Ram Charan With Wife And Daughter: ਰਾਮ ਚਰਨ ਅਤੇ ਉਪਾਸਨਾ ਨੇ ਵਿਆਹ ਦੇ 11 ਸਾਲ ਬਾਅਦ 20 ਜੂਨ ਨੂੰ ਆਪਣੀ ਧੀ ਦਾ ਸਵਾਗਤ ਕੀਤਾ। ਅਦਾਕਾਰ ਦੀ ਪਤਨੀ ਨੂੰ 19 ਜੂਨ ਦੀ ਸ਼ਾਮ ਨੂੰ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਅੱਧੀ ਰਾਤ ਨੂੰ ਉਪਾਸਨਾ ਨੇ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ। ਹੁਣ ਚਾਰ ਦਿਨਾਂ ਬਾਅਦ ਨਵੀਂ ਮਾਂ ਅਤੇ ਉਸ ਦੀ ਛੋਟੀ ਬੇਟੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਰਾਮਚਰਨ ਦੀ ਬੇਟੀ ਅਤੇ ਪਤਨੀ ਨਾਲ ਪਹਿਲੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ।
ਹਸਪਤਾਲ ਦੇ ਬਾਹਰ ਪਤਨੀ ਤੇ ਬੇਟੀ ਨਾਲ ਨਜ਼ਰ ਆਏ ਸਾਊਥ ਸਟਾਰ
ਤਸਵੀਰਾਂ 'ਚ ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਹਸਪਤਾਲ ਤੋਂ ਬਾਹਰ ਆਉਂਦੇ ਹੋਏ ਦਿਖਾਈ ਦੇ ਰਹੇ ਹਨ। ਅਭਿਨੇਤਾ ਨੇ ਪਿਆਰ ਨਾਲ ਆਪਣੇ ਨੰਨ੍ਹੀ ਪਰੀ ਨੂੰ ਆਪਣੀਆਂ ਬਾਹਾਂ ਵਿੱਚ ਫੜਿਆਂ ਹੋਇਆ ਹੈ। ਨਵੇਂ ਜਨਮੇ ਬੱਚੇ ਦਾ ਚਿਹਰਾ ਢੱਕਿਆ ਹੋਇਆ ਦਿਖਾਈ ਦੇ ਰਿਹਾ ਹੈ। ਚਿਰੰਜੀਵੀ ਦੇ ਘਰ ਜਾਂਦੇ ਸਮੇਂ ਮਾਂ ਸੁਰੇਖਾ ਵੀ ਜੋੜੇ ਦੇ ਨਾਲ ਨਜ਼ਰ ਆਈ। ਦੂਜੇ ਪਾਸੇ ਜੋੜੇ ਦੇ ਚਿਹਰਿਆਂ 'ਤੇ ਬੇਟੀ ਪੈਦਾ ਹੋਣ ਦੀ ਖੁਸ਼ੀ ਸਾਫ ਝਲਕ ਰਹੀ ਸੀ।
ਇਸ ਦੌਰਾਨ ਰਾਮ ਚਰਨ ਨੇ ਮੀਡੀਆ ਨੂੰ ਆਪਣੀ ਬੇਟੀ ਅਤੇ ਪਤਨੀ ਉਪਾਸਨਾ ਦੀ ਸਿਹਤ ਦੀ ਅਪਡੇਟ ਵੀ ਦਿੱਤੀ।
ਵਿਸ਼ੇਸ਼ ਤਰੀਕੇ ਨਾਲ ਕੀਤਾ ਜਾਵੇਗਾ ਰਾਮ ਚਰਨ ਦੀ ਨਵਜੰਮੀ ਬੱਚੀ ਦਾ ਸਵਾਗਤ
