ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਤੇ ਉਸ ਦੀ ਪਤਨੀ ਰਿਤਿਕਾ ਸਜਦੇਹ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਰੋਹਿਤ ਸ਼ਰਮਾ ਪਿਓ ਬਣ ਗਏ ਹਨ। ਰੋਹਿਤ ਦੀ ਪਤਨੀ ਰਿਤਿਕਾ, ਐਕਟਰ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ ਦੀ ਭੈਣ ਹੈ। ਉਸ ਨੇ ਹੀ ਇਸ ਖ਼ਬਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

ਕੁਝ ਸਮਾਂ ਪਹਿਲਾਂ ਰੋਹਿਤ ਨੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨਾਲ ਇੰਟਰਵਿਊ ‘ਚ ਰਿਤਿਕਾ ਦੇ ਗਰਭਵਤੀ ਹੋਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਤਾਂ ਇਸ ਇੰਟਰਵਿਊ ‘ਚ ਕਿਹਾ ਸੀ ਕਿ ਉਸ ਦੇ ਸਾਥੀ ਰੋਹਿਤ ਦਾ ਮਜ਼ਾਕ ਉਡਾਉਂਦੇ ਹਨ ਕਿ ਉਹ ਕਿਵੇਂ ਦਾ ਪਿਓ ਬਣੇਗਾ, ਜਦਕਿ ਰੋਹਿਤ ਆਪਣੇ ਸਫਰ ਦੌਰਾਨ ਅਕਸਰ ਹੀ ਆਪਣਾ ਸਾਮਾਨ ਭੁੱਲ ਜਾਂਦੇ ਹਨ।


ਫਿਲਹਾਲ ਭਾਰਤੀ ਟੀਮ ਟੈਸਟ ਸੀਰੀਜ ‘ਚ 2-1 ਨਾਲ ਅੱਗੇ ਚਲ ਰਹੀ ਹੈ ਜਿਸ ‘ਚ ਰੋਹਿਤ ਦਾ ਪ੍ਰਦਰਸ਼ਨ ਕਾਫੀ ਵਧੀਆ ਚਲ ਰਿਹਾ ਹੈ। ਹੁਣ ਤਕ ਉਨ੍ਹਾਂ ਨੇ ਸ਼ਾਨਦਾਰ 63 ਦੌੜਾਂ ਦੀ ਪਾਰੀ ਖੇਡੀ ਹੈ। ਭਾਰਤ ਤੇ ਆਸਟ੍ਰੇਲੀਆ ਦਾ ਅਗਲਾ ਯਾਨੀ ਆਖਰੀ ਮੈਚ ਸਿਡਨੀ ‘ਚ ਹੋਣਾ ਹੈ।