Asia Cup 2023 Schedule: ਹੁਣ ਤੱਕ ਏਸ਼ੀਆ ਕੱਪ 2023 ਦਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਏਸ਼ੀਆ ਕੱਪ ਦੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਏਸ਼ੀਅਨ ਕ੍ਰਿਕਟ ਕੌਂਸਲ ਪਾਕਿਸਤਾਨ ਕ੍ਰਿਕਟ ਬੋਰਡ ਅਤੇ ਸ਼੍ਰੀਲੰਕਾ ਕ੍ਰਿਕਟ ਬੋਰਡ ਨਾਲ ਗੱਲਬਾਤ ਕਰ ਰਹੀ ਹੈ।


ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਸਥਾਨ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਏਸ਼ੀਆ ਕੱਪ ਦਾ ਸ਼ਡਿਊਲ ਇਸ ਹਫਤੇ ਜਾਰੀ ਹੋ ਸਕਦਾ ਹੈ। ਫਿਲਹਾਲ ਏਸ਼ੀਆ ਕੱਪ ਦਾ ਸ਼ਡਿਊਲ ਜਾਰੀ ਕਰਨ 'ਚ ਸਥਾਨ ਅੜਿੱਕਾ ਬਣਿਆ ਹੋਇਆ ਹੈ। ਦਰਅਸਲ, ਹੁਣ ਤੱਕ ਮੈਦਾਨ ਦੀ ਚੋਣ ਨਹੀਂ ਹੋਈ ਹੈ।


ਕਿੱਥੇ-ਕਿੱਥੇ ਖੇਡੇ ਜਾਣਗੇ ਮੁਕਾਬਲੇ?


ਪਾਕਿਸਤਾਨ ਦੇ ਲਾਹੌਰ ਅਤੇ ਸ੍ਰੀਲੰਕਾ ਦੇ ਦੰਬੂਲਾ ਵਿੱਚ ਖੇਡੇ ਜਾਣਗੇ ਪਰ ਕੋਲੰਬੋ ਨੂੰ ਦੂਜੀ ਪਸੰਦ ਵਜੋਂ ਰੱਖਿਆ ਗਿਆ ਹੈ। ਦਰਅਸਲ, ਇਹ ਫੈਸਲਾ ਇਸ ਸਮੇਂ ਮਾਨਸੂਨ ਕਾਰਨ ਲਿਆ ਗਿਆ ਹੈ। ਹਾਲਾਂਕਿ ਇਹ ਲਗਭਗ ਤੈਅ ਹੈ ਕਿ ਇਸ ਹਫਤੇ ਮੈਦਾਨ ਦੀ ਚੋਣ ਹੋ ਜਾਵੇਗੀ। ਸਥਾਨ ਦੀ ਚੋਣ ਤੋਂ ਬਾਅਦ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕੀਤਾ ਜਾਵੇਗਾ।


ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਮਾਨਸੂਨ ਸੀਜ਼ਨ 'ਚ ਕੋਲੰਬੋ ਸਹੀ ਜਗ੍ਹਾ ਨਹੀਂ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਕੋਲੰਬੋ 'ਚ ਖੇਡਿਆ ਜਾ ਸਕਦਾ ਸੀ ਪਰ ਮੀਂਹ ਦੇ ਖਲਨਾਇਕ ਬਣਨ ਦੇ ਆਸਾਰ ਹਨ। ਇਸ ਕਾਰਨ ਭਾਰਤ-ਪਾਕਿਸਤਾਨ ਮੈਚ ਦੰਬੂਲਾ 'ਚ ਹੋ ਸਕਦਾ ਹੈ।


ਇਹ ਵੀ ਪੜ੍ਹੋ: ਅਮੋਲ ਮੁਜ਼ੂਮਦਾਰ ਹੋਣਗੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ


ਕੀ ਹੋ ਸਕਦਾ ਹੈ ਏਸ਼ੀਆ ਕੱਪ 2023 ਦਾ ਸ਼ਡਿਊਲ?


ਹਾਲਾਂਕਿ, ਇਸ ਤੋਂ ਇਲਾਵਾ ਟੂਰਨਾਮੈਂਟ ਦੇ ਪਹਿਲਾਂ ਤੋਂ ਤੈਅ ਪ੍ਰੋਗਰਾਮ 'ਚ ਜ਼ਿਆਦਾ ਬਦਲਾਅ ਨਹੀਂ ਕੀਤਾ ਜਾਵੇਗਾ। ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ 'ਤੇ ਖੇਡਿਆ ਜਾਵੇਗਾ। ਏਸ਼ੀਆ ਕੱਪ 2023 ਦੇ ਪਹਿਲੇ 4 ਮੈਚ ਪਾਕਿਸਤਾਨ 'ਚ ਖੇਡੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਚਾਰੇ ਮੈਚ ਪਾਕਿਸਤਾਨ ਦੇ ਲਾਹੌਰ 'ਚ ਖੇਡੇ ਜਾਣਗੇ। ਸ਼੍ਰੀਲੰਕਾ ਅਗਲੇ ਮੈਚਾਂ ਦੀ ਮੇਜ਼ਬਾਨੀ ਕਰੇਗਾ।


ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਇਸ ਟੂਰਨਾਮੈਂਟ ਦਾ ਪਹਿਲਾ ਮੈਚ 31 ਅਗਸਤ ਨੂੰ ਖੇਡਿਆ ਜਾਵੇਗਾ। ਜਦਕਿ ਏਸ਼ੀਆ ਕੱਪ 2023 ਦਾ ਫਾਈਨਲ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ। ਸ਼੍ਰੀਲੰਕਾ ਇਸ ਫਾਈਨਲ ਮੈਚ ਦੀ ਮੇਜ਼ਬਾਨੀ ਕਰੇਗਾ। ਕਈ ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਸ਼੍ਰੀਲੰਕਾ ਖਿਲਾਫ ਮੈਚ ਨਾਲ ਕਰੇਗੀ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੈਚ 6 ਸਤੰਬਰ ਨੂੰ ਖੇਡਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: ਭੱਜੀ ਨੂੰ ਮਾਰਨ ਹੋਟਲ ਦੇ ਕਮਰੇ ਤੱਕ ਪਹੁੰਚ ਗਏ ਸੀ ਸ਼ੋਏਬ ਅਖਤਰ, ਛੋਟੀ ਜਿਹੀ ਗੱਲ ਦਾ ਇੰਜ ਬਣਿਆ ਸੀ ਵਿਵਾਦ