Dharmendra Hema Malini: ਧਰਮਿੰਦਰ ਅਤੇ ਹੇਮਾ ਮਾਲਿਨੀ ਦਾ ਵਿਆਹ ਮਈ 1980 ਵਿੱਚ ਹੋਇਆ ਸੀ। ਦੋਵੇਂ ਕਰੀਬ 43 ਸਾਲਾਂ ਤੋਂ ਇਸ ਰਿਸ਼ਤੇ ਨੂੰ ਨਿਭਾ ਰਹੇ ਹਨ। ਧਰਮਿੰਦਰ ਪੰਜਾਬੀ ਹਨ ਅਤੇ ਹਰ ਕੋਈ ਜਾਣਦਾ ਹੈ ਕਿ ਪੰਜਾਬੀਆਂ ਨੂੰ ਖਾਣਾ ਕਿੰਨਾ ਪਸੰਦ ਹੈ। ਹਾਲਾਂਕਿ ਹੇਮਾ ਮਾਲਿਨੀ ਕਦੇ ਘਰ 'ਚ ਖਾਣਾ ਨਹੀਂ ਬਣਾਉਂਦੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਕਪਿਲ ਸ਼ਰਮਾ ਸ਼ੋਅ 'ਚ ਕੀਤਾ।
ਕਦੇ ਵੀ ਧਰਮ ਜੀ ਨੂੰ ਪ੍ਰਭਾਵਿਤ ਕਰਨ ਲਈ ਨਹੀਂ ਪਕਾਇਆ
ਸ਼ੋਅ ਦੌਰਾਨ ਹੇਮਾ ਮਾਲਿਨੀ ਨੇ ਦੱਸਿਆ ਸੀ, ''ਮੈਨੂੰ ਕਦੇ ਵੀ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਖਾਣਾ ਨਹੀਂ ਬਣਾਉਣਾ ਪਿਆ। ਮੈਂ ਧਰਮ ਜੀ ਨੂੰ ਖੁਸ਼ ਕਰਨ ਲਈ ਕਦੇ ਖਾਣਾ ਨਹੀਂ ਬਣਾਇਆ। ਅਸੀਂ ਦੋਵੇਂ ਕੰਮ ਵਿਚ ਬਹੁਤ ਰੁੱਝੇ ਹੋਏ ਸੀ। ਹੇਮਾ ਮਾਲਿਨੀ ਨੇ ਦੱਸਿਆ ਕਿ ਉਨ੍ਹਾਂ ਨੇ ਉਦੋਂ ਹੀ ਖਾਣਾ ਬਣਾਉਣਾ ਸ਼ੁਰੂ ਕੀਤਾ ਜਦੋਂ ਉਨ੍ਹਾਂ ਦੀਆਂ ਬੇਟੀਆਂ ਈਸ਼ਾ ਅਤੇ ਅਹਾਨਾ ਸਕੂਲ ਜਾਣ ਲੱਗੀਆਂ। ਜਦੋਂ ਮੇਰੇ ਬੱਚੇ ਪੈਦਾ ਹੋਏ, ਮੈਨੂੰ ਅਹਿਸਾਸ ਹੋਇਆ ਕਿ ਖਾਣਾ ਬਣਾਉਣਾ ਆਉਣਾ ਕਿੰਨਾ ਮਹੱਤਵਪੂਰਨ ਹੈ।
