ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਰਫ਼ਤਾਰ ਘੱਟ ਹੋ ਲੱਗੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਹੌਲੀ-ਹੌਲੀ ਅੰਤਿਮ ਸਟੇਜ ਵੱਲ ਵਧ ਰਿਹਾ ਹੈ। ਮਾਹਿਰਾਂ ਦੀ ਰਾਏ ਹੈ ਕਿ ਅਗਲੇ ਛੇ ਮਹੀਨੇ ਕੋਰੋਨਾ ਲਈ ਕਾਫੀ ਮਹੱਤਵਪੂਰਨ ਹਨ।


ਇਨ੍ਹਾਂ ਛੇ ਮਹੀਨਿਆਂ 'ਚ ਕੋਰੋਨਾ ਖ਼ਤਮ ਹੋਣ ਵੱਲ ਵਧ ਜਾਵੇਗਾ। ਤੀਜੀ ਲਹਿਰ ਦੇ ਖਦਸ਼ੇ ਨੂੰ ਲੈਕੇ ਮਾਹਿਰਾਂ ਨੇ ਕਿਹਾ ਕਿ ਕੋਰੋਨਾ ਦਾ ਨਵਾਂ ਵੇਰੀਏਂਟ ਇਕੱਲਾ ਪੈ ਰਿਹਾ ਹੈ ਤੇ ਇਹ ਵੇਰੀਏਂਟ ਇਕੱਲੇ ਤੀਜੀ ਲਹਿਰ ਨਹੀਂ ਲਿਆ ਸਕਦਾ।


ਜ਼ਿਆਦਾਤਰ ਭਵਿੱਖਬਾਣੀਆਂ ਨੂੰ ਗਲਤ ਸਾਬਿਤ ਕਰ ਦਿੰਦੀ ਮਹਾਂਮਾਰੀ


ਕੋਰੋਨਾ ਬਾਰੇ ਨੈਸ਼ਨਲ ਸੈਂਟਰ ਫਾਰ ਡਿਸੀਜ਼ ਦੇ ਡਾਇਰੈਕਟਰ ਡਾਕਟਰ ਸੁਜੀਤ ਸਿੰਘ ਨੇ ਦੱਸਿਆ ਕਿ ਮਹਾਂਮਾਰੀ ਜ਼ਿਆਦਾਤਰ ਭਵਿੱਖਬਾਣੀਆ ਨੂੰ ਗਲਤ ਸਾਬਿਤ ਕਰ ਦਿੰਦੀ ਹੈ ਪਰ ਅਗਲੇ ਛੇ ਮਹੀਨਿਆਂ 'ਚ ਕੋਰੋਨਾ ਵਾਇਰਸ ਅੰਤਿਮ ਸਥਿਤੀ ਵੱਲ ਵਧ ਜਾਵੇਗਾ।


ਡਾਕਟਰ ਸੁਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਅੰਤ ਦਾ ਮਤਲਬ ਇਹ ਨਾ ਕੱਢਿਆ ਜਾਵੇ ਕਿ ਇਹ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਵੇਗਾ ਪਰ ਹਾਂ ਇਸ ਮਹਾਂਮਾਰੀ ਨੂੰ ਸੌਖਿਆ ਸੰਭਾਲਿਆ ਜਾ ਸਕਦਾ ਹੈ। ਇਸ ਵਾਇਰਸ ਨੂੰ ਬਿਹਤਰ ਸੁਵਿਧਾ ਤੇ ਇੰਫ੍ਰਾਸਟ੍ਰਕਚਰ ਦੀ ਮਦਦ ਨਾਲ ਕੰਟਰੋਲ 'ਚ ਕੀਤਾ ਜਾ ਸਕਦਾ ਹੈ।


ਵੈਕਸੀਨੇਸ਼ਨ ਕਾਰਗਰ ਹਥਿਆਰ


ਡਾਕਟਰ ਸੁਜੀਤ ਸਿੰਘ ਨੇ ਦੱਸਿਆ ਕਿ ਕੇਰਲ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਮੀ ਆ ਰਹੀ ਹੈ। ਹੁਣ ਉੱਥੇ ਵੀ ਹਾਲਾਤ ਬਿਹਤਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਖਿਲਾਫ ਵੈਕਸੀਨੇਸ਼ਨ ਕਾਫੀ ਕਾਰਗਰ ਹਥਿਆਰ ਹੈ।


ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਦੇ ਡਾਕਟਰਾਂ ਨੇ ਦੱਸਿਆ ਕਿ ਕੋਰੋਨਾ ਐਂਡੇਮਿਕ ਬਣਨ ਲੱਗੀ ਹੈ। ਐਂਡੇਮਿਕ ਦਾ ਮਤਲਬ ਹੈ ਕਿ ਇਕ ਅਜਿਹੀ ਬਿਮਾਰੀ ਹੈ ਜੋ ਆਸਪਾਸ ਮੌਜੂਦ ਰਹਿੰਦੀ ਹੈ ਹਮੇਸ਼ਾ ਲਈ ਕਤਮ ਨਹੀਂ ਹੁੰਦੀ।