ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਸ਼ਨੀਵਾਰ ਸੇਰੋਟਾਇਪ-2 ਡੇਂਗੂ ਨਾਲ ਨਜਿੱਠਣ ਦੀਆਂ ਚੁਣੌਤੀਆਂ ਤੇ ਉੱਪ ਪੱਧਰੀ ਮੀਟਿੰਗ ਕੀਤੀ ਗਈ। ਦਰਅਸਲ 11 ਸੂਬਿਆਂ 'ਚ ਮਿਲਣ ਵਾਲੇ ਡੇਂਗੂ ਦੇ ਕੇਸਾਂ ਮਗਰੋਂ ਸਰਕਾਰ ਦੀ ਚਿੰਤਾ ਵਧ ਗਈ ਹੈ। ਇਸ ਤੋਂ ਬਾਅਦ ਹੀ ਇਹ ਉੱਚ ਪੱਧਰੀ ਮੀਟਿੰਗ ਕੀਤੀ ਗਈ।

Continues below advertisement


ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਵਿਡ-19 ਸਬੰਧੀ ਪ੍ਰਬੰਧਾਂ ਤੇ ਪਾਲਿਸੀ 'ਤੇ ਵਿਚਾਰ ਚਰਚਾ ਕੀਤੀ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਰਿਲੀਜ਼ ਮੁਤਾਬਕ ਕੇਂਦਰੀ ਸਿਹਤ ਸਕੱਤਰ ਨੇ 11 ਸੂਬਿਆਂ 'ਚ ਸੇਰੋਟਾਇਪ-2 ਡੇਂਗੂ ਦੀਆਂ ਉੱਭਰ ਰਹੀਆਂ ਚੁਣੌਤੀਆਂ 'ਤੇ ਚਾਣਨਾ ਪਾਇਆ। ਜੋ ਕਿ ਬਿਮਾਰੀ ਦੀਆਂ ਹੋਰ ਕਿਸਮਾਂ ਤੋਂ ਵੱਧ ਗੁੰਝਲਦਾਰ ਹੈ।


ਉਨ੍ਹਾਂ ਸੂਬਿਆਂ ਨੂੰ ਸੁਝਾਅ ਦਿੱਤਾ ਕਿ ਕੇਸਾਂ ਦੀ ਛੇਤੀ ਪਛਾਣ ਦੇ ਨਾਲ-ਨਾਲ ਹੈਲਪਲਾਈਨਜ਼ ਨੂੰ ਚਾਲੂ ਕਰਨ ਵਰਗੇ ਕਦਮ ਚੁੱਕੇ ਜਾਣ। ਟੈਸਟਿੰਗ ਕਿੱਟਾਂ, ਦਵਾਈਆਂ ਦੇ ਭੰਡਾਰ, ਤੁਰੰਤ ਜਾਂਚ ਤੇ ਲੋੜੀਂਦੀ ਜਨਤਕ ਸਿਹਤ ਕਾਰਵਾਈ ਜਿਵੇਂ ਬੁਖਾਰ ਸਰਵੇਖਣ, ਸੰਪਰਕ ਟਰੇਸਿੰਗ, ਤੇਜ਼ੀ ਨਾਲ ਕੰਮ ਕਰਨ ਵਾਲੀਆਂ ਟੀਮਾਂ ਦੀ ਤਾਇਨਾਤੀ, ਬਲੱਡ ਬੈਂਕਾਂ ਨੂੰ ਅਪਡੇਟ ਰੱਖਣ ਜਿਹੇ ਕਦਮ ਚੁੱਕੇ ਜਾਣ ਤੇ ਇਸ ਬਾਬਤ ਤਿਆਰੀਆਂ ਕੀਤੀਆਂ ਜਾਣ।


ਇਸ ਤੋਂ ਇਲਾਵਾ ਸੂਬਿਆਂ ਨੂੰ ਘਰਾਂ 'ਚ ਡੇਂਗੂ ਤੋਂ ਬਚਾਅ, ਡੇਂਗੂ ਦੇ ਲੱਛਣਾ ਆਦਿ ਬਾਰੇ ਜਾਗਰੂਕ ਕਰਨ ਲਈ ਸੰਚਾਰ ਮੁਹਿੰਮ ਚਲਾਉਣ ਦੀ ਅਪੀਲ ਵੀ ਕੀਤੀ ਗਈ। ਸੇਰੋਸਾਇਟ-2 ਡੇਂਗੂ ਦੇ ਕੇਸ ਹੁਣ ਤਕ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਯੂਪੀ, ਮਹਾਰਾਸ਼ਟਰ, ਓੜੀਸਾ, ਰਾਜਸਥਾਨ, ਤਾਮਿਲਨਾਡੂ ਤੇ ਤੇਲੰਗਾਨਾ 'ਚ ਦਰਜ ਕੀਤੇ ਗਏ ਹਨ।


ਇਹ ਵੀ ਪੜ੍ਹੋਭਾਰਤੀ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ, ਅਦਾਲਤ ਨੇ H1-B ਵੀਜ਼ਾ ਨਿਯਮਾਂ 'ਚ ਬਦਲਾਅ ਕੀਤੇ ਰੱਦ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904