ਜਦੋਂ ਈਸ਼ਾ ਸਕੂਲ ਜਾਂਦੀ ਸੀ ਤਾਂ ਉਨ੍ਹਾਂ ਦੇ ਦੋਸਤ ਕਹਿੰਦੇ ਸੀ- "ਦੇਖੋ ਮੇਰੀ ਮੰਮੀ ਨੇ ਇਹ ਬਣਾਇਆ, ਉਹ ਬਣਾਇਆ। ਉਹ ਈਸ਼ਾ ਨੂੰ ਪੁੱਛਦੇ ਸੀ ਕਿ ਤੇਰੀ ਮੰਮੀ ਨੇ ਕੀ ਬਣਾਇਆ? ਇਸ 'ਤੇ ਦੋਵੇਂ ਭੈਣਾਂ (ਈਸ਼ਾ ਤੇ ਅਹਾਨਾ) ਗੁੱਸੇ 'ਚ ਘਰ ਆਉਂਦੀਆਂ ਸੀ ਅਤੇ ਕਹਿੰਦੀਆਂ ਸੀ ਕਿ ਤੁਸੀਂ ਕੁੱਝ ਨਹੀਂ ਬਣਾਉਂਦੇ। ਮੈਨੂੰ ਬੁਰਾ ਲੱਗਿਆ ਅਤੇ ਮੈਂ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਮੈਨੂੰ ਖਾਣਾ ਬਣਾਉਣਾ ਨਹੀਂ ਸਿਖਾਇਆ। ਇਸ ਕਰਕੇ ਅੱਜ ਮੈਨੂੰ ਇਹ ਸਭ ਸੁਣਨਾ ਪੈ ਰਿਹਾ ਹੈ।"
ਵਿਦੇਸ਼ਾਂ ਵਿੱਚ ਛੁੱਟੀਆਂ ਦੌਰਾਨ ਖਾਣਾ ਬਣਾਉਣਾ ਸ਼ੁਰੂ ਕੀਤਾ
ਹੇਮਾ ਮਾਲਿਨੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ 'ਚ ਪਰਿਵਾਰਕ ਛੁੱਟੀਆਂ ਦੌਰਾਨ ਖਾਣਾ ਬਣਾਉਣਾ ਸ਼ੁਰੂ ਕੀਤਾ ਸੀ। ਉਹ ਆਪਣੀ ਮਾਂ ਨੂੰ ਲੰਡਨ ਤੋਂ ਫੋਨ ਕਰਕੇ ਰਸਮ ਦੀ ਰੈਸਪੀ ਪੁੱਛਦੀ ਸੀ। ਸ਼ੋਅ 'ਚ ਉਨ੍ਹਾਂ ਨੇ ਕਿਹਾ, ''ਮੇਰਾ ਖਾਣਾ ਬਣਾਉਣ ਦੀ ਸ਼ੁਰੂਆਤ ਸਾਡੇ ਪਰਿਵਾਰ ਦੀ ਵਿਦੇਸ਼ 'ਚ ਛੁੱਟੀਆਂ ਤੋਂ ਹੋਈ ਸੀ। ਮੈਂ ਆਪਣੀ ਮਾਂ ਨੂੰ ਲੰਡਨ ਤੋਂ ਬੰਬਈ ਫੋਨ ਕਰਕੇ ਪੁੱਛਦੀ ਸੀ ਕਿ ਹੁਣ ਕੀ ਕਰਨਾ ਹੈ?
ਸ਼ੋਅ ਦੌਰਾਨ ਈਸ਼ਾ ਦਿਓਲ ਵੀ ਮੌਜੂਦ ਸੀ। ਉਸ ਨੇ ਦੱਸਿਆ- ਇਹ ਸਭ ਕੁਝ ਵਿਦੇਸ਼ਾਂ ਵਿੱਚ ਹੁੰਦਾ ਸੀ। ਜਿੱਥੇ ਭਾਰਤੀ ਭੋਜਨ ਖਾਣ ਦਾ ਆਪਣਾ ਹੀ ਮਜ਼ਾ ਹੈ। ਅੰਮਾ ਉੱਥੇ ਰਸਮ ਬਣਾਉਂਦੀ ਸੀ ਅਤੇ ਅਸੀਂ ਉੱਥੇ ਰੈਸਟੋਰੈਂਟ ਵਿੱਚ ਨਹੀਂ ਖਾਂਦੇ ਸੀ। ਅਸੀਂ ਲੰਦਨ ਵਿੱਚ ਘੁੰਮਦੇ ਫਿਰਦੇ ਸੀ ਅਤੇ ਅਪਾਰਟਮੈਂਟ ਵਿੱਚ ਆ ਕੇ ਮੰਮੀ ਦੀਆਂ ਰਸਮਾਂ ਟਰਾਈ ਕਰਦੇ ਸੀ।