ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਅੰਡੇਮਾਨ ਨਿਕੋਬਾਰ ਦੇ ਦੌਰੇ 'ਤੇ ਪਹੁੰਚੇ। ਜਿੱਥੇ ਉਨ੍ਹਾਂ ਸਾਲ 2004 'ਚ ਆਈ ਸੁਨਾਮੀ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਨਾਲ ਹੀ ਨੇਤਾ ਸੁਭਾਸ਼ ਚੰਦਰ ਬੋਸ ਨੂੰ ਵੀ ਸਿੱਜਦਾ ਕੀਤਾ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਮਰੀਨਾ ਪਾਰਕ ਦਾ ਦੌਰਾ ਕਰਦਿਆਂ 150 ਫੁੱਟ ਉੱਚਾ ਤਿਰੰਗਾ ਵੀ ਫਹਿਰਾਇਆ ਖ਼ਾਸ ਗੱਲ ਇਹ ਰਹੀ ਕਿ ਅੱਜ ਦੇ ਦਿਨ ਯਾਨੀ 30 ਦਸੰਬਰ ਨੂੰ ਅੱਜ ਤੋਂ 75 ਸਾਲ ਪਹਿਲਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਅੰਗਰੈਜ਼ਾਂ ਨੂੰ ਖਦੇੜ ਕੇ ਅੰਡੇਮਾਨ ਨਿਕੋਬਾਰ 'ਚ ਤਿਰੰਗਾ ਫਹਿਰਾਇਆ ਸੀ।
ਅੰਡੇਮਾਨ ਨਿਕੋਬਾਰ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਤਿੰਨ ਦੀਪਾਂ ਦੇ ਨਾਂਅ ਬਦਲਣ ਦਾ ਵੀ ਐਤਵਾਰ ਐਲਾਨ ਕੀਤਾ। ਮੋਦੀ ਨੇ ਕਿਹਾ ਕਿ ਹੁਣ ਹੈਵਲਾਕ ਦੀਪ ਨੂੰ ਸਵਰਾਜ ਦੀਪ ਦੇ ਨਾਂਅ ਨਾਲ ਜਾਣਿਆ ਜਾਵੇਗਾ। ਜਦਕਿ ਨੀਲ ਦੀਪ ਨੂੰ ਸ਼ਹੀਦ ਦੀਪ ਤੇ ਰਾਸ ਦੀਪ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨਾਂਅ ਤੋਂ ਜਾਣਿਆ ਜਾਵੇਗਾ।
ਇਸ ਖ਼ਾਸ ਮੌਕੇ 'ਤੇ ਮੋਦੀ ਨੇ ਇੱਕ ਸਮਰਾਕ ਡਾਕ ਟਿਕਟ 'ਫਰਸਟ ਡੇਅ ਕਵਰ' 'ਤੇ 75 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ। ਇਸ ਦੇ ਨਾਲ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਂਅ 'ਤੇ ਇੱਕ ਯੂਨੀਵਰਸਿਟੀ ਸਥਾਪਤ ਕਰਨ ਦਾ ਵੀ ਐਲਾਨ ਕੀਤਾ।