ਦੱਸ ਦੇਈਏ ਕਿ ਰਾਮ ਚਰਨ ਦੀ ਨਵੀਂ ਜਨਮੀ ਬੱਚੀ ਦੇ ਸਵਾਗਤ ਦੀਆਂ ਤਿਆਰੀਆਂ ਸ਼ਨੀਵਾਰ ਤੋਂ ਹੀ ਸ਼ੁਰੂ ਹੋ ਗਈਆਂ ਸਨ। ਮਾਪਿਆਂ ਨੇ ਸਭ ਤੋਂ ਪਹਿਲਾਂ ਆਪਣੀ ਧੀ ਲਈ ਹੱਥ ਨਾਲ ਬਣਿਆ ਪੰਘੂੜਾ ਖਰੀਦਿਆ। ਜਿਸ ਨੂੰਮਨੁੱਖੀ ਤਸਕਰੀ ਤੋਂ ਬਚ ਕੇ ਆਏ ਲੋਕਾਂ ਨੇ ਬਣਾਇਆ ਹੈ। ਆਰ.ਆਰ.ਆਰ ਦੇ ਗਾਇਕ ਕਾਲ ਭੈਰਵ ਨੇ ਵੀ ਰਾਮ ਚਰਨ ਦੀ ਗੁੱਡੀ ਲਈ ਵਿਸ਼ੇਸ਼ ਅਤੇ ਅਰਥ ਭਰਪੂਰ ਧੁਨ ਬਣਾਈ ਹੈ।
ਇਸ ਤਰ੍ਹਾਂ ਚਿਰੰਜੀਵੀ ਨੇ ਦਾਦਾ ਬਣਨ 'ਤੇ ਖੁਸ਼ੀ ਕੀਤੀ ਜ਼ਾਹਰ
ਦੂਜੇ ਪਾਸੇ ਦਾਦਾ ਬਣ ਚੁੱਕੇ ਚਿਰੰਜੀਵੀ ਨੇ ਇਕ ਪੋਸਟ ਸ਼ੇਅਰ ਕਰਕੇ ਬੇਟੀ ਦੇ ਆਉਣ ਦੀ ਖੁਸ਼ੀ ਜ਼ਾਹਰ ਕੀਤੀ ਸੀ। ਆਪਣੀ ਪੋਸਟ ਵਿੱਚ, ਨੰਨ੍ਹੀ ਪਰੀ ਦਾ ਆਪਣੇ ਘਰ ਵਿੱਚ ਸਵਾਗਤ ਕਰਦੇ ਹੋਏ, ਉਸਨੇ ਲਿਖਿਆ, 'ਜੀ ਆਇਆਂ ਨੂੰ ਛੋਟੀ ਰਾਜਕੁਮਾਰੀ!! ਤੁਸੀਂ ਲੋਕਾਂ ਵਿੱਚ ਖੁਸ਼ੀਆਂ ਫੈਲਾਈਆਂ ਹਨ, ਕਰੋੜਾਂ ਦੇ ਮੇਗਾ ਪਰਿਵਾਰ ਨੂੰ ਤੁਹਾਡੇ ਆਉਣ ਦੀ ਵਧਾਈ ਹੋਵੇ। ਰਾਮ ਚਰਨ ਅਤੇ ਉਪਾਸਨਾ ਦੇ ਮਾਤਾ-ਪਿਤਾ ਅਤੇ ਸਾਨੂੰ ਦਾਦਾ-ਦਾਦੀ ਬਣਾਉਣ 'ਤੇ ਖੁਸ਼ੀ ਅਤੇ ਮਾਣ ਹੈ!!'
11 ਸਾਲ ਬਾਅਦ ਮਾਤਾ-ਪਿਤਾ ਬਣੇ ਹਨ ਰਾਮਚਰਨ-ਉਪਾਸਨਾ
ਪ੍ਰਸ਼ੰਸਕ ਰਾਮਚਰਨ ਅਤੇ ਉਪਾਸਨਾ ਦੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। 14 ਜੂਨ ਨੂੰ ਰਾਮ ਚਰਨ ਅਤੇ ਉਪਾਸਨਾ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਈ ਅਤੇ 5 ਦਿਨਾਂ ਬਾਅਦ ਰਾਮ ਚਰਨ ਅਤੇ ਉਪਾਸਨਾ ਦੇ ਘਰ ਖੁਸ਼ੀ ਨੇ ਦਸਤਕ ਦਿੱਤੀ। ਫਿਲਹਾਲ ਇਹ ਜੋੜਾ ਆਪਣੀ ਨੰਨ੍ਹੀ ਪਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।