਇੰਟਰਵਿਊ ਵਿੱਚ ਰਾਖੀ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕੇਜਰੀਵਾਲ ਤੋਂ ਰਾਘਵ ਨੂੰ ਪਾਰਟੀ ਤੋਂ ਹਟਾਉਣ ਦੀ ਮੰਗ ਕੀਤੀ।

 


 

ਦਰਅਸਲ, ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਆਪਣੇ ਇੱਕ ਬਿਆਨ ਵਿੱਚ ਰਾਖੀ ਸਾਵੰਤ ਦਾ ਨਾਮ ਲਿਆ ਸੀ। ਇਸ ਤੋਂ ਬਾਅਦ ਜਦੋਂ ਰਾਖੀ ਸਾਵੰਤ ਨੂੰ ਇਹ ਜਾਣਕਾਰੀ ਮਿਲੀ ਤਾਂ ਉਹ ਗੁੱਸੇ ਵਿੱਚ ਆ ਗਏ। ਇਸ ਤੋਂ ਬਾਅਦ ਰਾਖੀ ਨੇ ਰਾਘਵ ਚੱਢਾ ਨੂੰ ਚਿਤਾਵਨੀ ਦਿੱਤੀ। ਰਾਖੀ ਸਾਵੰਤ ਨੇ ਕਿਹਾ ਹੈ ਕਿ ਰਾਘਵ ਚੱਢਾ ਔਰਤਾਂ ਨੂੰ ਦਬਾਉਣ ਵਾਲੀ ਹੋਛੀ ਰਾਜਨੀਤੀ ਕਰਦੇ ਹਨ। ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ।

 

ਰਾਖੀ ਨੇ ਅੱਗੇ ਕਿਹਾ,“ ਉਹ ਔਰਤਾਂ ਨੂੰ ਨੀਵਾਂ ਦਿਖਾ ਕੇ ਕਿਹੜਾ ਏਜੰਡਾ ਚਲਾਉਣਾ ਚਾਹੁੰਦੇ ਹਨ? ਕੀ ਉਹ ਅਜਿਹੇ ਨਿੱਕੇ -ਮੋਟੇ ਪ੍ਰਚਾਰ ਸਟੰਟ ਕਰ ਕੇ ਔਰਤਾਂ ਦਾ ਸਤਿਕਾਰ ਕਰਨਗੇ? ਰਾਖੀ ਸਾਵੰਤ ਨੇ ਕਿਹਾ, "ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਵਿੱਚ ਅਜਿਹੇ ਨੇਤਾਵਾਂ ਨੂੰ ਜਗ੍ਹਾ ਦਿੱਤੀ ਹੈ। ਮੈਂ ਚਾਹੁੰਦੀ ਹਾਂ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਇਸ ਪਾਰਟੀ ਤੋਂ ਹਟਾ ਦੇਣ।

 

ਰਾਖੀ ਸਾਵੰਤ ਦੇ ਭਰਾ ਰਾਜੀਵ ਨੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਰਾਖੀ ਕੇ ਦੇ ਨਾਮ ਨੂੰ ਉਛਾਲਿਆ ਜਾ ਰਿਹਾ ਹੈ। ਇੱਕ ਮਜ਼ਾਕ ਦੇ ਰੂਪ ਵਿੱਚ। ਇਹ ਬਿਲਕੁਲ ਗਲਤ ਹੈ।" ਜਦੋਂ ਇਹ ਪੁੱਛਿਆ ਗਿਆ ਕਿ ਕੀ ਰਾਘਵ ਚੱਢਾ ਹੁਣ ਤੁਹਾਡੇ ਤੋਂ ਸਿੱਧੀ ਮੁਆਫੀ ਮੰਗਣ, ਤਾਂ ਰਾਖੀ ਨੇ ਕਿਹਾ ਕਿ ਬਿਲਕੁਲ ਉਨ੍ਹਾਂ ਨੂੰ ਅੱਗੇ ਆ ਕੇ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਚੰਗਾ ਇਨਸਾਨ ਵੀ ਦੱਸਿਆ।