ਰਾਖੀ ਸਾਵੰਤ ਨੇ ਵੀ ਰੱਖਿਆ ਪਹਿਲਾ ਕਰਵਾਚੌਥ, ਪਤੀ ਨੂੰ ਕੀਤਾ ਇੰਝ ਖੁਸ਼
ਏਬੀਪੀ ਸਾਂਝਾ | 17 Oct 2019 03:32 PM (IST)
ਬਾਲੀਵੁੱਡ ਐਕਟਰ ਰਾਖੀ ਸਾਵੰਤ ਬੀਤੇ ਕਈ ਦਿਨਾਂ ਤੋਂ ਆਪਣੇ ਵਿਆਹ ਤੇ ਵਿਆਹੁਤਾ ਜ਼ਿੰਦਗੀ ਕਰਕੇ ਸੁਰਖੀਆਂ ‘ਚ ਹੈ। ਅੱਜ ਕਰਵਾਚੌਥ ਹੈ ਤੇ ਰਾਖੀ ਨੇ ਵੀ ਆਪਣੇ ਪਤੀ ਲਈ ਕਰਵਾਚੌਥ ਦਾ ਵਰਤ ਰੱਖਿਆ ਹੈ। ਇਸ ਦੀ ਜਾਣਕਾਰੀ ਉਸ ਨੇ ਖੁਦ ਆਪਣੇ ਇੰਸਟਾਗ੍ਰਾਮ ‘ਤੇ ਦਿੱਤੀ ਹੈ।
ਮੁੰਬਈ: ਬਾਲੀਵੁੱਡ ਐਕਟਰ ਰਾਖੀ ਸਾਵੰਤ ਬੀਤੇ ਕਈ ਦਿਨਾਂ ਤੋਂ ਆਪਣੇ ਵਿਆਹ ਤੇ ਵਿਆਹੁਤਾ ਜ਼ਿੰਦਗੀ ਕਰਕੇ ਸੁਰਖੀਆਂ ‘ਚ ਹੈ। ਅੱਜ ਕਰਵਾਚੌਥ ਹੈ ਤੇ ਰਾਖੀ ਨੇ ਵੀ ਆਪਣੇ ਪਤੀ ਲਈ ਕਰਵਾਚੌਥ ਦਾ ਵਰਤ ਰੱਖਿਆ ਹੈ। ਇਸ ਦੀ ਜਾਣਕਾਰੀ ਉਸ ਨੇ ਖੁਦ ਆਪਣੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਰਾਖੀ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਸ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਸਰਗੀ ਖਾਣਾ ਭੁੱਲ ਗਈ। ਰਾਖੀ ਨੇ ਵੀਡੀਓ ‘ਚ ਕਿਹਾ ਕਿ ਮੈਂ ਅੱਜ ਪਹਿਲੀ ਵਾਰ ਕਰਵਾਚੌਥ ਦਾ ਵਰਤ ਰੱਖਿਆ ਹੈ। ਮੈਂ ਸੁਣਿਆ ਹੈ ਜਿਸ ‘ਚ ਕੁਝ ਖਾ-ਪੀ ਵੀ ਨਹੀਂ ਸਕਦੇ। ਅਜਿਹੇ ‘ਚ ਮੈਨੂੰ ਨਹੀਂ ਪਤਾ ਕਿਵੇਂ ਹੋਵੇਗਾ। ਮੈਂ ਜ਼ਿੰਦਗੀ ‘ਚ ਕਦੇ ਭੁੱਖੀ ਨਹੀਂ ਰਹੀ।” ਇਸ ਤੋਂ ਬਾਅਦ ਰਾਖੀ ਨੇ ਇੱਕ ਹੋਰ ਵੀਡੀਓ ਸ਼ੇਅਰ ਕਰ ਦੱਸਿਆ ਕਿ ਉਸ ਦੇ ਪਤੀ ਨੇ ਵੀ ਉਸ ਲਈ ਵਰਤ ਰੱਖਿਆ ਹੈ। ਜਦਕਿ ਤੀਜੇ ਵੀਡੀਓ ‘ਚ ਰਾਖੀ ਸਾਵੰਤ ਗਾਜਰ ਦਾ ਹਲਵਾ ਬਣਾਉਂਦੀ ਨਜ਼ਰ ਆ ਰਹੀ ਹੈ। ਪਹਿਲਾਂ ਰਾਖੀ ਨੇ ਇੱਕ ਕਮਰੇ ‘ਚ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਸਾਹਮਣੇ ਵਿਆਹ ਕਰਨ ਦੀ ਜਾਣਕਾਰੀ ਸ਼ੇਅਰ ਕਰ ਸਭ ਨੂੰ ਹੈਰਾਨ ਕੀਤਾ। ਹਾਲ ਹੀ ‘ਚ ਕੁਝ ਦਿਨ ਪਹਿਲਾਂ ਉਸ ਨੇ ਫੇਰ ਵੀਡੀਓ ਸ਼ੇਅਰ ਕੀਤੀ ਜਿਸ ‘ਚ ਉਸ ਨੇ ਦੱਸਿਆ ਕਿ ਉਸ ਦੀ ਵਿਆਹੁਤਾ ਜ਼ਿੰਦਗੀ ‘ਚ ਕੁਝ ਪ੍ਰੋਬਲਮ ਹੈ। ਆਏ ਦਿਨ ਕੋਈ ਨਾ ਕੋਈ ਵੀਡੀਓ ਸ਼ੇਅਰ ਕਰ ਰਾਖੀ ਨੂੰ ਸੁਰਖੀਆਂ ‘ਚ ਰਹਿਣਾ ਬਾਖੂਬੀ ਆਉਂਦਾ ਹੈ।