ਨਵੀਂ ਦਿੱਲੀ: ਆਈਸੀਐਮਆਰ (ICMR) ਦੇ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਉੱਚ ਅਨੁਪਾਤ 'ਚ ਗਰਭਵਤੀ ਮਹਿਲਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਕਾਰਨ ਉਨ੍ਹਾਂ ਨੂੰ ਮੱਧਮ ਤੋਂ ਗੰਭੀਰ ਬਿਮਾਰੀ ਹੋ ਸਕਦੀ ਹੈ। ਅਧਿਐਨ 'ਚ ਅਜਿਹੀਆਂ ਮਹਿਲਾਵਾਂ ਨੂੰ ਤਤਕਾਲ ਇਲਾਜ ਉਪਲਬਧ ਕਰਾਏ ਜਾਣ ਦੀ ਲੋੜ ਨੂੰ ਦਰਸਾਇਆ ਗਿਆ ਹੈ।


ਇੰਡੀਅਨ ਜਨਰਲ ਆਫ ਐਡੀਕਲ ਰਿਸਰਚ 'ਚ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਕ ਗਰਭਅਵਸਤਾ 'ਚ ਸਭ ਤੋਂ ਆਮ ਗੁੰਝਲਤਾ ਤੋਂ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਜਿਹੀਆਂ ਬਿਮਾਰੀਆਂ ਰਹੀਆਂ। ਅਧਿਐਨ 'ਚ ਕਿਹਾ ਗਿਆ ਕਿ ਏਨੀਮਿਆ, ਤਪਦਿਕ ਤੇ ਮਧੂਮੇਹ ਜਿਹੀਆਂ ਹੋਰ ਬਿਮਾਰੀਆਂ ਵੀ ਗਰਭਵਤੀ ਤੇ ਬੱਚੇ ਨੂੰ ਜਨਮ ਦੇ ਚੁੱਕੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਮਹਿਲਾਵਾਂ 'ਚ ਮੌਤ ਦੇ ਵਧਦੇ ਜ਼ੋਖਿਮ ਦਾ ਕਾਰਨ ਬਣੀਆਂ।


ਇਕੱਠੇ ਕੀਤੇ 4,203 ਗਰਭਵਤੀ ਮਹਿਲਾਵਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ


ਅਧਿਐਨ ਦੌਰਾਨ ਮਹਾਰਾਸ਼ਟਰ 'ਚ ਮਹਾਮਾਰੀ ਦੀ ਪਹਿਲੀ ਲਹਿਰ ਦੌਦਰਾਨ ਕੋਵਿਡ-19 ਤੋਂ ਪੀੜਤ ਮਹਿਲਾਵਾਂ ਦੀ ਗਰਭਅਵਸਥਾ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ। ਇਹ ਵਿਸ਼ਲੇਸ਼ਣ ਪ੍ਰੈਗਕੋਵਿਡ ਰਜਿਸਟਰੀ ਦੇ ਅੰਕੜਿਆਂ 'ਤੇ ਆਧਾਰਤ ਸੀ ਜੋ ਕਿ ਕੋਵਿਡ-19 ਤੋਂ ਉੱਭਰਣ ਵਾਲੀਆਂ ਗਰਭਵਤੀ ਮਹਿਲਾਵਾਂ ਤੇ ਡਿਲੀਵਰੀ ਤੋਂ ਬਾਅਦ ਵਾਲੀਆਂ ਮਹਿਲਾਵਾਂ 'ਤੇ ਆਧਾਰਤ ਅਧਿਐਨ ਹੈ।


ਪ੍ਰੇਗਕੋਵਿਡ ਰਜਿਸਟਰੀ ਦੇਤਹਿਤ ਮਹਾਰਾਸ਼ਟਰ ਦੇ 19 ਮੈਡੀਕਲ ਕਾਲਜਾਂ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਗਰਭਵਤੀ ਤੇ ਡਿਲੀਵਰੀ ਦੇ ਚੁੱਕੀਆਂ ਮਹਿਲਾਵਾਂ ਦੀ ਜਾਣਕਾਰੀ ਇਕੱਠੀ ਕੀਤੀ ਗਈ। ਮਹਾਮਾਰੀ ਦੀ ਪਹਿਲੀ ਲਹਿਰ ਮਾਰਚ 2020-ਜਨਵਰੀ 2021 ਦੌਰਾਨ ਇਕੱਠੇ ਕੀਤੇ 4,203 ਗਰਭਵਤੀ ਮਹਿਲਾਵਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।


534 ਮਹਿਲਾਵਾਂ 'ਚ ਕੋਵਿਡ-19 ਦੇ ਲੱਛਣ ਦਿਖੇ


ਅਧਿਐਨ 'ਚ ਪਾਇਆ ਗਿਆ ਕਿ 3212 ਬੱਚਿਆਂ ਦਾ ਜਨਮ ਹੋਇਆ ਜਦਕਿ ਗਰਭਪਾਤ ਦੇ 77 ਮਾਮਲੇ ਆਏ। ਡਿਲੀਵਰੀ ਦਾ ਅੰਤਜ਼ਾਰ ਤੇ ਗਰਭ ਡਿੱਗਣ ਦੇ ਮਾਮਲਿਆਂ ਦਾ ਅਨੁਪਾਤ ਛੇ ਫੀਸਦ ਰਿਹਾ। ਇਸ ਤਰ੍ਹਾਂ 534 ਮਹਿਲਾਵਾਂ 'ਚ ਕੋਵਿਡ 19 ਦੀ ਬਿਮਾਰੀ ਦੇ ਲੱਛਣ ਦਿਖੇ। ਜਿੰਨ੍ਹਾਂ 'ਚ 382 ਮਹਿਲਾਵਾਂ 'ਚ ਹਲਕੇ ਲੱਛਣ, 112 ਮਹਿਲਾਵਾਂ ਨੂੰ ਮੱਧਮ ਇਨਫੈਕਸ਼ਨ ਤੇ 40 ਮਹਿਲਾਵਾਂ ਨੂੰ ਗੰਭੀਰ ਬਿਮਾਰੀ ਦਾ ਸਾਹਮਣਾ ਕਰਨਾ ਪਿਆ।