Vitamin And Nutrition For Men Health: ਮਰਦਾਂ ਨੂੰ ਔਰਤਾਂ ਦੇ ਮੁਕਾਬਲੇ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਘੱਟ ਖਤਰਾ ਹੁੰਦਾ ਹੈ, ਪਰ ਮਰਦਾਂ ਦੇ ਸਰੀਰ ਨੂੰ ਬਹੁਤ ਸਾਰੇ ਅਜਿਹੇ ਵਿਟਾਮਿਨ ਤੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜੋ ਉਨ੍ਹਾਂ ਨੂੰ ਲੰਮੇ ਸਮੇਂ ਤਕ ਸਿਹਤਮੰਦ ਤੇ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਔਰਤਾਂ ਦੇ ਮੁਕਾਬਲੇ ਮਰਦ ਵਧੇਰੇ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਜੇ ਸਰੀਰ 'ਚ ਪ੍ਰੋਟੀਨ, ਵਿਟਾਮਿਨ ਤੇ ਖਣਿਜਾਂ ਦੀ ਕਮੀ ਹੈ ਤਾਂ ਤੁਸੀਂ ਘਰ ਜਾਂ ਦਫ਼ਤਰ 'ਚ ਬਹੁਤ ਸਾਰੇ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਸਕੋਗੇ।




ਬਹੁਤ ਸਾਰੇ ਮਾਮਲਿਆਂ 'ਚ ਮਰਦਾਂ ਨੂੰ ਔਰਤਾਂ ਨਾਲੋਂ ਵੱਧ ਤਣਾਅ ਤੇ ਪ੍ਰੇਸ਼ਾਨੀ ਰਹਿੰਦੀ ਹੈ। ਇਸ ਲਈ ਤੁਹਾਨੂੰ ਸਮੇਂ-ਸਮੇਂ 'ਤੇ ਆਪਣੀ ਸਿਹਤ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਲੰਮੇ ਸਮੇਂ ਤਕ ਸਿਹਤਮੰਦ ਰਹਿਣ ਲਈ ਮਰਦਾਂ ਨੂੰ ਆਪਣੀ ਖੁਰਾਕ ਤੇ ਜ਼ਿੰਦਗੀ ਦੋਵਾਂ ਲਈ ਯੋਜਨਾ ਬਣਾਉਣੀ ਚਾਹੀਦੀ ਹੈ। ਜੇ ਤੁਸੀਂ ਤੰਦਰੁਸਤ ਤੇ ਸਿਹਤਮੰਦ ਹੋ ਤਾਂ ਤੁਹਾਡਾ ਪੂਰਾ ਪਰਿਵਾਰ ਠੀਕ ਰਹੇਗਾ। ਕੀ ਤੁਸੀਂ ਜਾਣਦੇ ਹੋ ਮਰਦ ਦੇ ਸਰੀਰ ਨੂੰ ਕਿਹੜੇ-ਕਿਹੜੇ ਵਿਟਾਮਿਨ ਤੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੈ? 




ਮਰਦਾਂ ਦੀ ਸਿਹਤ ਲਈ ਜ਼ਰੂਰੀ ਵਿਟਾਮਿਨ


1. ਮਲਟੀ ਵਿਟਾਮਿਨ (Multi Vitamin)- ਸਿਹਤਮੰਦ ਰਹਿਣ ਲਈ ਵਿਟਾਮਿਨ ਤੇ ਖਣਿਜ ਬਹੁਤ ਮਹੱਤਵਪੂਰਨ ਹੁੰਦੇ ਹਨ। ਕਈ ਵਾਰ ਸਾਡੇ ਸਰੀਰ ਨੂੰ ਭੋਜਨ ਤੋਂ ਸਾਰੇ ਲੋੜੀਂਦੇ ਪੌਸ਼ਟਿਕ ਤੱਤ ਨਹੀਂ ਮਿਲਦੇ। ਉੱਥੇ ਹੀ ਕੁਝ ਪੌਸ਼ਟਿਕ ਤੱਤ ਪਕਾਉਣ ਸਮੇਂ ਨਸ਼ਟ ਹੋ ਜਾਂਦੇ ਹਨ। ਅਜਿਹੀ ਸਥਿਤੀ 'ਚ ਸਰੀਰ ਵਿੱਚ ਵਿਟਾਮਿਨ ਦੀ ਕਮੀ ਹੋ ਜਾਂਦੀ ਹੈ। ਤੁਸੀਂ ਸਮੇਂ-ਸਮੇਂ 'ਤੇ ਮਲਟੀ-ਵਿਟਾਮਿਨ ਲੈ ਕੇ ਸਰੀਰ 'ਚ ਵਿਟਾਮਿਨ ਤੇ ਖਣਿਜਾਂ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।


2. ਫੋਲਿਕ ਐਸਿਡ (Folic Acid)- ਔਰਤਾਂ ਦੀ ਤਰ੍ਹਾਂ ਮਰਦਾਂ ਦੇ ਸਰੀਰ ਨੂੰ ਵੀ ਫੋਲਿਕ ਐਸਿਡ ਦੀ ਲੋੜ ਹੁੰਦੀ ਹੈ। ਫੋਲਿਕ ਐਸਿਡ ਦਿਲ ਤੇ ਦਿਮਾਗ ਨੂੰ ਸਹੀ ਤਰੀਕੇ ਨਾਲ ਕੰਮ ਕਰਨ 'ਚ ਸਹਾਇਤਾ ਕਰਦਾ ਹੈ। ਫੋਲਿਕ ਐਸਿਡ ਹੋਮੋਸਿਸਟੀਨ (Homocysteine) ਮਿਸ਼ਰਣ ਨੂੰ ਗਲਾ ਕੇ ਖੂਨ ਨੂੰ ਪਤਲਾ ਕਰਨ ਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਉਮਰ ਵਧਣ ਕਾਰਨ ਭੁੱਲਣ ਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦੇ ਜ਼ੋਖ਼ਮ ਨੂੰ ਘਟਾਉਂਦਾ ਹੈ।




