Ram Charan Teja Net Worth: ਦੱਖਣੀ ਸੁਪਰਸਟਾਰ ਰਾਮ ਚਰਨ ਤੇਜਾ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਉਹ ਨਾ ਸਿਰਫ ਦੱਖਣ ਵਿੱਚ ਪ੍ਰਸਿੱਧ ਹੈ ਸਗੋਂ ਉਸ ਦੀ ਪ੍ਰਸਿੱਧੀ ਹੁਣ ਉੱਤਰੀ ਭਾਰਤ ਵਿੱਚ ਵੀ ਹੈ। ਉਹ ਪੈਨ ਇੰਡੀਆ ਸਟਾਰ ਬਣ ਗਏ ਹਨ। ਤੁਹਾਨੂੰ ਦੱਸ ਦਈਏ ਕਿ ਰਾਮਚਰਨ ਸਾਊਥ ਦੇ ਸੁਪਰਸਟਾਰ ਚਿਰੰਜੀਵੀ ਦੇ ਬੇਟੇ ਹਨ। ਰਾਮਚਰਨ ਲਗਜ਼ਰੀ ਜ਼ਿੰਦਗੀ ਜਿਊਣ ਲਈ ਜਾਣੇ ਜਾਂਦੇ ਹਨ।
ਰਾਮਚਰਨ ਦਾ ਬੇਸ ਹੈਦਰਾਬਾਦ ਹੈ ਤੇ ਉਹ ਪਾਸ਼ ਖੇਤਰ ਜੁਬਲੀ ਹਿਲਜ਼ ਵਿੱਚ ਰਹਿੰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੁਬਲੀ ਹਿਲਸ 'ਚ ਰਾਮਚਰਨ ਦੁਆਰਾ ਬਣਾਏ ਗਏ ਬੰਗਲੇ ਦੀ ਕੀਮਤ ਕਰੀਬ 38 ਕਰੋੜ ਰੁਪਏ ਹੈ। ਇਹ ਬੰਗਲਾ ਰਾਮਚਰਨ ਨੇ 2019 ਵਿੱਚ ਖਰੀਦਿਆ ਸੀ। ਰਾਮਚਰਨ ਦਾ ਪੂਰਾ ਪਰਿਵਾਰ ਇਸ ਬੰਗਲੇ ਵਿੱਚ ਇਕੱਠੇ ਰਹਿੰਦਾ ਹੈ। ਇਹ ਜਾਇਦਾਦ 25,000 ਵਰਗ ਫੁੱਟ ਵਿੱਚ ਫੈਲੀ ਹੋਈ ਹੈ। ਇਸ ਘਰ ਵਿੱਚ ਹਰ ਸਹੂਲਤ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਬੰਗਲੇ ਦੇ ਬੇਸਮੈਂਟ 'ਚ ਇਕ ਮੰਦਿਰ ਹੈ, ਜਿਸ ਨੂੰ ਪੁਰਾਣੇ ਆਰਕੀਟੈਕਚਰ ਦੇ ਮੁਤਾਬਕ ਬਣਾਇਆ ਗਿਆ ਹੈ। ਇਸ ਆਲੀਸ਼ਾਨ ਘਰ ਵਿੱਚ ਜਿੰਮ ਖੇਤਰ ਤੋਂ ਲੈ ਕੇ ਸਵੀਮਿੰਗ ਪੂਲ, ਥੀਏਟਰ ਵਰਗੀਆਂ ਸਹੂਲਤਾਂ ਵੀ ਉਪਲਬਧ ਹਨ। ਰਾਮ ਚਰਨ ਦੀ ਕੁੱਲ ਜਾਇਦਾਦ ਲਗਪਗ 1300 ਕਰੋੜ ਰੁਪਏ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਮ ਚਰਨ ਦੱਖਣ ਦੀਆਂ ਕਈ ਵੱਡੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ।
ਉਸ ਦੀ ਆਉਣ ਵਾਲੀ ਫਿਲਮ RRR ਹੈ ਜਿਸ ਵਿੱਚ ਉਹ ਜੂਨੀਅਰ ਐਨਟੀਆਰ, ਆਲੀਆ ਭੱਟ ਤੇ ਅਜੇ ਦੇਵਗਨ ਨਾਲ ਨਜ਼ਰ ਆਉਣਗੇ। ਇਹ ਫਿਲਮ 25 ਮਾਰਚ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕੋਰੋਨਾ ਕਾਰਨ ਇਸ ਦੀ ਰਿਲੀਜ਼ ਡੇਟ ਨੂੰ ਕਈ ਵਾਰ ਅੱਗੇ ਵਧਾਇਆ ਗਿਆ ਹੈ।