Rakhi Sawant Salman Khan: ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਆਪਣੇ ਬੇਬਾਕ ਬਿਆਨਾਂ ਅਤੇ ਸੈਂਸ ਆਫ ਹਿਊਮਰ ਲਈ ਜਾਣੀ ਜਾਂਦੀ ਹੈ। ਉਹ ਅਕਸਰ ਪਾਪਰਾਜ਼ੀ ਨਾਲ ਗੱਲਾਂ ਕਰਦੀ ਦਿਖਾਈ ਦਿੰਦੀ ਹੈ ਅਤੇ ਆਪਣੀਆਂ ਹਰਕਤਾਂ ਕਰਕੇ ਸਾਰਿਆਂ ਨੂੰ ਹੱਸਾਉਂਦੀ ਰਹਿੰਦੀ ਹੈ। ਉਹ ਤੁਰੰਤ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਮਾਹਰ ਹੈ। ਰਾਖੀ ਸਾਵੰਤ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ, ਜਿੱਥੇ ਉਹ ਨੰਗੇ ਪੈਰੀਂ ਨਜ਼ਰ ਆਈ। ਉਸ ਨੇ ਸਲਮਾਨ ਖਾਨ ਦੇ ਵਿਆਹ ਲਈ ਮੰਨਤ ਮੰਨੀ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 


ਇਹ ਵੀ ਪੜ੍ਹੋ: ਧਰਮਿੰਦਰ ਲਈ ਹੇਮਾ ਮਾਲਿਨੀ ਨੇ ਕਦੇ ਨਹੀਂ ਬਣਾਇਆ ਖਾਣਾ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ, ਬਾਅਦ 'ਚ ਸਿੱਖੀ ਸੀ ਕੁਕਿੰਗ


ਵੀਡੀਓ 'ਚ ਰਾਖੀ ਬਲੇਜ਼ਰ ਨਾਲ ਸਿਰ ਢਕੇ ਹੋਏ ਨਜ਼ਰ ਆ ਰਹੀ ਹੈ। ਰਾਖੀ ਨੇ ਆਪਣਾ ਸਿਰ ਗੁਲਾਬੀ ਬਲੇਜ਼ਰ ਨਾਲ ਢੱਕਿਆ ਹੋਇਆ ਹੈ ਅਤੇ ਉਹ ਨੰਗੇ ਪੈਰੀਂ ਤੁਰਦੀ ਨਜ਼ਰ ਆ ਰਹੀ ਹੈ। ਰਾਖੀ ਆਖਦੀ ਹੈ- ਮੈਂ ਮੰਨਤ ਮੰਨੀ ਹੈ। ਮੈਂ ਸ਼੍ਰੀਲੰਕਾ, ਦੁਬਈ ਤੋਂ ਬਿਨਾਂ ਚੱਪਲ ਦੇ ਆਈ ਹਾਂ, ਤਾਂ ਕਿ ਉਨ੍ਹਾਂ ਦਾ ਵਿਆਹ ਹੋ ਜਾਵੇ। ਮੈਂ ਉਦੋਂ ਤੱਕ ਚੱਪਲਾਂ ਨਹੀਂ ਪਹਿਨਾਂਗੀ, ਜਦੋਂ ਤੱਕ ਸਲਮਾਨ ਖਾਨ ਦਾ ਵਿਆਹ ਨਹੀਂ ਹੋ ਜਾਂਦਾ।।









ਯੂਜ਼ਰਸ ਨੇ ਕੀਤੇ ਮਜ਼ੇਦਾਰ ਕਮੈਂਟ
ਯੂਜ਼ਰਸ ਰਾਖੀ ਦੇ ਵੀਡੀਓ 'ਤੇ ਕਾਫੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- "ਫਿਰ ਉਹ ਮਰਦੇ ਦਮ ਤੱਕ ਚੱਪਲ ਨਹੀਂ ਪਹਿਨੇਗੀ।" ਜਦਕਿ ਇੱਕ ਨੇ ਲਿਖਿਆ- "ਰਾਖੀ ਪਾਗਲ ਹੋ ਗਈ ਹੈ। ਕੁਝ ਵੀ ਕਰਦੀ ਰਹਿੰਦੀ ਹੈ।" ਇਸ ਦੇ ਨਾਲ ਹੀ ਕਈ ਲੋਕ ਹੱਸਣ ਵਾਲੇ ਇਮੋਜੀ ਪੋਸਟ ਕਰ ਰਹੇ ਹਨ।


ਹਾਲ ਹੀ ਵਿੱਚ ਰਾਖੀ ਨੇ ਇੱਕ ਬ੍ਰੇਕਅੱਪ ਪਾਰਟੀ ਦਾ ਆਯੋਜਨ ਕੀਤਾ ਸੀ ਕਿਉਂਕਿ ਉਸਦਾ ਆਦਿਲ ਤੋਂ ਤਲਾਕ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਰਾਖੀ ਲਾਲ ਲਹਿੰਗਾ ਪਾ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਹ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀ ਨਜ਼ਰ ਆਈ। ਉਸ ਨੇ ਕਿਹਾ ਸੀ ਕਿ ਮੈਂ ਆਖਿਰਕਾਰ ਤਲਾਕ ਲੈ ਰਹੀ ਹਾਂ ਅਤੇ ਇਹ ਮੇਰੀ ਬ੍ਰੇਕਅੱਪ ਪਾਰਟੀ ਹੈ। ਲੋਕ ਦੁਖੀ ਹਨ ਪਰ ਮੈਂ ਖੁਸ਼ ਹਾਂ।


ਰਾਖੀ ਸਾਵੰਤ ਦਾ ਵਿਆਹ ਆਦਿਲ ਖਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੇ ਆਦਿਲ 'ਤੇ ਕਈ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਉਸ ਨੂੰ 7 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਰਾਖੀ ਨੇ ਆਦਿਲ 'ਤੇ ਵਿਆਹ ਤੋਂ ਬਾਹਰਲੇ ਸਬੰਧਾਂ (ਐਕਸਟ੍ਰਾ ਮੈਰਿਟਲ ਅਫੇਅਰ) ਦਾ ਵੀ ਦੋਸ਼ ਲਗਾਇਆ ਸੀ।


ਇਹ ਵੀ ਪੜ੍ਹੋ: ਸੰਨੀ ਦਿਓਲ ਤੇ ਅਕਸ਼ੇ ਕੁਮਾਰ ਦੀ 27 ਸਾਲਾਂ ਬਾਅਦ ਹੋਵੇਗੀ ਟੱਕਰ, ਕੀ ਅਕਸ਼ੇ ਨੂੰ ਸੰਨੀ ਨਾਲ ਪੰਗਾ ਲੈਣਾ ਪਵੇਗਾ ਭਾਰੀ?