ਇਸ ਦਵਾਈ ਨਾਲ ਕੋਰੋਨਾਵਾਇਰਸ ਨੂੰ ਦੂਰ ਕਰਨ ਪਹੁੰਚੀ ਰਾਖੀ ਸਾਵੰਤ, ਸ਼ੇਅਰ ਕੀਤੀ ਵੀਡੀਓ
ਏਬੀਪੀ ਸਾਂਝਾ | 04 Feb 2020 03:23 PM (IST)
ਬਾਲੀਵੁੱਡ ਦੀ ਆਈਟਮ ਗਰਲ ਰਾਖੀ ਸਾਵੰਤ ਸੁਰਖੀਆਂ 'ਚ ਰਹਿਣ ਲਈ ਅਕਸਰ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੀ ਹੈ। ਤੇ ਹੁਣ ਇੱਕ ਵਾਰ ਫਿਰ ਰਾਖੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਅਜਿਹਾ ਹੀ ਸ਼ੇਅਰ ਕੀਤਾ ਹੈ, ਜਿਸ ਨਾਲ ਫਿਰ ਉਸ ਦੀਆਂ ਚਰਚਾਵਾਂ ਹੋਣ ਲੱਗ ਪਈਆਂ ਹਨ।

ਮੁੰਬਈ: ਬਾਲੀਵੁੱਡ ਦੀ ਆਈਟਮ ਗਰਲ ਰਾਖੀ ਸਾਵੰਤ ਸੁਰਖੀਆਂ 'ਚ ਰਹਿਣ ਲਈ ਅਕਸਰ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੀ ਹੈ। ਤੇ ਹੁਣ ਇੱਕ ਵਾਰ ਫਿਰ ਰਾਖੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਅਜਿਹਾ ਹੀ ਸ਼ੇਅਰ ਕੀਤਾ ਹੈ, ਜਿਸ ਨਾਲ ਫਿਰ ਉਸ ਦੀਆਂ ਚਰਚਾਵਾਂ ਹੋਣ ਲੱਗ ਪਈਆਂ ਹਨ। ਰਾਖੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੱਸ ਰਹੀ ਹੈ ਕਿ ਉਹ ਕੋਰੋਨਾਵਾਇਰਸ ਨਾਲ ਲੜਨ ਲਈ ਚੀਨ ਜਾ ਪਹੁੰਚੀ ਹੈ। ਰਾਖੀ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ ਉਹ ਕੋਰੋਨਾਵਾਇਰਸ ਨੂੰ ਖਤਮ ਕਰ ਕੇ ਹੀ ਸਾਹ ਲਵੇਗੀ। ਵੀਡੀਓ 'ਚ ਰਾਖੀ ਕਹਿ ਰਹੀ ਹੈ ਕਿ ਉਸ ਨੇ ਅਮਰੀਕਾ ਦੇ ਨਾਸਾ ਤੋਂ ਇਸ ਵਾਇਰਸ ਨੂੰ ਖਤਮ ਕਰਨ ਲਈ ਦਵਾਈ ਮੰਗਵਾਈ ਹੈ। ਹੁਣ ਚੀਨ ਜਾ ਕੇ ਇਸ ਨੂੰ ਖਤਮ ਕਰਕੇ ਹੀ ਸਾਹ ਲਵੇਗੀ। ਰਾਖੀ ਦਾ ਇਹ ਵੀਡੀਓ ਲੋਕਾਂ ਨੂੰ ਕਾਫੀ ਫਨੀ ਲੱਗ ਰਿਹਾ ਹੈ। ਦੱਸ ਦਈਏ ਕਿ ਸਾਲ 2019 'ਚ ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਕੁਝ ਸਮਾਂ ਪਹਿਲਾਂ ਉਸ ਨੇ ਸੀਏਏ 'ਤੇ ਬੋਲਦਿਆਂ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਕੋਲ ਭਾਰਤ ਦੀ ਨਾਗਰਿਕਤਾ ਸਾਬਤ ਕਰਨ ਲਈ ਕੋਈ ਸਬੂਤ ਨਹੀਂ, ਉਹ ਬੈਂਲ ਤੋਂ ਲੋਨ ਲੈ ਲੈਣ। ਬੈਂਕ ਆਪ ਹੀ ਸਾਬਤ ਕਰ ਦੇਵੇਗਾ ਕਿ ਤੁਸੀਂ ਭਾਰਤੀ ਹੋ।