ਮੁੰਬਈ: ਰਿਐਲਿਟੀ ਬਿੱਗ ਬੌਸ ਦਾ ਫਾਈਨਲ ਬੀਤੇ ਕੱਲ੍ਹ ਹੋ ਗਿਆ ਹੈ। ਇਸ ਸ਼ੋਅ ‘ਚ ਦੀਪਿਕਾ ਕੱਕੜ ਨੇ ਸਭ ਨੂੰ ਪਿੱਛੇ ਛੱਡਦੇ ਹੋਏ ਜੇਤੂ ਖਿਤਾਬ ਆਪਣੇ ਨਾਂਅ ਕੀਤਾ ਹੈ। ਇਸ ਦੇ ਨਾਲ ਹੀ ਦੀਪਿਕਾ ਜੇਤੂ ਦੀ ਇਨਾਮੀ ਰਾਸ਼ੀ 30 ਲੱਖ ਰੁਪਏ ਅਤੇ ਟ੍ਰਾਫੀ ਘਰ ਲੈ ਗਈ। ਜਦਕਿ ਲੋਕਾਂ ਨੂੰ ਉਮੀਦ ਸੀ ਕਿ ਇਸ ਸਾਲ ਦਾ ਵਿਨਰ ਸ਼੍ਰੀਸੰਤ ਰਹੇਗਾ ਪਰ ਸਾਬਕਾ ਕ੍ਰਿਕਟ ਪਲੇਅਰ ਨੂੰ ਫਸਟ ਰਨਰਅੱਪ ਦੇ ਨਾਲ ਹੀ ਸਬਰ ਕਰਨਾ ਪਿਆ।

ਬਿਹਾਰ ਦੇ ਦੀਪਕ ਠਾਕੁਰ ਨੇ ਜੇਤੂ ਦਾ ਨਾਂਅ ਐਲਾਨੇ ਜਾਣ ਤੋਂ ਪਹਿਲਾ ਹੀ 20 ਲੱਖ ਰੁਪਏ ਲੈ ਕੇ ਸ਼ੋਅ ਛੱਡਣ ‘ਚ ਹੀ ਸਮਝਦਾਰੀ ਵਰਤੀ ਅਤੇ ਸਹੀ ਫੈਸਲਾ ਲਿਆ। 105 ਦਿਨਾਂ ਦੇ ਲੰਬੇ ਸਫਰ ਤੋਂ ਬਾਅਦ 15 ਕੰਟੇਸਟੈਂਟ ਨੂੰ ਪਿੱਛੇ ਛੱਡਦੇ ਹੋਏ ਸ਼੍ਰੀਸੰਤ, ਰੋਮਿਲ, ਕਰਨਵੀਰ, ਦੀਪਕ ਅਤੇ ਦੀਪਿਕਾ ਟੌਪ 5 ‘ਚ ਪਹੁੰਚੇ ਸੀ।



ਦੀਪਿਕਾ ਅਤੇ ਸ਼੍ਰੀਸੰਤ ‘ਚ ਮੁਕਾਬਲਾ ਕਾਫੀ ਸਖ਼ਤ ਰਿਹਾ। ਪੂਰੇ ਸੀਜ਼ਨ ‘ਚ ਦੋਵਾਂ ਦਾ ਭਾਈ ਭੈਣ ਦਾ ਪਿਆਰ ਵੀ ਲੋਕਾਂ ਨੂੰ ਖ਼ੂਬ ਪਸੰਦ ਆਇਆ। ਜਦੋਂ ਦੀਪਿਕਾ ਦਾ ਨਾਂਅ ਜੇਤੂ ਦੇ ਤੌਰ ‘ਤੇ ਐਲਾਨ ਕੀਤਾ ਗਿਆ ਤਾਂ ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਦੀਪਿਕਾ ਦੇ ਫੈਨਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।


ਦੀਪਿਕਾ ਦੇ ਪਤੀ ਨੇ ਤਾਂ ਉਨ੍ਹਾਂ ਨੂੰ ਸਭ ਦੇ ਸਾਹਮਣੇ ਗੋਦ ‘ਚ ਚੁੱਕ ਲਿਆ ਜਦੋਂ ਕਿ ਪਿਛਲੇ ਸੀਜ਼ਨ ਦੀ ਜੇਤੂ ਸ਼ਿਲਪਾ ਸ਼ਿੰਦੇ ਦੀਪਿਕਾ ਦੀ ਜਿੱਤ ਨਾਲ ਕੁਝ ਖ਼ਾਸ ਖੁਸ਼ ਨਹੀਂ ਆਈ। ਉਸ ਨੇ ਕੁਮੈਂਟ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਉਸ ਦਾ ਮਜ਼ਾਕ ਉਡਾਉਂਦੇ ਹੋਏ ਪੋਸਟ ਸ਼ੇਅਰ ਕੀਤੀ ਹੈ।