ਆਨਲਾਈਨ ਸੋਨਾ ਵੇਚਣ ਵਾਲੀ ਕੰਪਨੀ SENCO Gold ਨੇ ਜਨਤਾ ਤੋਂ ਇਨਵੈਸਟ ਕਰਨ ਦਾ ਫੈਸਲਾ ਲਿਆ ਹੈ। ਇਸਦੇ ਲਈ, ਕੰਪਨੀ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼  (Initial Public Offer) 4 ਜੁਲਾਈ ਨੂੰ ਖੁੱਲ੍ਹੇਗੀ ਅਤੇ ਇਸ ਕੰਪਨੀ ਵਿੱਚ Initial Public Offer ਨਿਵੇਸ਼ ਦੀ ਆਖਰੀ ਮਿਤੀ 6 ਜੁਲਾਈ, 2023 ਹੈ। ਕੋਈ ਵਿਅਕਤੀ ਘੱਟੋ-ਘੱਟ 15000 ਰੁਪਏ ਦਾ ਨਿਵੇਸ਼ ਕਰ ਸਕਦਾ ਹੈ।


SENCO Gold ਕੰਪਨੀ 'ਚ ਨਿਵੇਸ਼ ਕਰਨੀ ਚਾਹੀਦੀ ਹੈ ਜਾਂ ਨਹੀਂ ?


SENCO Gold ਮੂਲ ਰੂਪ ਵਿੱਚ ਕੋਲਕਾਤਾ ਅਧਾਰਤ ਕੰਪਨੀ ਹੈ। ਕੰਪਨੀ ਦੇ ਦੇਸ਼ ਦੇ 13 ਰਾਜਾਂ ਵਿੱਚ 140 ਤੋਂ ਵੱਧ ਗਹਿਣਿਆਂ ਦੇ ਸ਼ੋਅਰੂਮ ਹਨ, ਜਿਨ੍ਹਾਂ ਵਿੱਚੋਂ 63 ਪ੍ਰਤੀਸ਼ਤ ਪੱਛਮੀ ਬੰਗਾਲ ਵਿੱਚ ਸਥਿਤ ਹਨ। ਯਾਨੀ ਇਹ ਪੱਛਮੀ ਬੰਗਾਲ ਦਾ ਚੋਟੀ ਦਾ ਬ੍ਰਾਂਡ ਹੈ ਅਤੇ ਹੁਣ ਇਹ ਪੂਰੇ ਭਾਰਤ ਦੇ ਸਰਾਫਾ ਬਾਜ਼ਾਰ 'ਚ ਧਮਾਕੇ ਨਾਲ ਐਂਟਰੀ ਕਰਨਾ ਚਾਹੁੰਦਾ ਹੈ। ਕੰਪਨੀ ਨੇ ਇਸ Initial Public Offer ਲਈ 301-317 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ਬੈਂਡ ਅਤੇ 47 ਸ਼ੇਅਰਾਂ ਦਾ ਲਾਟ ਸਾਈਜ਼ ਤੈਅ ਕੀਤਾ ਹੈ। ਇਸ ਦਾ ਮਤਲਬ ਹੈ ਕਿ ਇਕ ਵਿਅਕਤੀ ਨੂੰ ਘੱਟੋ-ਘੱਟ 47 ਸ਼ੇਅਰ ਖਰੀਦਣੇ ਪੈਣਗੇ, ਜਿਨ੍ਹਾਂ ਦੀ ਕੀਮਤ ਪ੍ਰਤੀ ਸ਼ੇਅਰ ਲਗਭਗ 317 ਰੁਪਏ ਹੈ। ਮਤਲਬ ਇੱਕ ਵਾਰ ਵਿੱਚ ਲਗਭਗ ₹15000 ਦਾ ਨਿਵੇਸ਼ ਹੁੰਦਾ ਹੈ।


ਕੰਪਨੀ ਨੇ ਕਿਹਾ ਕਿ ਉਹ ਬਾਜ਼ਾਰ ਤੋਂ ਕੁੱਲ 405 ਕਰੋੜ ਰੁਪਏ ਇਕੱਠਾ ਕਰਨਾ ਚਾਹੁੰਦੀ ਹੈ। ਇਸ ਵਿੱਚੋਂ 270 ਕਰੋੜ ਰੁਪਏ ਦੀ ਪੂੰਜੀ ਜਨਤਾ ਤੋਂ ਲੈਣਾ ਚਾਹੁੰਦੀ ਹੈ। ਜਨਤਾ ਦੇ 270 ਕਰੋੜ ਰੁਪਏ 'ਚੋਂ 196 ਕਰੋੜ ਰੁਪਏ ਕਾਰਜਕਾਰੀ ਪੂੰਜੀ ਵਜੋਂ ਵਰਤੇ ਜਾਣਗੇ। ਕੰਪਨੀ ਦਾ ਦਾਅਵਾ ਹੈ ਕਿ ਉਸ ਦੇ ਗਹਿਣੇ ਦੁਬਈ, ਮਲੇਸ਼ੀਆ ਅਤੇ ਸਿੰਗਾਪੁਰ ਨੂੰ ਵੀ ਵੇਚੀ ਜਾਂਦੀ ਹੈ। ਕੰਪਨੀ ਆਪਣੇ ਆਪ ਨੂੰ ਭਾਰਤ ਦਾ ਸਭ ਤੋਂ ਪ੍ਰਸਿੱਧ ਔਨਲਾਈਨ ਗਹਿਣਿਆਂ ਦਾ ਬ੍ਰਾਂਡ ਵੀ ਦੱਸਦੀ ਹੈ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial



- ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


- ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


- Android ਫੋਨ ਲਈ ਕਲਿਕ ਕਰੋ


- Iphone ਲਈ ਕਲਿਕ ਕਰੋ