3. ਸੇਲੇਨੀਅਮ (Selenium)- ਸੇਲੇਨੀਅਮ ਮਰਦਾਂ ਦੇ ਸਰੀਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਜੇ ਸਰੀਰ 'ਚ ਸੇਲੇਨੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ ਤਾਂ ਇਸ ਨਾਲ (Free Radicals) ਦੇ ਪੱਧਰ 'ਚ ਕਮੀ ਆਉਂਦੀ ਹੈ। ਸੇਲੇਨੀਅਮ ਪ੍ਰੋਸਟੇਟ ਕੈਂਸਰ ਦੇ ਜ਼ੋਖ਼ਮ ਨੂੰ ਵੀ ਘਟਾਉਂਦਾ ਹੈ ਤੇ ਫੇਫੜਿਆਂ ਦੇ ਕੈਂਸਰ ਨਾਲ ਲੜਨ 'ਚ ਵੀ ਮਦਦ ਕਰਦਾ ਹੈ। ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਸੇਲੇਨੀਅਮ ਦੀ ਰੋਜ਼ਾਨਾ ਖੁਰਾਕ ਲੈਣੀ ਚਾਹੀਦੀ ਹੈ। ਸਰੀਰ 'ਚ ਫ੍ਰੀ ਰੈਡੀਕਲਸ (Free Radicals) ਦੇ ਕਾਰਨ ਝੁਰੜੀਆਂ ਦੀ ਸਮੱਸਿਆ ਵੀ ਜਲਦੀ ਹੋਣ ਲੱਗਦੀ ਹੈ।


4. ਅਸ਼ਵਗੰਧਾ (Ashwagandha)- ਅਸ਼ਵਗੰਧਾ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਆਯੁਰਵੇਦ 'ਚ ਬਹੁਤ ਸਾਰੀਆਂ ਲਾਗਾਂ ਅਤੇ ਬਿਮਾਰੀਆਂ (Infections and illnesses) ਦੇ ਇਲਾਜ 'ਚ ਕੀਤੀ ਜਾਂਦੀ ਰਹੀ ਹੈ। ਅਸ਼ਵਗੰਧਾ ਮਰਦਾਂ ਦੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਅਸ਼ਵਗੰਧਾ ਦਾ ਸੇਵਨ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਤੇ ਯਾਦਦਾਸ਼ਤ ਵਧਾਉਂਦਾ ਹੈ। ਅਸ਼ਵਗੰਧਾ ਖਾਣ ਨਾਲ ਤਣਾਅ ਵੀ ਘੱਟ ਹੁੰਦਾ ਹੈ। ਇਹ ਸਰੀਰ ਤੋਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਦਾ ਕੰਮ ਵੀ ਕਰਦਾ ਹੈ।




5. ਸ਼ਿਲਾਜੀਤ (Shilajit)- ਸ਼ਿਲਾਜੀਤ ਮਰਦਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਸ਼ਿਲਾਜੀਤ ਨੂੰ ਮਾਸਟਰ ਜੜੀ-ਬੂਟੀ ਕਿਹਾ ਜਾਂਦਾ ਹੈ। ਇਸ 'ਚ ਲੋਹਾ, ਚਾਂਦੀ, ਸੋਨਾ ਤੇ ਬਹੁਤ ਸਾਰੇ ਖਣਿਜਾਂ ਵਰਗੀਆਂ ਧਾਤਾਂ ਦਾ ਮਿਸ਼ਰਣ ਪਾਇਆ ਜਾਂਦਾ ਹੈ। ਸ਼ਿਲਾਜੀਤ ਤੋਂ ਸਰੀਰ ਨੂੰ ਬਹੁਤ ਸਾਰੇ ਸਿਹਤ ਲਾਭ ਪ੍ਰਾਪਤ ਹੁੰਦੇ ਹਨ। ਸ਼ਿਲਾਜੀਤ ਮਰਦਾਂ ਦੀ ਜਿਨਸੀ ਸਿਹਤ, ਦਿਮਾਗ ਦੇ ਕਾਰਜ, ਜਿਗਰ ਦੇ ਕੈਂਸਰ ਅਤੇ ਦਿਲ ਨੂੰ ਸਿਹਤਮੰਦ ਰੱਖਣ 'ਚ ਵੀ ਸਹਾਇਤਾ ਕਰਦੀ ਹੈ। ਇਸ ਨਾਲ ਥਕਾਵਟ, ਕਮਜ਼ੋਰੀ ਤੇ ਮੋਟਾਪੇ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।


Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਗਏ ਤਰੀਕਿਆਂ, ਇਲਾਜ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਅ ਵਜੋਂ ਲਓ। ਕਿਸੇ ਵੀ ਅਜਿਹੇ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਡਾਕਟਰ ਨਾਲ ਸਲਾਹ ਕਰੋ।