ਨਵੀਂ ਦਿੱਲੀ: IPL ਦਾ 12ਵਾਂ ਸੀਜ਼ਨ ਸ਼ੁਰੂ ਹੋਣ ‘ਚ ਅਜੇ ਕਾਫੀ ਸਮਾਂ ਬਾਕੀ ਹੈ। ਪਰ ਉਸ ਤੋਂ ਪਹਿਲਾਂ ਹੀ ਸਾਰੀਆਂ ਟੀਮਾਂ ਨੇ ਆਪਣੇ ਖਿਡਾਰੀਆਂ ਨੂੰ ਰਿਟੇਨ ਅਤੇ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। IPL ਦੇ ਅਗਲੇ ਸਜ਼ਿਨ ‘ਚ ਕਈ ਵੱਡੀਆਂ ਟੀਮਾਂ ਨੇ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਰਿਟੇਨ ਕਰਨ ਦਾ ਫੈਸਲਾ ਲਿਆ ਹੈ ਅਤੇ ਕੁਝ ਨੇ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। IPL ‘ਚ ਇਸ ਵਾਰ ਜ਼ੋਰਦਾਰ ਝਟਕਾ ਦਿੱਤਾ ਹੈ ਕਿੰਗਸ ਇਲੈਵਨ ਪੰਜਾਬ ਨੇ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾ ਕੇ।


ਜੀ ਹਾਂ, ਇੰਡੀਅਨ ਪ੍ਰੀਮਿਅਰ ਲੀਗ ਟੀਮ ਕਿੰਗਸ 11 ਨੇ ਯੁਵਰਾਜ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਹੈ। ਜੋ ਯੁਵੀ ਅਤੇ ਉਨ੍ਹਾਂ ਦੇ ਫੈਨਸ ਲਈ ਕਿਸੇ ਝਟਕੇ ਤੋਂ ਘੱਟ ਨਹੀਂ। ਯੁਵੀ ਨੂੰ ਇਸੇ ਸਾਲ ਨਿਲਾਮੀ ‘ਚ ਕਿੰਗਰ ਇਲੈਵਨ ਨੇ ਖਰੀਦੀਆ ਸੀ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਟੀਮ ਰਾਹੀ ਹੀ ਯੁਵੀ ਫੌਮ ‘ਚ ਆ ਜਾਣਗੇ ਪਰ ਅਜਿਹਾ ਨਹੀਂ ਹੋਇਆ ਅਤੇ ਆਪਣੇ ਖਰਾਬ ਪ੍ਰਦਰਸ਼ਨ ਕਾਰਨ ਯੁਵੀ ਨੂੰ ਟੀਮ ਨੇ ਬਾਹਰ ਦਾ ਰਸਤਾ ਦਿਖਾਇਆ ਹੈ।



ਯੁਵਰਾਜ ਨੂੰ ਆਈਪੀਐਲ 2018 ‘ਚ ਕਿੰਗਸ ਇਲੈਵਨ ਨੇ 2 ਕਰੋੜ ਰੁਪਏ ‘ਚ ਖਰੀਦਿਆ ਸੀ। ਵਿਰੇਂਦਰ ਅਤੇ ਬਾਲੀਵੁੱਡ ਅਦਾਕਾਰਾ ਪ੍ਰੀਟੀ ਜ਼ਿੰਟਾ ਨੇ ਆਖਿਰੀ ਸਮੇਂ ‘ਚ ਯੁਵੀ ਨੂੰ ਖਰੀਦਿਆ ਸੀ। ਇਹ ਮੌਕਾ ਯੁਵੀ ਲਈ ਕਿਸੇ ਲਾਈਫਲਾਈਨ ਤੋਂ ਘੱਟ ਨਹੀਂ ਸੀ। ਪਰ ਯੁਵਰਾਜ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਏ। ਇਸ ਤੋਂ ਪਹਿਲਾਂ ਭਾਰਤੀ ਸਾਬਕਾ ਕ੍ਰਿਕਟਰ ਵਿਰੇਂਦਰ ਸਹਿਵਾਗ ਵੀ ਟੀਮ ਨੂੰ ਛੱਡ ਚੁੱਕੇ ਹਨ। ਹੁਣ ਯੁਵਰਾਜ ਨੂੰ ਕਿਸ ਟੀਮ ਵਿੱਚ ਥਾਂ ਮਿਲੇਗੀ, ਇਹ ਕਹਿਣਾ ਔਖਾ ਹੈ। ਪਿਛਲੀ ਵਾਰ ਵੀ ਉਨ੍ਹਾਂ ਨੂੰ ਗਾਹਕ ਮੁਸ਼ਕਿਲ ਨਾਲ ਮਿਲਿਆ ਸੀ ਤੇ ਹੁਣ ਆਪਣੀ ਜੱਦੀ ਟੀਮ ਤੋਂ ਮਿਲਿਆ ਝਟਕਾ ਯੁਵਰਾਜ ਲਈ ਮੁਸੀਬਤਾਂ ਖੜ੍ਹੀਆਂ ਕਰ ਗਿਆ ਹੈ।