Commercial LPG Cylinder Price Hike: ਦਿੱਲੀ 'ਚ LPG ਗੈਸ ਸਿਲੰਡਰ ਦੀ ਕੀਮਤ ਵਧ ਗਈ ਹੈ। ਤੇਲ ਕੰਪਨੀਆਂ ਨੇ ਇੱਕ ਸਿਲੰਡਰ ਦੀ ਕੀਮਤ ਵਿੱਚ 7 ਰੁਪਏ ਦਾ ਵਾਧਾ ਕੀਤਾ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਦੱਸ ਦਈਏ ਕਿ ਇਸ ਦੀ ਕੀਮਤ ਲੰਬੇ ਸਮੇਂ ਤੋਂ ਸਥਿਰ ਬਣੀ ਹੋਈ ਹੈ। ਹੁਣ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ (Commercial LPG Cylinder ) ਯਾਨੀ 19 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਪ੍ਰਚੂਨ ਕੀਮਤ 1,773 ਰੁਪਏ ਤੋਂ ਵਧ ਕੇ 1,780 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।
ਕਮਰਸ਼ੀਅਲ ਗੈਸ ਸਿਲੰਡਰ 'ਚ ਵਾਧਾ 1 ਜੁਲਾਈ ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਜੂਨ ਦੌਰਾਨ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ ਪਰ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਫਿਲਹਾਲ ਮੁੰਬਈ 'ਚ ਵਪਾਰਕ ਗੈਸ ਸਿਲੰਡਰ ਦੀ ਕੀਮਤ 1733.50 ਰੁਪਏ ਹੈ, ਜੋ ਜੂਨ 'ਚ 1725 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਹੋਰ ਪੜ੍ਹੋ : Amritsar News: ਸੁੱਕੇ ਪ੍ਰਸ਼ਾਦਿਆਂ ਦੇ ਘੁਟਾਲੇ ਸਬੰਧੀ ਸਖਤ ਐਕਸ਼ਨ ਲਵੇਗੀ ਸ਼੍ਰੋਮਣੀ ਕਮੇਟੀ, ਅੱਜ ਪੇਸ਼ ਹੋ ਸਕਦੀ ਜਾਂਚ ਰਿਪੋਰਟ
LPG ਗੈਸ ਦੀ ਕੀਮਤ (ਰੁ./19 ਕਿਲੋ ਸਿਲੰਡਰ)ਮਹੀਨਾ ਦਿੱਲੀ4 ਜੁਲਾਈ 2023 17801 ਜੂਨ 2023 17731 ਮਈ 2023 1856.51 ਅਪ੍ਰੈਲ 2023 20281 ਮਾਰਚ 2023 2119.5
1-ਫਰਵਰੀ-2023 17691 ਜਨਵਰੀ 2023 17691 ਨਵੰਬਰ 2022 17441 ਅਕਤੂਬਰ 2022 1859.51 ਸਤੰਬਰ 2022 1885
1 ਅਗਸਤ 1976.56 ਜੁਲਾਈ 2022 2012.51 ਜੁਲਾਈ 2022 2021
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।