Rakhi Sawant Fake Wedding: ਡਾਂਸਰ ਤੇ ਅਦਾਕਾਰਾ ਰਾਖੀ ਸਾਵੰਤ ਅਕਸਰ ਆਪਣੀ ਅਜੀਬ ਹਰਕਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਬਿੱਗ ਬੌਸ ਦੇ ਘਰ 'ਚ ਫੈਨਸ ਦਾ ਮਨੋਰੰਜਨ ਕਰ ਰਹੀ ਰਾਖੀ ਪਿਛਲੇ ਦਿਨਾਂ 'ਚ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਹਰ ਕੋਈ ਰਾਖੀ ਦੇ ਪਤੀ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਿਹਾ ਸੀ, ਜੋ ਕਦੇ ਨਹੀਂ ਦਿਖਾਈ ਦਿੱਤੀਆਂ। ਇੱਥੋਂ ਤਕ ਕਿ ਵਿਆਹ ਦੀਆਂ ਤਸਵੀਰਾਂ 'ਚ ਸਿਰਫ ਰਾਖੀ ਹੀ ਦੁਲਹਨ ਬਣੀ ਦਿੱਖ ਰਹੀ ਹੈ। ਇਸ ਦੇ ਨਾਲ ਹੀ ਇਹ ਖੁਲਾਸਾ ਹੋਇਆ ਹੈ ਕਿ ਰਾਖੀ ਨੇ ਅਸਲ ਜ਼ਿੰਦਗੀ 'ਚ ਵਿਆਹ ਨਹੀਂ ਕੀਤਾ ਸੀ।


ਪਬਲੀਸਿਟ ਸਟੰਟ ਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਅਸਾਧਾਰਨ ਹਰਕਤਾਂ ਕਰਨ ਵਾਲੀ ਰਾਖੀ ਸਾਵੰਤ ਨੇ ਵਿਆਹ ਦੀਆਂ ਅਫਵਾਹਾਂ ਨੂੰ ਸਿਰਫ ਸੁਰਖੀਆਂ ਵਿੱਚ ਆਉਣ ਤੇ ਸਭ ਦਾ ਮਨੋਰੰਜਨ ਕਰਨ ਲਈ ਫੈਲਾਈਆਂ। ਸਪਾਟਬੌਏ ਦੀ ਰਿਪੋਰਟ ਅਨੁਸਾਰ ਅਦਾਕਾਰਾ ਰਾਖੀ ਸਾਵੰਤ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਝੂਠ ਬੋਲ ਚੁੱਕੀ ਹੈ ਤੇ ਇਸ ਵਾਰ ਵੀ ਉਸ ਨੇ ਲੋਕਾਂ ਨੂੰ ਝੂਠ ਬੋਲਿਆ ਹੈ। ਉਹ ਵਿਆਹੀ ਨਹੀਂ ਹੈ ਤੇ ਉਹ ਲੋਕਾਂ ਨੂੰ ਨਿਰੰਤਰ ਝੂਠ ਬੋਲ ਰਹੀ ਹੈ।




ਦੱਸ ਦੇਈਏ ਕਿ ਰਾਖੀ ਸਾਵੰਤ ਨੇ ਦਾਅਵਾ ਕੀਤਾ ਸੀ ਕਿ ਉਸ ਨੇ 28 ਜੁਲਾਈ ਨੂੰ ਮੈਰੀਅਟ ਹੋਟਲ ਵਿੱਚ ਰਿਤੇਸ਼ ਨਾਮ ਦੇ ਇੱਕ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ, ਪਰ ਜਦੋਂ ਹੋਟਲ ਦੇ ਰਿਕਾਰਡਾਂ ਦੀ ਪੜਤਾਲ ਕੀਤੀ ਗਈ ਤਾਂ ਰਿਤੇਸ਼ ਤੇ ਰਾਖੀ ਦਾ ਇਸ ਤਰੀਕ 'ਤੇ ਵਿਆਹ ਨਹੀਂ ਹੋਇਆ। ਇਹ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਉਸ 'ਚ ਰਾਖੀ ਸਾਵੰਤ ਦਾ ਪਰਿਵਾਰ ਵੀ ਇਸ ਝੂਠ ਵਿੱਚ ਸ਼ਾਮਲ ਹੈ।


ਅਦਾਕਾਰਾ ਦਾ ਭਰਾ ਮੀਡੀਆ ਨੂੰ ਲਗਾਤਾਰ ਦੱਸ ਰਿਹਾ ਹੈ ਕਿ ਉਹ ਇਸ ਵਿਆਹ ਵਿੱਚ ਸ਼ਾਮਲ ਹੋਇਆ ਸੀ। ਇੰਨਾ ਹੀ ਨਹੀਂ ਹਾਲ ਹੀ ਵਿੱਚ ਬਿੱਗ ਬੌਸ ਵਿੱਚ ਰਾਖੀ ਦੀ ਬੀਮਾਰ ਮਾਂ ਨੇ ਵੀ ਇਹ ਕਿਹਾ ਕਿ ਰਿਤੇਸ਼ ਉਨ੍ਹਾਂ ਦਾ ਪੂਰਾ ਖਿਆਲ ਰੱਖ ਰਿਹਾ ਹੈ। ਰਾਖੀ ਬਿੱਗ ਬੌਸ ਦੇ ਘਰ ਵੀ ਰਿਤੇਸ਼ ਬਾਰੇ ਗੱਲ ਕਰਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਰਾਖੀ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਚੁਕੀ ਹੈ। ਅਜਿਹੇ 'ਚ ਰਾਖੀ ਦੇ ਵਿਆਹ ਦੀ ਖਬਰ ਸੁਣ ਕੇ ਫੈਨਸ ਹੈਰਾਨ ਰਹਿ ਗਏ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