ਚੰਡੀਗੜ੍ਹ: ਲੰਘੀ ਰਾਤ ਬਰਨਾਲਾ-ਫਰੀਦਕੋਟ ਮੁੱਖ ਮਾਰਗ ’ਤੇ ਵੱਡਾ ਹਾਦਸਾ ਵਾਪਰਿਆ। ਬਰਨਾਲਾ ਜੇਲ੍ਹ ਨਜ਼ਦੀਕ ਬਣੇ ਪੁਲ਼ ਉੱਪਰ ਤੂੜੀ ਨਾਲ ਲੱਦਿਆ ਟਰੈਕ-ਟਰਾਲੀ ਪਲ਼ਟ ਗਿਆ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਦੇਰ ਰਾਤ ਵਾਪਰਿਆ। ਤਸਵੀਰਾਂ ਵਿੱਚ ਟਰੈਕਟਰ ਟਰਾਲੀ ਸਮੇਟ ਸੜਕ ਦੇ ਵਿਚਾਲੇ ਬਣੇ ਬੈਰੀਅਰ ’ਤੇ ਪੂਰੀ ਤਰ੍ਹਾਂ ਪਲਟਿਆ ਹੋਇਆ ਨਜ਼ਰ ਆ ਰਿਹਾ ਹੈ। ਕਿਆਸ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਟਰੈਕਟਰ ਬੈਰੀਅਰ ਵਿੱਚ ਟਕਰਾ ਗਿਆ ਹੋਏਗਾ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗਿਆ।