ਮੁੰਬਈ: ਰਣਬੀਰ ਕਪੂਰ ਤੇ ਆਲਿਆ ਭੱਟ ਕਾਫੀ ਲੰਬੇ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਹੀ ਵਿੱਚ ਆਲਿਆ ਨੇ ਖੁਦ ਕਰਨ ਜੌਹਰ ਦੇ ਸ਼ੋਅ ‘ਚ ਰਣਬੀਰ ਨਾਲ ਆਪਣੇ ਰਿਸ਼ਤੇ ‘ਤੇ ਮੋਹਰ ਲਾਈ ਹੈ। ਦੋਵਾਂ ਦੀ ਅਕਸਰ ਇਕੱਠੇ ਘੁੰਮਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ। ਹੁਣ ਇੱਕ ਵਾਰ ਫੇਰ ਦੋਵਾਂ ਦੀ ਫੋਟੋ ਸਾਹਮਣੇ ਆਈ ਹੈ ਜਿਸ ‘ਚ ਦੋਵੇਂ ਨਿਊਯਾਰਕ ‘ਚ ਨਜ਼ਰ ਆ ਰਹੇ ਹਨ।

ਜੀ ਹਾਂ, ਆਲਿਆ-ਰਣਬੀਰ ਇੱਕ ਵਾਰ ਫੇਰ ਨਿਊਯਾਰਕ ਪਹੁੰਚੇ ਹਨ ਜਿੱਥੇ ਉਹ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਇਕੱਠੇ ਕਰਨ ਜਾ ਰਹੇ ਹਨ। ਉਂਝ ਪਿਛਲੇ ਕੁਝ ਸਮੇਂ ਤੋਂ ਰਿਸ਼ੀ ਕਪੂਰ ਵੀ ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਸ਼ਾਇਦ ਇਸੇ ਲਈ ਆਲਿਆ ਵੀ ਇੱਥੇ ਹੀ ਗਈ ਹੈ।


ਦੋਵਾਂ ਦੀ ਜੋੜੀ ਜਲਦੀ ਹੈ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਦੀ ਸ਼ੂਟਿੰਗ ਸਮੈਨ ਹੀ ਦੋਨਾਂ ‘ਚ ਨਜ਼ਦੀਕੀ ਵਧੀ ਸੀ ਜੋ ਜਲਦੀ ਹੀ ਦੋਸਤੀ ਤੋਂ ਪਿਆਰ ‘ਚ ਬਦਲ ਗਈ। ਖ਼ਬਰਾਂ ਤਾਂ ਇਹ ਵੀ ਹਨ ਕਿ ਦੋਨੋਂ ਜਲਦੀ ਹੀ ਵਿਆਹ ਵੀ ਕਰ ਸਕਦੇ ਹਨ ਪਰ ਕਦੋਂ ਹੁਣ ਇਹ ਦੇਖਣਾ ਖਾਸ ਹੈ।