ਮੁੰਬਈ: ਆਲਿਆ ਭੱਟ ਤੇ ਰਣਬੀਰ ਕਪੂਰ ਦੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ। ਫ਼ਿਲਮ ਦੀ ਰਿਲੀਜ਼ ਡੇਟ ਅਨਾਉਂਸ ਹੋ ਗਈ ਹੈ। ਜੀ ਹਾਂ ਕਰਨ ਜੌਹਰ ਨੇ ਟਵੀਟ ਕਰਦੇ ਹੋਏ ਕਿਹਾ, "ਫ਼ਿਲਮ 'ਬ੍ਰਹਮਾਸਤਰ’ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ।" ਇਸ ਫ਼ਿਲਮ ਦੀ ਰਿਲੀਜ਼ ਦਾ ਆਲਿਆ ਤੇ ਰਣਬੀਰ ਦੋਵਾਂ ਦੇ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

‘ਬ੍ਰਹਮਾਸਤਰ’ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ ਤੇ ਫ਼ਿਲਮ ਦੇ ਸੈੱਟ ਤੋਂ ਆਲਿਆ-ਰਣਬੀਰ ਨਾਲ ਬਾਕੀ ਸਟਾਰਸ ਦੀਆਂ ਵੀ ਕਈ ਤਸਵੀਰਾਂ ਵਾਈਰਲ ਹੋਈਆ ਹਨ ਜਿਨ੍ਹਾਂ ਨੂੰ ਫੈਨਸ ਨੇ ਕਾਫੀ ਪਸੰਦ ਵੀ ਕੀਤਾ ਸੀ। ਇਸ ਫ਼ਿਲਮ ਨਾਲ ਪਹਿਲੀ ਵਾਰ ਆਲਿਆ ਤੇ ਰਣਬੀਰ ਦੀ ਜੋੜੀ ਸਕਰੀਨ ‘ਤੇ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ‘ਚ ਅਮਿਤਾਭ ਬੱਚਨ, ਮੌਨੀ ਰਾਏ, ਨਾਗਾਰਜੁਨ, ਡਿੰਪਲ ਕਪਾਡੀਆ ਵੀ ਹਨ।


‘ਬ੍ਰਹਮਾਸਤਰ’ ਦੀ ਸ਼ੂਟਿੰਗ ਸਮੇਂ ਹੀ ਆਲਿਆ-ਰਣਬੀਰ ਦੀਆਂ ਨਜ਼ਦੀਕੀਆਂ ਵਧੀਆਂ ਸੀ। ਦੋਵਾਂ ਦੇ ਪਿਆਰ ਦੇ ਚਰਚੇ ਇੱਥੋਂ ਹੀ ਸ਼ੁਰੂ ਹੋਏ ਸੀ। ਆਲਿਆ-ਰਣਬੀਰ ਦੀ ਫ਼ਿਲਮ ਸਲਮਾਨ ਖ਼ਾਨ ਦੀ ਫ਼ਿਲਮ ‘ਕਿੱਕ-2’ ਨਾਲ ਰਿਲੀਜ਼ ਹੋਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬਾਕਸ-ਆਫਿਸ ‘ਤੇ ਦੋਵੇਂ ਫ਼ਿਲਮਾਂ ਚੰਗਾ ਪ੍ਰਦਰਸ਼ਨ ਕਰਨਗੀਆਂ। ਉਂਝ ਦੇਖਿਆ ਜਾਵੇ ਤਾਂ ਅਜੇ ਤਕ ਆਲਿਆ ਦੀ ਕੋਈ ਵੀ ਫ਼ਿਲਮ ਫਲੌਪ ਨਹੀਂ ਹੋਈ। ਦੋਵਾਂ ਫ਼ਿਲਮਾਂ ਦਾ ਬਾਕਸਆਫਿਸ ਕਲੈਸ਼ ਦੇਖਣ ਵਾਲਾ ਹੋਵੇਗਾ।